Sun. Jul 27th, 2025

(ਸੁਨੀਲ ਯੂਮਨ ਆਦਰਸ਼ ਤੁੱਲੀ, ਚਰਨਦੀਪ ਸਿੰਘ ਬੇਦੀ , ਸੂਮਿਤ ਨਾੰਰਗ ,ਚੇਤਨ ਸਰਮਾ)

ਲੋਕਾਂ ਨੂੰ ਸਾਫ ਅਤੇ ਸੁੱਧ ਪਾਣੀ ਮੁਹੱਈਆ ਕਰਵਾਉਣ ਲਈ ਮਾਨ ਸਰਕਾਰ ਵਚਨਬੱਧ – ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਹਲਕਾ ਡੇਰਾ ਬਾਬਾ ਨਾਨਕ ਦੇ ਇੰਚਾਰਜ ਸਰਦਾਰ ਗੁਰਦੀਪ ਸਿੰਘ ਰੰਧਾਵਾ ਨੇ ਬਲਾਕ ਡੇਰਾ ਬਾਬਾ ਨਾਨਕ ਦੇ ਵੱਖ ਵੱਖ ਪਿੰਡਾਂ ਜਿਵੇਂ ਧਰਮਾਬਾਦ ਮਹਿਤਾ, ਧਰਮਕੋਟ ਰੰਧਾਵਾ,ਘੁੰਮਣ ਹਵੇਲੀ ਖੁਰਦ, ਖਵਾਜਾ ਵਰਦੱਗ, ਬਸੰਤਕੋਟ ਸਾਹਸਮਸ ਅਤੇ ਸਾਹਪੁਰ ਜਾਜਨ ਆਦਿ ਪਿੰਡਾਂ ਵਿੱਚ ਬਣੀਆਂ ਨਵੀਆਂ ਜਲ ਸਪਲਾਈ ਸਕੀਮਾਂ ਦੇ ਉਦਘਾਟਨ ਕਰਨ ਮੌਕੇ ਕੀਤਾ।

ਓਨਾ ਕਿਹਾ ਕਿ ਪੰਜਾਬ ਸਰਕਾਰ ਹਰ ਘਰ ਜਲ ਹਰ ਘਰ ਨਲ ਮੁਹਿੰਮ ਤਹਿਤ ਲੋਕਾਂ ਨੂੰ ਪਾਣੀ ਮੁਹੱਈਆ ਕਰਵਾ ਰਹੀ ਹੈ ਤਾਂ ਜੋ ਭਵਿੱਖ ਵਿੱਚ ਲੋਕਾਂ ਨੂੰ ਪਾਣੀ ਦੀ ਕਮੀ ਮਹਿਸੂਸ ਨਾ ਹੋਵੇ। ਉਨ੍ਹਾਂ ਨੇ ਲੋਕਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਪਾਣੀ ਦੀ ਸਾਂਭ ਸੰਭਾਲ ਕਰਨ ਲਈ ਅਪੀਲ ਕੀਤੀ ਕਿ ਉਹ ਪਾਣੀ ਦੀ ਵਰਤੋਂ ਕਰਦੇ ਸਮੇਂ ਪਾਣੀ ਦੀ ਬਰਬਾਦੀ ਨਾ ਕਰਨ ਅਤੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਵਿਭਾਗ ਅਤੇ ਸਰਕਾਰ ਨੂੰ ਸਹਿਯੋਗ ਦੇਣ।

ਇਸ ਮੌਕੇ ਤੇ ਪੀ ਏ ਲਵਪ੍ਰੀਤ ਸਿੰਘ, ਜਲ ਸਪਲਾਈ ਵਿਭਾਗ ਦੇ ਐਸ ਡੀ ਓ ਸ੍ਰੀ ਦਰਸ਼ਨ ਕੁਮਾਰ ਜੀ, ਜੇ ਈ ਗੋਬਿੰਦ ਸਿੰਘ ਜੀ, ਜੇ ਈ ਅਰਵਿੰਦਰ ਸਿੰਘ ਸੋਹਲ, ਬਲਾਕ ਕੋਆਰਡੀਨੇਟਰ ਸਰਬਜੀਤ ਸਿੰਘ ਕਾਹਲੋਂ, ਬਲਾਕ ਕੋਆਰਡੀਨੇਟਰ ਹਰਪ੍ਰੀਤ ਸਿੰਘ ਅਠਵਾਲ ਭਗਵਾਨਪੁਰ, ਸਤਨਾਮ ਸਿੰਘ ਧਰਮਾਬਾਦ ਆਮ ਆਦਮੀ ਪਾਰਟੀ , ਦਿਲਬਾਗ ਸਿੰਘ ਧਰਮਾਬਾਦ, ਮਨਪ੍ਰੀਤ ਸਿੰਘ ਧਰਮਕੋਟ ਰੰਧਾਵਾ ਆਮ ਆਦਮੀ ਪਾਰਟੀ, ਜਥੇਦਾਰ ਅਵਤਾਰ ਸਿੰਘ ਮੰਗੀਆਂ, ਬਾਊ ਜੋਗਾ ਮਸੀਹ ਧਰਮਕੋਟ ਰੰਧਾਵਾ, ਬੋਨੀ ਰੰਧਾਵਾ ਧਰਮਕੋਟ, ਸਰਪੰਚ ਬਲਵਿੰਦਰ ਸਿੰਘ ਤਲਵੰਡੀ ਗੋਰਾਇਆ, ਸਰਪੰਚ ਮਲਕੀਤ ਸਿੰਘ ਖਵਾਜਾ ਵਰਦੱਗ, ਪੰਪ ਉਪਰੇਟਰ ਹੁਸਨਪਰੀਤ ਸਿੰਘ, ਪੰਪ ਉਪਰੇਟਰ ਕੁਲਦੀਪ ਸਿੰਘ ਘੁੰਮਣ ਹਵੇਲੀ ਖੁਰਦ, ਪੰਪ ਉਪਰੇਟਰ ਰਮਨਦੀਪ ਸਿੰਘ ਧਰਮਾਬਾਦ,ਜੋਬਨ ਧਰਮਾਬਾਦ ਅਤੇ ਪਿੰਡਾਂ ਦੇ ਮੋਹਤਬਰ ਹਾਜਿਰ ਸਨ।

Leave a Reply

Your email address will not be published. Required fields are marked *

You missed