ਕਲਾਨੌਰ, 23 ਅਗਸਤ (ਵਰਿੰਦਰ ਬੇਦੀ)-
ਕਲਾਨੋਰ ਦੇ ਸਰਕਾਰੀ ਹਸਪਤਾਲ ਤੇ ਦਫਤਰਾਂ ਵਿੱਚ ਸਟਾਫ ਪੂਰਾ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚਾ ਅਤੇ ਭਰਾਤਰੀ ਜਥੇਬੰਦੀਆਂ ਦੀ ਇੱਕ ਵਿਸ਼ਾਲ ਮੀਟਿੰਗ ਸ਼ਿਵ ਮੰਦਿਰ ਪਾਰਕ ਵਿੱਚ ਹੋਈ ਜਿਸ ਵਿੱਚ ਫੈਸਲਾ ਕੀਤਾ ਗਿਆ ਕਿ ਲੰਬੇ ਸਮੇਂ ਤੋਂ ਹਸਪਤਾਲ ਵਿੱਚ ਡਾਕਟਰ ਨਹੀਂ ਹਨ।

ਜਿਸ ਕਰਕੇ ਇਲਾਕੇ ਭਰ ਦੇ ਮਰੀਜ਼ਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੂੰ ਆਪਣੇ ਇਲਾਜ ਲਈ ਦੂਰ ਦੁਰਾਡੇ ਜਾਣਾ ਪੈ ਰਿਹਾ 24 ਘੰਟੇ ਵਾਲੀ ਐਮਰਜੰਸੀ ਸੇਵਾਵਾਂ ਵੀ ਠੱਪ ਹਨ ਇਸੇ ਤਰ੍ਹਾਂ ਦੂਸਰੇ ਦਫਤਰਾਂ ਤਹਿਸੀਲ, ਬਿਜਲੀ ਬੋਰਡ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਦਾ ਵੀ ਇਹੀ ਹਾਲ ਹੈ ਮੀਟਿੰਗ ਵਿੱਚ ਵਿਚਾਰ ਵਟਾਂਦਰੇ ਉਪਰੰਤ ਫੈਸਲਾ ਕੀਤਾ ਗਿਆ ਕਿ 28 ਅਗਸਤ ਨੂੰ ਹਸਪਤਾਲ ਸਾਹਮਣੇ ਵਿਸ਼ਾਲ ਧਰਨਾ ਦਿੱਤਾ ਜਾਵੇਗਾ ਅਤੇ ਉਸ ਤੋਂ ਬਾਅਦ ਅਣ ਮਿਥੇ ਸਮੇਂ ਲਈ ਧਰਨਾ ਲਾਇਆ ਜਾਏਗਾ ਜਿਸ ਵਿੱਚ ਹਰ ਰੋਜ਼ 11 ਵਲੰਟੀਅਰਾਂ ਦਾ ਜਥਾ ਧਰਨੇ ਤੇ ਬੈਠਿਆ ਕਰੇਗਾ ਮੀਟਿੰਗ ਵਿੱਚ ਸਰਕਾਰ ਤੋਂ ਪੁਰਜੋਰ ਮੰਗ ਕੀਤੀ ਗਈ ਕਿ ਹਸਪਤਾਲ ਅਤੇ ਇਹਨਾਂ ਸਾਰੇ ਦਫਤਰਾਂ ਵਿੱਚ ਖਾਲੀ ਅਸਾਮੀਆਂ ਤੁਰੰਤ ਭਰੀਆਂ ਜਾਣ ਤੇ ਲੋਕਾਂ ਨੂੰ ਖੱਜਲ ਖਵਾਰੀ ਤੋਂ ਬਚਾਇਆ ਜਾਵੇ। ਉਹਨਾਂ ਨੇ ਕਲਾਨੌਰ ਇਲਾਕਾ ਨਿਵਾਸੀਆਂ ਅਤੇ ਸਮਾਜਿਕ ਧਾਰਮਿਕ ਤੇ ਨੌਜਵਾਨ ਜਥੇਬੰਦੀਆਂ ਨੂੰ ਪੁਰਜੋਰ ਅਪੀਲ ਕੀਤੀ ਹੈ ਕਿ ਉਹ ਇਸ ਧਰਨੇ ਵਿੱਚ ਵੱਧ ਚੜ ਕੇ ਹਿੱਸਾ ਲੈਣ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਜਮਹੂਰੀ ਕਿਸਾਨ ਸਭਾ ਦੇ ਪ੍ਰਧਾਨ ਹਰਜੀਤ ਸਿੰਘ ਕਾਹਲੋ ਬਲਜੀਤ ਸਿੰਘ, ਗੁਰਾਇਆ, ਗੁਰਜੀਤ ਸਿੰਘ ਬੁਲਾਰੀਆ, ਵੀਰ ਸਿੰਘ ਕਰਾਨੋਰ ਮਨਜੀਤ ਸਿੰਘ ਨੜਾਵਾਲੀ, ਬਲਰਾਜ ਸਿੰਘ ਬਿਸ਼ਨਕੋਟ, ਮਾਸਟਰ ਸਰਦੂਲ ਸਿੰਘ ਬਰੀਲਾ, ਕੁਲਵੰਤ ਸਿੰਘ ਪੰਜਾਬ ਕਿਸਾਨ ਯੂਨੀਅਨ ਵੱਲੋਂ ਅਸ਼ਵਨੀ ਕੁਮਾਰ ਲੱਖਣ ਕਲਾਂ ਗੁਰਦੀਪ ਜਰਨੈਲ ਸਿੰਘ ਸੁੱਚਾ ਸਿੰਘ ਸੁੱਚਾ ਸਿੰਘ ਡੇਰੀਵਾਲ ਗੁਰਵਿੰਦਰ ਸਿੰਘ ਬਿਸ਼ਨ ਕੋਟ ਪਰਸ ਰਾਮ ਕਲਾ ਨੌਰ ਮੰਗਲ ਸਿੰਘ ਕਿਰਤੀ ਕਿਸਾਨ ਯੂਨੀਅਨ ਵੱਲੋਂ ਪਲਵਿੰਦਰ ਸਿੰਘ ਕਿਲਾ ਨੱਥੂ ਸਿੰਘ, ਦਲਜੀਤ ਸਿੰਘ ਤਲਵੰਡੀ, ਸਲਵਿੰਦਰ ਸਿੰਘ ਆਜ਼ਾਦ, ਆਲ ਇੰਡੀਆ ਕਿਸਾਨ ਸਭਾ ਵੱਲੋਂ ਬਲਦੇਵ ਸਿੰਘ ਖਹਿਰਾ ਤੇ ਮਨਜੀਤ ਸਿੰਘ ਰਾਉਵਾਲ, ਕਿਰਤੀ ਕਿਸਾਨ ਯੂਨੀਅਨ ਵੱਲੋਂ ਦਿਲਬਾਗ ਸਿੰਘ ਡੋਗਰ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਸੇਵਾ ਸਿੰਘ, ਮਹਾਸ਼ਾ ਨੌਜਵਾਨ ਸਭਾ ਵੱਲੋਂ ਰਵਿੰਦਰ ਰਵਿੰਦਰ ਕੁਮਾਰ , ਡਾਕਟਰ ਬੀ ਆਰ ਅੰਬੇਦਕਰ ਮਿਸ਼ਨ ਇਕਾਈ ਕਲਾਨੌਰ ਵੱਲੋਂ ਰਾਜਨ ਸ਼ਾਮਿਲ ਹੋਏ ਅੰਤ ਵਿੱਚ ਫੈਸਲਾ ਕੀਤਾ ਗਿਆ ਕਿ ਇਹ ਸੰਘਰਸ਼ ਸਰਕਾਰੀ ਹਸਪਤਾਲ ਤੇ ਦਫਤਰ ਬਚਾਓ ਮੋਰਚਾ ਕਲਾਨੌਰ ਗੁਰਦਾਸਪੁਰ ਦੇ ਬੈਨਰ ਹੇਠ ਲੜਿਆ ਜਾਵੇਗਾ। ਜਦ ਤੱਕ ਇਹਨਾਂ ਦਫਤਰਾਂ ਵਿੱਚ ਖਾਲੀ ਅਸਾਮੀਆਂ ਭਰੀਆਂ ਨਹੀਂ ਜਾਂਦੀਆਂ ਉਨਾ ਚਿਰ ਤੱਕ ਸੰਘਰਸ਼ ਜਾਰੀ ਰਹੇਗਾ।
