ਰਾਹੁਲ ਸ਼ਰਮਾ ਨੇ ਵਿਦੇਸ਼ ਦੀ ਧਰਤੀ ਤੇ ਗੁਰਦਾਸਪੁਰ ਤੇ ਪੰਜਾਬ ਦਾ ਨਾਮ ਚਮਕਾਇਆ
ਬਟਾਲਾ, 27 ਅਗਸਤ ( ਚਰਨਦੀਪ ਬੇਦੀ )
ਮਾਸਕੋ ਵਿਖੇ ਹੋਈ ਵਰਲਡ ਚੈਂਪੀਅਨਸ਼ਿਪ ਪਾਵਰ ਲਿਫਟਿੰਗ ਮੁਕਾਬਲੇ ਵਿੱਚ 3 ਗੋਲਡ ਮੈਡਲ ਜਿੱਤਣ ਵਾਲੇ ਅੰਤਰਰਾਸ਼ਟਰੀ ਖਿਡਾਰੀ ਰਾਹੁਲ ਸ਼ਰਮਾ ਦਾ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੀ ਅਗਵਾਈ ਹੇਠ ਬਟਾਲਾ ਸ਼ਹਿਰ ਦੀ ਸ਼ਖਸੀਅਤਾਂ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਆਪ ਪਾਰਟੀ ਦੇ ਸੀਨੀਅਰ ਆਗੂ ਯਸ਼ਪਾਲ ਚੌਹਾਨ, ਪੰਜਾਬ ਪ੍ਰਧਾਨ ਸਵਰਨਕਾਰ ਸੰਘ, ਰਾਜੀਵ ਵਿੱਗ ਬੱਬੂ, ਗੁਰਪ੍ਰੀਤ ਸਿੰਘ ਰਾਜੂ ਗਿੱਲ, ਪੁਨੀਤ ਬਾਂਸਲ, ਮੋਹਿੰਦਰ ਪਾਲ, ਦੀਪਕ ਜੀ, ਯੁਧਾਂਸ਼ੂ ਚੌਹਾਨ, ਪਰਮਿੰਦਰ ਸਿੰਘ ਪੰਮੀ, ਨਵਦੀਪ ਸਿੰਘ, ਮੁਨੀਸ਼ ਕੁਮਾਰ ਕਾਕਾ ਤੇ ਹੈਪੀ ਸਿੰਘ ਸਰਪੰਚ ਸੁਚੇਤਗੜ ਵਲੋਂ ਅੰਤਰਰਾਸ਼ਟਰੀ ਖਿਡਾਰੀ ਰਾਹੁਲ ਸ਼ਰਮਾਂ ਦਾ ਉਸਮਾਨਪੁਰ ਸਿਟੀ ਬਟਾਲਾ ਵਿਖੇ ਪਹੁੰਚਣ ਤੇ ਸ਼ਾਨਦਾਰ ਸਵਾਗਤ ਕੀਤਾ ਗਿਆ।
ਇਸ ਮੌਕੇ ਗੱਲ ਕਰਦਿਆਂ ਯਸ਼ਪਾਲ ਚੌਹਾਨ ਨੇ ਕਿਹਾ ਕਿ ਵਿਧਾਇਕ ਸ਼ੈਰੀ ਦੀ ਤਰਫੋਂ ਅੱਜ ਗੁਰਦਾਸਪੁਰ ਜਿਲ੍ਹੇ ਦੇ ਹੋਣਹਾਰ ਅੰਤਰਰਾਸ਼ਟਰੀ ਖਿਡਾਰੀ ਰਾਹੁਲ ਸ਼ਰਮਾਂ ਦਾ ਮਾਣ ਸਨਮਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਰਾਹੁਲ ਸ਼ਰਮਾਂ ਨੇ ਅੰਤਰਰਾਸ਼ਟਰੀ ਪੱਧਰ ਤੇ ਜਿਲ੍ਹੇ ਗੁਰਦਾਸਪੁਰ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਇਸ ਖਿਡਾਰੀ ਨੇ ਓਪਨ ਕੈਟੇਾਗਿਰੀ ਦੇ ਵੱਖ ਵੱਖ ਮੁਕਾਬਿਲਆਂ ਵਿੱਚ ਤਿੰਨ ਗੋਲਡ ਮੈਡਲ ਜਿੱਤੇ ਹਨ। ਰਾਹੁਲ ਸ਼ਰਮਾ ਨੇ ਨਿਊਜੀਲੈਂਡ, ਯੂਕੇ ਤੇ ਰੂਸ ਸਮੇਤ ਵੱਖ ਵੱਖ ਦੇਸ਼ਾਂ ਦੇ ਖਿਡਾਰੀਆਂ ਨੂੰ ਮਾਤ ਦਿੰਦਿਆਂ ਤਿੰਨ ਗੋਲਡ ਮੈਡਲ ਜਿੱਤੇ ਹਨ। ਇਸ ਮੌਕੇ ਰਾਹੁਲ ਸ਼ਰਮਾ ਨੂੰ ਫੋਨ ‘ਤੇ ਮੁਬਾਰਕਬਾਦ ਦਿੰਦਿਆਂ ਸ਼ੈਰੀ ਕਲਸੀ ਨੇ ਕਿਹਾ ਕਿ ਰਾਹੁਲ ਸ਼ਰਮਾ ਤੇ ਸਾਨੂੰ ਮਾਣ ਹੈ, ਜਿਸਨੇ ਵਿਦੇਸ਼ ਦੀ ਧਰਤੀ ਤੇ ਗੁਰਦਾਸਪੁਰ ਤੇ ਪੰਜਾਬ ਦਾ ਨਾਮ ਚਮਕਾਇਆ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਅੰਦਰ ਖੇਡ ਸੱਭਿਆਚਾਰ ਪ੍ਰਫੁਲੱਤ ਕਰਨ ਲਈ ਦਿ੍ਰੜ ਸੰਕਲਪ ਹੈ ਅਤੇ ਸੂਬੇ ਨੂੰ ਮੁੜ ਖੇਡਾਂ ਦੇ ਖੇਤਰ ਵਿੱਚ ਮੋਹਰੀ ਕਰਨ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਉਨ੍ਹਾਂ ਰਾਹੁਲ ਸ਼ਰਮਾ ਨੂੰ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੰਦਿਆਂ ਕਿਹਾ ਕਿ ਉਹ ਖਿਡਾਰੀਆਂ ਨੂੰ ਅੱਗੇ ਵੱਧਣ ਲਈ ਹਰ ਸੰਭਵ ਮਦਦ ਕਰਨਗੇ।