ਬੀਰ ਅਮਰ ਮਾਹਲ। ਸ੍ਰੀ ਅੰਮ੍ਰਿਤਸਰ ਸਾਹਿਬ।
ਜਰਨਲਿਸਟ ਐਸੋਸੀਏਸ਼ਨ ਪੰਜਾਬ ਰਜਿਸਟਰਡ ਦੀ ਇਕਾਈ ਅੰਮ੍ਰਿਤਸਰ ਦੀ ਇਕੱਤਰਤਾ ਸਥਾਨਕ ਰਾਮਬਾਗ ਵਿਖੇ ਭਾਟੀਆ ਸਵੀਟ ਸ਼ਾਪ ਵਿਖੇ ਕੀਤੀ ਗਈ ਸੂਬਾ ਪ੍ਰਧਾਨ ਸ੍ਰੀ ਜੋਗਿੰਦਰ ਅੰਗੂਰਾਲਾ ਜੀ ਦੇ ਨਾਲ ਸਲਾਹ ਮਸ਼ਵਰੇ ਅਨੁਸਾਰ ਕੀਤੀ ਗਈ। ਜਿਸ ਵਿੱਚ ਇਕਾਈ ਦੇ ਅਹੁਦੇਦਾਰਾਂ, ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਜਿਸ ਵਿੱਚ ਸਭ ਤੋਂ ਪਹਿਲਾਂ ਦੇਰ ਨਾਲ ਮੀਟਿੰਗ ਦੇ ਮੁੱਦੇ ਨੂੰ ਵਿਚਾਰਿਆ ਗਿਆ ਅਤੇ ਸਾਥੀਆਂ ਨਾਲ ਸਲਾਹ ਮਸ਼ਵਰਾ ਕੀਤਾ ਗਿਆ।
ਅਹੁਦੇਦਾਰਾਂ ਨੇ ਕਿਹਾ ਕਿ ਬੀਤੇ ਦੋ ਮਹੀਨੇ ਵਿੱਚ ਪਈ ਭਰ ਗਰਮੀ ਦੇ ਕਾਰਨ ਮੀਟਿੰਗ ਦਾ ਸਮਾਂ ਅਗਾਂਹ ਵਧਾਇਆ ਗਿਆ ਸੀ ਜੋ ਕਿ ਹੁਣ ਸਤੰਬਰ ਮਹੀਨੇ ਤੋਂ ਨਿਰੰਤਰ ਮਹੀਨਾ ਵਾਰ ਮੀਟਿੰਗਾਂ ਦੇ ਰੂਪ ਵਿੱਚ ਚੱਲੇਗਾ। ਇਸ ਮੌਕੇ ਸਰਪ੍ਰਸਤ ਸਰਦਾਰ ਕੁਲਬੀਰ ਸਿੰਘ ਅਤੇ ਮਲਕੀਤ ਸਿੰਘ ਪ੍ਰਧਾਨ ਦੇ ਨਾਲ ਇਸ ਮੁੱਦੇ ਨੂੰ ਲੈ ਕੇ ਕੀ ਪ੍ਰੈਸ ਕਲੱਬ ਦੀਆਂ ਚੋਣਾਂ ਤੋਂ ਬਾਅਦ ਫਿਰ ਉਲਝੇ ਹੋਏ ਕਈ ਕਾਰਨਾਂ ਕਰਕੇ ਇਹ ਸੰਸਥਾ ਮੁੜ ਪੱਤਰਕਾਰਾਂ ਲਈ ਖੁੱਲੇ ਰੂਪ ਵਿੱਚ ਨਹੀਂ ਖੁੱਲ ਸਕੀ ਜੋ ਕਿ ਬਹੁਤ ਦੁਖਦਾਈ ਗੱਲ ਹੈ। ਮੈਂਬਰਾਂ ਨੇ ਕਿਹਾ ਕਿ ਚੋਣਾਂ ਦੇ ਦੌਰਾਨ ਹਾਰ ਜਿੱਤ ਤਾਂ ਹੁੰਦੀ ਹੀ ਹੈ ਦੋ ਪਾਸੀਂ ਜਥੇਬੰਦੀਆਂ ਵੱਲੋਂ ਮਿਲ ਕੇ ਇਸ ਮਸਲੇ ਨੂੰ ਸੁਲਝਾ ਕੇ ਪ੍ਰੈਸ ਕਲੱਬ ਨੂੰ ਸੁਚਾਰੂ ਰੂਪ ਦੇ ਨਾਲ ਚਲਾਉਣਾ ਚਾਹੀਦਾ ਹੈ ਜਿਸ ਲਈ ਜਰਨਲਿਸਟ ਐਸੋਸੀਏਸ਼ਨ ਦੇ ਸਮੂਹ ਮੈਂਬਰ ਅਤੇ ਅਹੁਦੇਦਾਰ ਅਗਾਂਹ ਹੋ ਕੇ ਸਹਿਯੋਗ ਦੇਣਗੇ। ਇਸ ਤੋਂ ਇਲਾਵਾ ਜ਼ਿਲ੍ਹਾ ਅੰਮ੍ਰਿਤਸਰ ਦੇ ਦਿਹਾਤੀ ਫੀਲਡ ਵਿੱਚ ਕੰਮ ਕਰਦੇ ਪੱਤਰਕਾਰਾਂ, ਯੂਟਿਊਬ ਅਤੇ ਹੋਰ ਚੈਨਲਾਂ ਦੇ ਸਾਥੀਆਂ ਨੂੰ ਵੀ ਨਾਲ ਲੈ ਕੇ ਚੱਲਣ ਦੀ ਗੱਲ ਕੀਤੀ ਗਈ। ਇਸ ਮੌਕੇ ਐਸੋਸੀਏਸ਼ਨ ਦੇ ਸੂਬਾ ਉਪ ਪ੍ਰਧਾਨ ਗੁਰਜਿੰਦਰ ਮਾਹਲ, ਅੰਮ੍ਰਿਤਸਰ ਤੋਂ ਕੁਲਬੀਰ ਸਿੰਘ ,ਮਲਕੀਤ ਸਿੰਘ, ਤਰੁਣ ਕੁਮਾਰ, ਦਲਬੀਰ ਸਿੰਘ ਗੁਮਾਨਪੁਰਾ, ਮਾਸਟਰ ਰਣਜੀਤ ਸਿੰਘ, ਜਤਿੰਦਰ ਸਿੰਘ ਮੰਨਾ ,ਆਦਿ ਸ਼ਾਮਿਲ ਸਨ।
ਕੈਪਸਨ। ਜਰਨਲਿਸਟ ਐਸੋਸੀਏਸ਼ਨ ਪੰਜਾਬ ਰਜਿਸਟਰ ਦੀ ਇਕਾਈ ਅੰਮ੍ਰਿਤਸਰ ਵੱਲੋਂ ਵੱਖ-ਵੱਖ ਮੁੱਦਿਆਂ ਤੇ ਕੀਤੀ ਗਏ ਵਟਾਂਦਰੇ ਦੌਰਾਨ ਇਕਾਈ ਦੇ ਮੈਂਬਰ।