Sat. Jul 26th, 2025

*ਬਟਾਲਾ(ਬੇਦੀ,ਆਦਰਸ਼ ਤੁਲੀ, ਚੇਤਨ ਸ਼ਰਮਾ,)*

*ਇਤਿਹਾਸਿਕ ਸ਼ਹਿਰ ਬਟਾਲਾ ਦੇ ਧੀਰਾਂ ਮੋਹਲੇ ਦੇ ਸ਼ਿਵ ਮੰਦਿਰ ਵਾਲੀ ਗਲੀ ਦੇ ਨਜਦੀਕ ਇਕ ਬਹੁਤ ਤੰਗ ਗਲੀ ਵਿਚੋਂ ਮੋਟਰਸਾਈਕਲ ਚੋਰੀ ਹੋਣ ਦੀ ਸੂਚਨਾ ਮਿਲੀ।

ਇਸ ਮੌਕੇ ਤੇ ਪੀੜਿਤ ਇਸ਼ਾਨ ਮਲਹੋਤਰਾ ਪੁੱਤਰ ਰਾਕੇਸ਼ ਮਲਹੋਤਰਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਕਿਹਾ ਕਿ ਉਹ ਸਥਾਨਕ ਡੇਰਾ ਰੋਡ ਤੇ ਪੇਸਟੀਸਾਈਡਜ਼ ਦੀ ਦੁਕਾਨ ਤੇ ਕੰਮ ਕਰਦਾ ਹੈ ਅਤੇ ਬਿਤੇ ਦਿਨੀਂ ਜਦੋਂ ਰੋਜ ਦੀ ਤਰਾਂ 3.30 ਵਜੇ ਦੇ ਕਰੀਬ ਆਪਣੇ ਘਰ ਦੇ ਬਾਹਰ ਗਲੀ ਵਿਚ ਮੋਟਸਾਈਕਲ ਲਗਾ ਕੇ ਘਰ ਗਿਆ ਤਾਂ 6 ਵਜੇ ਦੇ ਕਰੀਬ ਘਰ ਦੇ ਬਾਹਰ ਆਇਆ ਤਾਂ ਪੀ ਬੀ 08 ਬੀ ਵਾਈ 4326 ਸਪਲੈਂਡਰ ਗਾਇਬ ਸੀ।

ਉਨ੍ਹਾਂ ਕਿਹਾ ਕਿ ਮੋਹਲੇ ਦੇ ਬਾਹਰ ਲਗੇ ਸੀ ਸੀ ਟੀ ਵੀ ਕੈਮਰੇ ਵਿਚ 2 ਨਕਾਬਪੋਸ਼ ਦਿਖਾਈ ਦੇ ਰਹੇ ਹਨ ਪਰ ਉਨ੍ਹਾਂ ਦੀ ਪਛਾਣ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਇਸ ਸੰਬੰਧ ਵਿਚ ਸਿਟੀ ਪੁਲੀਸ ਨੂੰ ਇਤਲਾਹ ਅਤੇ ਸ਼ਿਕਾਇਤ ਦੇ ਦਿੱਤੀ ਗਈ ਹੈ ਅਤੇ ਉਹ ਪੁਲੀਸ ਪ੍ਰਸਾਸ਼ਨ ਕੋਲੋ ਇਨਸਾਫ਼ ਦੀ ਮੰਗ ਕਰਦੇ ਹਨ। ਇਸ ਦੌਰਾਨ ਮੋਹਲਾ ਨਿਵਾਸੀ ਵੀ ਹਾਜ਼ਿਰ ਸਨ।*

Leave a Reply

Your email address will not be published. Required fields are marked *