Sat. Jul 26th, 2025

ਬੀਰ ਅਮਰ ਮਾਹਲ। ਸ੍ਰੀ ਅੰਮ੍ਰਿਤਸਰ ਸਾਹਿਬ।

ਡਾਕਟਰਾਂ ਦੀ ਅੰਮ੍ਰਿਤਸਰ ਦੇ ਨਾਮਵਰ ਸੰਸਥਾ ਰੋਟਰੀ ਕਲੱਬ ਅੰਮ੍ਰਿਤਸਰ ਵੈਸਟ ਵੱਲੋਂ ਪ੍ਰਧਾਨ ਡਾਕਟਰ ਜੇਐਸ ਗੁੰਬਰ ਵੱਲੋਂ ਸਾਲ 2023/24 ਲਈ ਦਿੱਤੀਆਂ ਗਈਆਂ ਬੇਹਤਰੀਨ ਸੇਵਾਵਾਂ ਉਪਰੰਤ ਨਵੇਂ ਪ੍ਰਧਾਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ। ਅੰਮ੍ਰਿਤਸਰ ਦੇ ਸਥਾਨਕ ਹੋਟਲ ਵਿੱਚ ਬਹੁ ਗਿਣਤੀ ਵਿੱਚ ਡਾਕਟਰਾਂ ਅਤੇ ਸੰਸਥਾ ਦੇ ਵੱਖ-ਵੱਖ ਵਰਗ ਦੇ ਅਹੁਦੇਦਾਰ ਦੇ ਇਕੱਠ ਵੱਲੋਂ ਇੱਕ ਵਿਸ਼ੇਸ਼ ਪ੍ਰੋਗਰਾਮ ਉਲੀਕੇਆ,ਗਿਆ।

 

ਜਿਸ ਵਿੱਚ ਸਾਲ 2023 ਦਾ ਲੇਖਾ ਜੋਖਾ ਅਤੇ ਸੰਸਥਾ ਵੱਲੋਂ ਕੀਤੇ ਕਾਰਜਾਂ ਦਾ ਵਿਸ਼ਲੇਸ਼ਣ ਦਿੱਤਾ ਗਿਆ, ਅਤੇ ਸੰਸਥਾ ਵੱਲੋਂ ਸਾਲ ਭਰ ਵਿੱਚ ਕੀਤੇ ਗਏ ਲੋਕ ਸੇਵਾ ਅਤੇ ਮੈਡੀਕਲ ਕਾਰਜਾਂ ਵਿੱਚ ਲਗਾਤਾਰ ਨਿਭਾਈਆਂ ਗਈਆਂ ਅਹਿਮ ਜਿੰਮੇਵਾਰੀਆਂ ਨੂੰ ਪ੍ਰਾਪਤੀਆਂ ਦੇ ਰੂਪ ਵਿੱਚ ਆਏ ਪਤਵੰਤੇਆਂ ਨੂੰ ਦੱਸਿਆ ਗਿਆ। ਕਲੱਬ ਨੇ ਬੜੇ ਮਾਨ ਦੇ ਨਾਲ ਇਹ ਵੀ ਦੱਸਿਆ ਤੇ ਉਹਨਾਂ ਦੀ ਯੋਗ ਅਗਵਾਈ ਵਾਲੀ ਟੀਮ ਨੇ ਸਾਲ ਭਰ ਦੇ ਵਿੱਚ ਲੋੜਵੰਦ ਥੈਲੇਸੀਮੀਆਂ ਪੀੜਿਤ ਬੱਚਿਆਂ ਦੇ ਲਈ ਖੂਨਦਾਨ ਵਰਗੇ ਕਾਰਜ,ਹਰਿਆਵਲ , ਮਾਂ ਦੇ ਦੁੱਧ ਲਈ ਬੱਚੇ ਦੀ ਅਹਿਮੀਅਤ ਅਤੇ ਬ੍ਰੈਸਟ ਫੀਡਿੰਗ ਵਰਗੇ ਪ੍ਰੋਗਰਾਮ, ਅਤੇ ਦੇਸ ਭਰ ਦੇ ਕਈ ਕੋਨਿਆਂ ਵਿੱਚ ਜਾ ਕੇ ਰੋਟਰੀ ਕਲੱਬ ਅੰਮ੍ਰਿਤਸਰ ਵੈਸਟ ਵੱਲੋਂ ਨਿਭਾਏ ਗਏ ਅਹਿਮ ਕਾਰਜਾਂ ਨੂੰ ਨੇਪਰੇ ਚਾੜਿਆ। ਇਸ ਉਪਰੰਤ ਨੈਸ਼ਨਲ ਐਥਮ ਦੀ ਧੁੰਨ ਤੋਂ ਬਾਅਦ ਸਮੂਹ ਡਾਕਟਰਾਂ ਅਤੇ ਮੈਂਬਰਾਂ ਵੱਲੋਂ ਸਰਬ ਸੰਮਤੀ ਦੇ ਨਾਲ ਡਾਕਟਰ ਰਜੇਸ਼ ਕਪਿਲਾ ਚੀਫ ਆਰਥੋਪੈਡਿਕ ਸਰਜਨ ,ਗੁਰੂ ਨਾਨਕ ਦੇਵ ਹਸਪਤਾਲ ਨੂੰ ਵਰਾ 2024/ 25 ਲਈ ਅਗਲਾ ਮੁਖੀ ਨਿਯੁਕਤ ਕਰ ਲਿਆ ਗਿਆ ਅਤੇ ਉਹਨਾਂ ਦੀ ਅਗਵਾਈ ਹੇਠ ਨਵੀਂ ਟੀਮ ਅਤੇ ਨਵੇਂ ਮੈਂਬਰਾਂ ਦਾ ਵੀ ਗਠਨ ਵੱਡੇ ਰੂਪ ਵਿੱਚ ਕੀਤਾ ਗਿਆ। ਇਸ ਵਿਸ਼ੇਸ਼ ਮੌਕੇ ਤੇ ਰੋਟਰੀ ਗਵਰਨਰ ਡਾਕਟਰ ਪੀਐਸ ਗਰੋਵਰ, ਨੀਰੂ ਈਸਰ, ਡਾ, ਸ਼ਾਲੂ ਅਗਰਵਾਲ, ਡਾ,ਸੰਦੀਪ ਅੱਗਰਵਾਲ, ਰਮਿੰਦਰ ਗਰੋਵਰ, ਡਾ, ਮਿਗਲਾਨੀ, ਡਾ,ਜਸਪ੍ਰੀਤ ਗਰੋਵਰ, ਡਾ, ਸਾਰਿਕਾ ਕਪਲਾ, ਪ੍ਰਿੰਸੀਪਲ ਮੈਡੀਕਲ ਕਾਲਜ ਡਾ,ਰਜੀਵ ਦੇਵਗਨ,ਡਾ, ਕਰਮਜੀਤ ਸਿੰਘ, ਅਤੇ ਕਲੱਬ ਦੇ ਹੋਰ ਅਹੁਦੇਦਾਰ ਤੇ ਮੈਂਬਰ ਸਾਹਿਬਾਨ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਜਿਨਾਂ ਨੇ ਡਾ,ਰਾਜੇਸ਼ ਕਪਲਾ ਨਵੇਂ ਚੁਣੇ ਪ੍ਰਧਾਨ ਨੂੰ ਫੁੱਲ ਬੁੱਕੇ ਅਤੇ ਬੈਟਨ ਪਾ ਕੇ ਸਨਮਾਨਿਤ ਕੀਤਾ। ਕੈਪਸਨ। ਡਾਕਟਰ ਰਾਜੇਸ਼ ਕਪਲਾ ਦੇ ਪ੍ਰਧਾਨ ਚੁਣੇ ਜਾਣ ਉਪਰੰਤ ਸੰਸਥਾ ਦੀ ਸਮੂਹ ਕਮੇਟੀ ਅਤੇ ਹਾਜ਼ਰੀਨ।

Leave a Reply

Your email address will not be published. Required fields are marked *