ਬੀਰ ਅਮਰ ਮਾਹਲ, ਸ੍ਰੀ ਅੰਮ੍ਰਿਤਸਰ ਸਾਹਿਬ।
ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਮੁਫਤ ਇਲਾਜ ਲਈ ਹਰ ਸਹੂਲਤ ਮੌਜੂਦ। ਡਾਕਟਰ ਰਜੀਵ ਅਰੋੜਾ। ਵਿਸ਼ਵ ਆਤਮ ਹੱਤਿਆ ਰੋਕੋ ਦਿਵਸ ਨੂੰ ਸਮਰਪਿਤ ਸਥਾਨਕ ਮੈਡੀਕਲ ਕਾਲਜ ਦੇ ਸੁਆਮੀ ਵਿਵੇਕਾਨੰਦ ਨਸ਼ਾ ਛੁਡਾਊ ਕੇਂਦਰ ਵਿੱਚ ਵੱਡੇ ਪੱਧਰ ਤੇ ਇਕ ਸੈਮੀਨਾਰ ਦੇ ਰੂਪ ਵਿੱਚ ਮਨਾਇਆ ਗਿਆ।
ਜਾਣਕਾਰੀ ਦਿੰਦੇ ਹੋਏ ਪ੍ਰੋਜੈਕਟ ਇੰਚਾਰਜ ਡਾਕਟਰ ਰਜੀਵ ਅਰੋੜਾ ਵਿਸ਼ੇਸ਼ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਵਿਭਾਗ ਦੀ ਮੁਖੀ ਡਾਕਟਰ ਨੀਰੂ ਬਾਲਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਇਸ ਪ੍ਰੋਗਰਾਮ ਨੂੰ ਸੰਚਾਲਨ ਕੀਤਾ ਗਿਆ। ਉਹਨਾਂ ਨੇ ਦੱਸਿਆ ਕਿ ਆਤਮ ਹੱਤਿਆ ਮਨੁੱਖ ਦੀ ਨਾਕਾਰਾਤਮਕ ਸੋਚ ਦਾ ਇੱਕ ਰੂਪ ਹੁੰਦਾ ਹੈ ਜਿਸ ਨੂੰ ਕਈ ਪੱਖਾਂ ਤੋਂ ਵੇਖਿਆ ਜਾਂਦਾ ਹੈ ।
ਇਹਨਾਂ ਵਿੱਚ ਵੱਡੀ ਗਿਣਤੀ ਵਾਲੇ ਲੋਕ ਨਸ਼ਿਆਂ ਤੋਂ ਪੀੜਿਤ ਹੁੰਦੇ ਹਨ ਜਿਨਾਂ ਨੂੰ ਕੋਈ ਹੋਰ ਰਾਹ ਹੱਲ ਲੱਭਦਾ ਨਾ ਵੇਖ ਉਹ ਆਤਮ ਹੱਤਿਆ ਵਰਗੀ ਕਾਇਰਤਾ ਦਾ ਪੱਲਾ ਫੜਦੇ ਹਨ। ਉਨਾਂ ਨੇ ਇਹ ਵੀ ਦੱਸਿਆ ਕਿ ਹੁਣ ਤੱਕ ਸੈਂਕੜੇ ਹੀ ਨੌਜਵਾਨ ਪੰਜਾਬ ਸਰਕਾਰ ਦੇ ਚਲਾਏ ਗਏ ਇਸ ਪ੍ਰੋਜੈਕਟ ਨਾਲ ਜਿੱਥੇ ਕੀ ਸਦਾ ਲਈ ਨਸ਼ੇ ਨੂੰ ਛੱਡ ਚੁੱਕੇ ਹਨ ਉੱਥੇ ਹੀ ਆਪਣੇ ਪਰਿਵਾਰਾਂ ਨੂੰ ਮੁੜ ਸੁਰਜੀਤ ਕਰ ਰਹੇ ਹਨ ਅਤੇ ਛੋਟੀ ਮਾਨਸਿਕਤਾ ਤੋਂ ਵੀ ਪਰੇ ਹੋ ਚੁੱਕੇ ਹਨ। ਇਸ ਵਿਸ਼ੇਸ਼ ਮੌਕੇ ਤੇ ਉਨਾਂ ਵੱਲੋਂ ਕਈ ਉਹ ਪਰਿਵਾਰਾਂ ਨੂੰ ਵੀ ਮੌਕੇ ਤੇ ਬੁਲਾਇਆ ਗਿਆ ਜਿਨਾਂ ਦੇ ਪਰਿਵਾਰ ਦਾ ਕੋਈ ਮੈਂਬਰ ਮਾਨਸਿਕ ਪਰੇਸ਼ਾਨੀ ਅਤੇ ਨਸ਼ਿਆਂ ਤੋਂ ਗ੍ਰਸਤ ਸੀ ਅਤੇ ਇਹੋ ਜਿਹੀ ਕਾਇਰਤਾ ਵਾਲਾ ਕਦਮ ਚੁੱਕਣਾ ਚਾਹੁੰਦਾ ਸੀ ਪਰ ਹੁਣ ਅੱਜ ਉਹ ਆਪਣੇ ਪਰਿਵਾਰ ਵਿੱਚ ਖੁਸ਼ਹਾਲ ਹੈ,ਜੋ ਕਿ ਇਸ ਸੈਂਟਰ ਦੇ ਮਿਹਨਤੀ ਡਾਕਟਰਾਂ ਅਤੇ ਉਹਨਾਂ ਵੱਲੋਂ ਲਗਨ ਨਾਲ ਕੀਤੇ ਗਏ ਇਲਾਜ ਕਾਰਨ ਹੀ ਸਫਲ ਹੋ ਸਕਿਆ। ਡਾਕਟਰ ਅਰੋੜਾ ਨੇ ਕਿਹਾ ਕਿ ਜੋ ਵੀ ਵਿਅਕਤੀ ਨਸ਼ਾ ਛਡਾਊ ਕੇਂਦਰ ਚੋਂ ਇਲਾਜ ਲੈ ਰਹੇ ਹਨ ਜਾਂ ਨਸ਼ਿਆਂ ਨੂੰ ਕੋਹੜ ਨੂੰ ਛੱਡ ਰਹੇ ਹਨ ਉਹਨਾਂ ਨੂੰ ਰੋਜਾਨਾ 15 ਮਿੰਟ ਲਈ ਖੁੱਲੀ ਥਾਂ ਤੇ ਯੋਗਾ ਅਭਿਆਸ ਅਤੇ ਕੁਝ ਸਵੇਰ ਦੀ ਸੈਰ ਕਰਨੀ ਬਹੁਤ ਜਰੂਰੀ ਹੈ, ਅਤੇ ਸਰਕਾਰ ਵੱਲੋਂ ਸਮੇਂ ਸਮੇਂ ਲਗਾਏ ਜਾ ਰਹੇ ਸੈਮੀਨਾਰ ਅਤੇ ਮੁਫਤ ਇਲਾਜ ਦਾ ਭਰਪੂਰ ਲਾਹਾ ਲੈਣਾ ਚਾਹੀਦਾ ਹੈ। ਇਸ ਮੌਕੇ , ਡਾ,ਸੰਜੇ ਖੰਨਾ,ਡਾ, ਖੁਸ਼ਵਿੰਦਰ, ਡਾ,ਸੁਮਨਜੀਤ ਕੋਰ,,ਡਾ, ਅਮਰਬੀਰਪਾਲ, ਤੋਂ ਇਲਾਵਾ ਪ੍ਰੋਫੈਸਰ ਐਸੋਸੀਏਟ ਪ੍ਰੋਫੈਸਰ ,ਟ੍ਰੇਨੀ ਡਾਕਟਰ ਅਤੇ ਆਏ ਹੋਏ ਮਹਿਮਾਨ ਹਾਜਰ ਸਨ ਜਿਨਾਂ ਨੇ ਇਸ ਉਪਰੰਤ ਪ੍ਰਣ ਚੁੱਕਿਆ ਕਿ ਕਦੇ ਆਤਮ ਹੱਤਿਆ ਵਾਲਾ ਰਸਤਾ ਨਹੀਂ ਅਪਣਾਇਆ ਜਾਏਗਾ ਅਤੇ ਹੋਰਨਾਂ ਨੂੰ ਇਸ ਪ੍ਰਤੀ ਸਿੱਖਿਆ ਦਿੱਤੀ ਜਾਏਗੀ।
ਕੈਪਸਨ– ਸਥਾਨਕ ਸਵਾਮੀ ਵਿਵੇਕਾਨੰਦ ਨਸ਼ਾ ਛਡਾਊ ਕੇਂਦਰ ਵਿੱਚ ਵਿਸ਼ਵ ਆਤਮ ਹੱਤਿਆ ਰੋਕੂ ਦਿਵਸ ਮਨਾਉਂਦੇ ਹੋਏ ਡਾਕਟਰ ਅਤੇ ਸਟਾਫ।