Sat. Jul 26th, 2025

 

ਕਲਾਨੌਰ 19 ਸਤੰਬਰ( ਵਰਿੰਦਰ ਬੇਦੀ)

ਅੱਜ ਕਸਬਾ ਕਲਾਨੌਰ ਵਿਖੇ ਪ੍ਰੈੱਸ ਯੂਨੀਅਨ ਕਲਾਨੌਰ ਦੀ ਹੰਗਾਮੀ ਮੀਟਿੰਗ ਕਲੱਬ ਦੇ ਸਰਪ੍ਰਸਤ ਵਰਿੰਦਰ ਬੇਦੀ ਜੀ ਦੀ ਅਗਵਾਈ ਹੇਠ ਹੋਈ। ਜਿਸ ਦੌਰਾਨ ਹਰ ਸਾਲ ਦੀ ਤਰ੍ਹਾਂ ਯੂਨੀਅਨ ਦੀ ਪਿਛਲੀ ਬਾਡੀ ਭੰਗ ਕਰਕੇ ਨਵੀਂ ਬਾਡੀ ਦਾ ਗਠਨ ਕੀਤਾ ਗਿਆ ।

ਜਿਸ ਦੌਰਾਨ ਪ੍ਰੈਸ ਯੂਨੀਅਨ ਕਲਾਨੌਰ ਵੱਲੋਂ ਗੁਰਦੇਵ ਸਿੰਘ ਰਜਾਦਾ ਨੂੰ ਸਰਬ ਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ।

ਇਸ ਮੌਕੇ ਮਨਦੀਪ ਸਿੰਘ ਸਿਆਲ ਵਾਈਸ ਪ੍ਰਧਾਨ, ਭੁਪਿੰਦਰ ਸਿੰਘ ਸੋਢੀ ਮੀਤ ਪ੍ਰਧਾਨ ਅਤੇ ਮਨਮੋਹਨ ਬੇਦੀ ਨੂੰ ਖਜਾਨਚੀ ਚੁਣਿਆ ਗਿਆ ਇਸ ਮੌਕੇ ਏਕਤਾ ਪ੍ਰੈਸ ਕਲੱਬ ਮੈਂਬਰ ਇਕਬਾਲ ਸਿੰਘ ਵਾਲੀਆ, ਬਲਬੀਰ ਸਿੰਘ ਘੁੰਮਣ, ਰੋਹਿਤ ਸ਼ਰਮਾ, ਰਾਜਨ ਸ਼ਰਮਾ , ਡਿੰਪਲ ਕੁਮਾਰ, ਇੰਦਰ ਮੋਹਨ ਸਿੰਘ ਸੋਢੀ, ਕਮਲਜੀਤ ਸਿੰਘ ਆਦਿ ਹਾਜ਼ਰ ਸਨ ।

Leave a Reply

Your email address will not be published. Required fields are marked *