ਕਲਾਨੌਰ – (ਵਰਿੰਦਰ ਬੇਦੀ)
ਹਾਲ ਹੀ ਵਿੱਚ ਮੱਧ ਪ੍ਰਦੇਸ਼ ਦੀ ਰਾਜਧਾਨੀ ਭੁਪਾਲ ਵਿਖੇ 14 ਤੋਂ 15 ਸਤੰਬਰ ਨੂੰ ਹੋਏ ਟ੍ਰਾਇਲਾਂ ਵਿੱਚ ਪੰਜਾਬ ਤੋਂ ਇਲਾਵਾ ਵਿਖ ਵੱਖ ਰਾਜਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ।
ਇਹਨਾਂ ਟ੍ਰਾਈਲਾਂ ਵਿੱਚ ਪੁਨੀਤਪਾਲ ਸਿੰਘ ਪੁੱਤਰ ਜਗਦੀਸ ਸਿੰਘ ਦੀ ਚੋਣ ਹੋਈ ਪੁਨੀਤਪਾਲ ਸਿੰਘ ਦੇ ਕੋਚ ਸ੍ਰ ਅਮਨਦੀਪ ਸਿੰਘ ਖੈਹਿਰਾ ਨੇ ਦਿੱਸਿਆ ਕਿ ਇਹ ਟ੍ਰਾਇਲ ਇੰਡੀਅਨ ਕੈਕਿੰਗ ਕਨੋਇੰਗ ਐਸੋਸੀਏਸ਼ਨ ਵੱਲੋਂ ਕਰਵਾਏ ਗਏ ਇਹਨਾਂ ਟ੍ਰਾਇਲਾਂ ਵਿੱਚ ਵੱਖ-ਵੱਖ ਰਾਜਾਂ ਤੋਂ 200 ਤੋਂ ਵੱਧ ਖਿਡਾਰਨੀਆ ਨੇ ਹਿੱਸਾ ਲਿਆ । ਚੁਣੇ ਗਏ ਖਿਡਾਰੀ ਵਿਸ਼ਵ ਕੱਪ ਜੋ ਕਿ ਚੀਨ ਵਿੱਚ ਹੋਵੇਗਾ ਅਤੇ ਵਿਸ਼ਵ ਚੈਂਪੀਅਨਸ਼ਿਪ ਫਲਪਾਇਨ ਵਿਖੇ ਹੋਵੇਗੀ ਵਿੱਚ ਹਿੱਸਾ ਲੈਣਗੇ।
ਇੱਥੇ ਜ਼ਿਕਰਯੋਗ ਹੈ ਕਿ ਪੁਨੀਤ ਪਾਲ ਸਿੰਘ ਸਾਲ 2022 ਦੇ ਵਿੱਚ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਵੱਲੋ ਚਲਾਏ ਜਾ ਰਹੇ ਵਾਟਰ ਸੰਤ ਸੀਚੇਵਾਲ ਵਾਟਰ ਸਪੋਰਟਸ ਸੈਟਰ ਸੁਲਤਾਨਪੁਰ ਲੋਧੀ ਜੋ ਕਿ ਕੋਚ ਅਮਨਦੀਪ ਸਿੰਘ ਖਹਿਰਾ ਦੀ ਕੋਚਿੰਗ ਹੇਠ ਚੱਲ ਰਿਹਾ ਵਿੱਚ ਅਭਿਆਸ ਕਰਕੇ ਇਸ ਖਿਡਾਰੀ ਨੇ ਸਾਲ 2024 ਵਿੱਚ ਨੈਸ਼ਨਲ ਚੈਪੀਅਨਸ਼ਿਪ ਜੋ ਕਿ ਭੁਪਾਲ ਮੱਧ ਪ੍ਰਦੇਸ਼ ਵਿੱਚ ਹੋਈ ਵਿਚੋਂ 2 ਮੈਡਲ ਹਾਸਿਲ ਕੀਤੇ ਇਹ ਖਿਡਾਰੀ ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿਖੇ ਬੀ ਏ ਭਾਗ ਪਹਿਲਾ ਵਿੱਚ ਪੜ ਰਿਹਾ ਹੈ ।
ਪਿੰਡ ਰੋੜ ਖੈਹਿਰਾ ਨੂੰ ਦੂਜਾ ਅੰਤਰਾਸ਼ਟਰੀ ਖਿਡਾਰੀ ਮਿਲਿਆ ਹੈ ਇਸਤੋ ਪਹਿਲਾਂ ਪਿੰਡ ਰੌੜ ਖੈਹਿਰਾ ਦਾ ਅਮਨਦੀਪ ਸਿੰਘ ਸਾਲ 2019 ਵਿੱਚ ਚੀਨ ਵਿਖੇ ਵਿਸ਼ਵ ਕੱਪ ਵਿੱਚ ਹਿੱਸਾ ਲੈ ਕੇ ਆਇਆ ਸੀ ਅਤੇ ਹੁਣ ਪੁਨੀਤਪਾਲ ਸਿੰਘ ਵਿਸ਼ਵ ਚੈਪੀਅਨਸ਼ਿਪ ਵਿੱਚ ਹਿੱਸਾ ਲੈਣ ਜਾ ਰਿਹਾ ਹੈ ਇਸ ਖਿਡਾਰੀ ਨੂੰ ਵਿ਼ਸਵ ਕੱਪ ਵਿੱਚ ਚੁਣੇ ਜਾਣ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵਧਾਈ ਦਿੱਤੀ ਤੇ ਭਵਿੱਖ ਵਿੱਚ ਹੋਰ ਚੰਗਾ ਕਰਨ ਲਈ ਅਸ਼ੀਰਵਾਦ ਦਿੱਤਾ।