*ਮਜ਼ਬੂਤ ਰਾਸ਼ਟਰ ਸੰਗਠਨ ਵਲੋ ਕਿਤੇ ਜਾ ਰਹੇ ਸਮਾਜ ਭਲਾਈ ਕੰਮ ਸਮਾਜ ਨੂੰ ਨਵੀਂ ਦਿਸ਼ਾ ਦੇ ਰਹੇ ਹਨ– ਰਾਜੀਵ ਵਿਗ*
*ਸਟੇਜ ਸਕੱਤਰ ਦੀ ਭੂਮਿਕਾ ਈਸ਼ੂ ਰਾਂਚਲ਼ ਵਲੋ ਨਿਭਾਉਂਦੇ ਹੋਏ ਚੰਗੇ ਸਮਾਜ ਦੀ ਸਿਰਜਣਾ ਤੇ ਦਿੱਤਾ ਜ਼ੋਰ*
ਬਟਾਲਾ( ਆਦਰਸ਼ ਤੁੱਲੀ, ਚੇਤਨ ਸ਼ਰਮਾ, ਚਰਨਦੀਪ ਬੇਦੀ, ਸੁਮੀਤ ਨਾਰੰਗ, ਸੁਨੀਲ ਯੁਮੰਨ)
ਮਜ਼ਬੂਤ ਰਾਸ਼ਟਰ ਸੰਗਠਨ ਰਜਿ : ਦੇ ਕੌਮੀ ਪ੍ਰਧਾਨ ਜੋਂਗਿੰਦਰ ਅੰਗੂਰਾਲਾ ਦੀ ਅਗਵਾਈ ਹੇਠ ਸ਼ਹੀਦੇ ਆਜ਼ਮ ਭਗਤ ਸਿੰਘ ਦੀ 117 ਵੀ ਜਨਮ ਜਯੰਤੀ ਤੇ ਸਥਾਨਕ ਬਟਾਲਾ ਕਲੱਬ ਵਿਖੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ ਜਿਸ ਵਿਚ ਸ਼ਹਿਰ ਦੀ ਅਹਿਮ ਸ਼ਖਸ਼ੀਅਤਾਂ ਨੇ ਹਿੱਸਾ ਲਿਆ ।
ਇਸ ਮੌਕੇ ਤੇ ਅੰਮ੍ਰਿਤਸਰ ਵਿਭਾਗ ਦੇ ਸੰਗ ਚਾਲਕ ਅਤੇ ਉੱਘੇ ਕਾਰੋਬਾਰੀ ਅਰੁਣ ਅੱਗਰਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦ ਕਿ ਲਾਈਨ ਕਲੱਬ ਬਟਾਲਾ ਸੇਵਾ ਸਫਾਈਰ 321 ਡੀ ਦੇ ਪ੍ਰਧਾਨ ਰਾਜੀਵ ਵਿਗ ਵਲੋ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ ਗਈ। ਇਸ ਦੌਰਾਨ ਮੁੱਖ ਮਹਿਮਾਨ ਅਰੁਣ ਅੱਗਰਵਾਲ ਨੇ ਸੰਬੋਧਨ ਦੌਰਾਨ ਕਿਹਾ ਕਿ ਮਜ਼ਬੂਤ ਰਾਸ਼ਟਰ ਸੰਗਠਨ ਦੇ ਕੌਮੀ ਪ੍ਰਧਾਨ ਸ਼੍ਰੀ ਜੋਗਿੰਦਰ ਅੰਗੂਰਾਲਾ ਵਲੋ ਜਿੱਥੇ ਸ਼ਹੀਦੇ ਆਜ਼ਮ ਆਜ਼ਮ ਭਗਤ ਸਿੰਘ ਦਾ ਜਨਮ ਦਿਨ ਮਨਾਉਣਾ ਇਕ ਸ਼ਲਾਘਾਯੋਗ ਉਪਰਾਲਾ ਹੈ ਓਥੇ ਹੀ ਇਸ ਨਾਲ ਨੌਜਵਾਨ ਪੀੜ੍ਹੀ ਅੰਦਰ ਦੇਸ਼ ਭਗਤੀ ਦੀ ਭਾਵਨਾ ਪੈਦਾ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਸ਼ਹੀਦ ਏ ਆਜ਼ਮ ਭਗਤ ਸਿੰਘ ਦਾ ਸਮੁੱਚਾ ਜੀਵਨ ਸਾਡੇ ਸਾਰੀਆਂ ਲਈ ਪ੍ਰੇਰਨਾ ਸਰੋਤ ਹੈ। ਇਸ ਮੌਕੇ ਤੇ ਮਜ਼ਬੂਤ ਰਾਸ਼ਟਰ ਦੇ ਕੌਮੀ ਪ੍ਰਧਾਨ ਜੋਗਿੰਦਰ ਅੰਗੂਰਾਲਾ ਵਲੋ ਜਿੱਥੇ ਇਕ ਛੋਟੇ ਜਿਹੇ ਸਦੇ ਤੇ ਪਹੁੰਚੀਆਂ ਸ਼ਹਿਰ ਦੀਆਂ ਅਹਿਮ ਹਸਤੀਆਂ ਦਾ ਧੰਨਵਾਦ ਕੀਤਾ ਗਿਆ ਓਥੇ ਹੀ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਉਨ੍ਹਾਂ ਵਲੋ ਦਿੱਤੀਆਂ ਲਾਸਾਨੀ ਕੁਰਬਾਨੀਆਂ ਸਦਕਾ ਅਜਾਦੀ ਦਾ ਨਿੱਘ ਮਾਨਣ ਦੀ ਗਲ ਕਹੀ।
ਇਸ ਮੌਕੇ ਤੇ ਪ੍ਰੋਗਰਾਮ ਦੀ ਅਗਵਾਈ ਕਰਨ ਵਾਲੇ ਰਾਜੀਵ ਵਿਗ ਨੇ ਕਿਹਾ ਕਿ ਮਜ਼ਬੂਤ ਰਾਸ਼ਟਰ ਵਲੋ ਕਿਤੇ ਜਾ ਰਹੇ ਸਮਾਜ ਭਲਾਈ ਕੰਮ ਸਮਾਜ ਨੂੰ ਨਵੀਂ ਦਿਸ਼ਾ ਪ੍ਰਦਾਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹਰ ਜ਼ਿੰਮੇਵਾਰ ਨਾਗਰਿਕ ਨੂੰ ਅਜਿਹੀਆਂ ਸੰਸਥਾਵਾਂ ਦਾ ਸਹਿਯੋਗ ਕਰਨਾ ਚਾਹੀਦਾ ਹੈ। ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ ਅਤੇ ਚੰਗੇ ਸਮਾਜ ਦੀ ਸਿਰਜਣਾ ਕਰਨ ਦਾ ਸੁਨੇਹਾ ਦਿੱਤਾ।
ਇਸ ਮੌਕੇ ਤੇ ਜਿਲਾ ਲੋਕ ਸੰਪਰਕ ਵਿਭਾਗ ਅਫ਼ਸਰ ਹਰਜਿੰਦਰ ਸਿੰਘ ਕਲਸੀ, ਉੱਘੇ ਉਦਯੋਗਪਤੀ ਇੰਦਰ ਸੇਖੜੀ, ਲਾਇਨ ਕਲੱਬ ਬਟਾਲਾ ਪ੍ਰਿੰਸ ਦੇ ਪ੍ਰਧਾਨ ਹਰਵੰਤ ਮਹਾਜਨ, ਲਾਈਨ ਕਲੱਬ ਮੁਸਕਾਨ ਦੇ ਪ੍ਰਧਾਨ ਗਗਨਦੀਪ ਸਿੰਘ, ਲਾਈਨ ਕਲੱਬ ਬਟਾਲਾ ਸੇਵਾ ਦੇ ਜਨਰਲ ਸਕੱਤਰ ਪੁਨੀਤ ਬਾਂਸਲ, ਲਾਈਨ ਮਨਜੀਤ ਬਮਰਾਹ, ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਕੁਲਦੀਪ ਸਿੰਘ ਕਾਹਲੋ, ਵਿਸਵਾਸ ਫਾਊਂਡੇਸ਼ਨ ਦੇ ਪ੍ਰਧਾਨ ਸ਼ੰਮੀ ਕਪੂਰ, ਚਾਰਟਰਡ ਪ੍ਰੈਜ਼ੀਡੈਂਟ ਵੀ ਕੇ ਸਹਿਗਲ, ਲਾਇਨ ਦੀਪਕ ਪੱਥਰੀਆਂ, ਡਾਕਟਰ ਵਿਨੋਦ ਸ਼ਰਮਾ, ਸ਼ੱਗੀ ਬੋਸ,ਵਨ ਵਾਸੀ ਕਲਿਆਣ ਆਸ਼ਰਮ ਤੋ ਰਾਕੇਸ਼ ਮਹਾਜਨ, ਸੁਰੇਸ਼ ਪਠਾਨੀਆ, ਅਮਰ ਮਹਿਤਾ, ਲਾਇਨ ਰਾਜੂ ਢਲ, ਗੁਰਵਿੰਦਰ ਸ਼ਰਮਾ, ਐਡਵੋਕੇਟ ਅਮਨਦੀਪ ਸਿੰਘ, ਸਤਪਾਲ ਸਲਹੋਤਰਾ, ਪ੍ਰਜੀਤ ਕੁਮਾਰ, ਮੋਹਿੰਦਰ ਵਿਜ, ਸਾਬਕਾ ਮੈਨੇਜਰ ਨਰੇਸ਼ ਮਹਾਜਨ, ਮੈਨੇਜਰ ਅੱਤਰ ਸਿੰਘ, ਅਸ਼ਵਨੀ ਕੁਮਾਰ ਹੈਪੀ ਟੋਕਾ, ਸਾਬਕਾ ਮੈਨੇਜਰ ਰਾਕੇਸ਼ ਜੁਲਕਾ, ਹਰੀਵਾਲ ਪੰਜਾਬ ਤੋ ਸੰਦੀਪ ਸਲਹੋਤਰਾ, ਦਸਵੰਧ ਫਾਊਂਡੇਸ਼ਨ ਦੇ ਪ੍ਰਧਾਨ ਲਵਲੀ ਕੁਮਾਰ, ਅਰੁਣ ਸੇਖੜੀ, ਹਰਪ੍ਰੀਤ ਮਠਾਰੁ, ਜਸ ਦਾਲਮ, ਹੀਰਾ ਦਾਲਮ, ਰਵਿੰਦਰ ਸਿੰਘ ਪੰਨੂੰ ਆਦਿ ਹਾਜ਼ਿਰ ਸਨ।