Punjab ਵਿਧਾਇਕ ਸ਼ੈਰੀ ਕਲਸੀ ਨੇ ਬਟਾਲਾ ਦਾਣਾ ਮੰਡੀ ਵਿਖੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ ਕਿਹਾ-ਕਿਸਾਨਾਂ ਨੂੰ ਮੰਡੀਆਂ ਵਿੱਚ ਕੋਈ ਵੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ Target Post October 22, 2024 ਆੜਤੀਆਂ, ਇੰਸਪੈਕਟਰਾਂ, ਸ਼ੈਲਰ ਮਾਲਕਾਂ ਅਤੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਬਟਾਲਾ, 22 ਅਕਤੂਬਰ ( ਚਰਨਦੀਪ ਬੇਦੀ ) ਕਿਸਾਨਾਂ ਨੂੰ ਝੋਨੇ ਦੀ ਖਰੀਦ ਸਬੰਧੀ ਕਿਸੇ ਤਰ੍ਹਾਂ ਦੀ ਕੋਈ ਵੀ ਮੁਸ਼ਕਿਲ ਨਹੀਂ ਆਉਣ ਜਾਵੇਗੀ ਅਤੇ ਝੋਨੇ ਦਾ ਦਾਣਾ -ਦਾਣਾ ਖਰੀਦਿਆ ਜਾਵੇਗਾ। ਇਹ ਪ੍ਰਗਟਾਵਾ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਬਟਾਲਾ ਦਾਣਾ ਮੰਡੀ ਵਿਖੇ ਝੋਨੇ ਦੀ ਖਰੀਦ ਪ੍ਰਬੰਧਾਂ ਦਾ ਜਾਇਜਾ ਲੈਣ ਉਪਰੰਤ ਕੀਤਾ। ਇਸ ਮੌਕੇ ਉਨ੍ਹਾਂ ਕਿਸਾਨ ਲਖਵਿੰਦਰ ਸਿੰਘ, ਪਿੰਡ ਆਲੋਵਾਲ ਦੀ ਫਸਲ ਦੀ, ਮਾਰਕਫੈੱਡ ਏਜੰਸੀ ਰਾਹੀਂ ਖਰੀਦ ਵੀ ਕਰਵਾਈ। ਇਸ ਮੌਕੇ ਉਨ੍ਹਾਂ ਆਪਣੀ ਹਾਜਰੀ ਵਿੱਚ ਝੋਨੇ ਦੀ ਢੇਰੀ ਦੀ ਨਮੀ ਵੀ ਚੈੱਕ ਕਰਵਾਈ। ਕਿਸਾਨਾਂ ਨਾਲ ਗੱਲ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਦੱਸਿਆ ਕਿ ਮੰਡੀਆਂ ਵਿੱਚ ਕਿਸਾਨਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਮੰਡੀਆਂ ਵਿੱਚ ਕਿਸਾਨਾਂ ਦੀ ਸਹੂਲਤ ਲਈ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ। ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਕਿਸਾਨਾਂ ਦੀ ਫਸਲ ਦਾ ਇਕ ਇਕ ਦਾਣਾ ਖਰੀਦਿਆਂ ਜਾਵੇਗਾ ਪਰ ਮੰਡੀਆਂ ਵਿੱਚ ਝੋਨੇ ਦੇ ਅੰਬਾਰ ਨਾ ਲੱਗਣ ਇਸ ਲਈ ਜਰੂਰੀ ਹੈ ਕਿ ਕਿਸਾਨ, ਮੰਡੀ ਵਿੱਚ ਸੁੱਕੀ ਫਸਲ ਲੈ ਕੇ ਹੀ ਆਉਣ ਤਾਂ ਜੋ ਉਨ੍ਹਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਉਨ੍ਹਾਂ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਸੂਬੇ ਭਰ ਵਿੱਚ ਝੋਨੇ ਦੀ ਹੋ ਰਹੀ ਖਰੀਦ ਦੇ ਪ੍ਰਬੰਧਾਂ ਦਾ ਖੁਦ ਜਾਇਜਾ ਲੈ ਰਹੇ ਹਨ। ਉਨਾਂ ਕਿਹਾ ਕਿ ਸਰਕਾਰ ਕਿਸਾਨਾਂ ਦੇ ਨਾਲ ਖੜੀ ਹੈ ਅਤੇ ਉਨਾਂ ਨੂੰ ਮੰਡੀਆਂ ਵਿੱਚ ਕਿਸੇ ਕਿਸਮ ਦੀ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਖਰੀਦ ਕੀਤੀ ਗਈ ਫਸਲ ਦੀ ਚੁਕਾਈ ਵਿੱਚ ਵੀ ਹੋਰ ਤੇਜ਼ੀ ਲਿਆਂਦੀ ਗਈ ਹੈ, ਤਾਂ ਜੋ ਕਿਸਾਨਾਂ ਨੂੰ ਮੰਡੀਆਂ ਵਿੱਚ ਝੋਨਾ ਲੈ ਕੇ ਆਉਣ ਵਿੱਚ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਆੜਤੀਆਂ, ਇੰਸਪੈਕਟਰਾਂ, ਸ਼ੈਲਰ ਮਾਲਕਾਂ ਅਤੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ : ਇਸ ਤੋਂ ਪਹਿਲਾਂ ਵਿਧਾਇਕ ਸ਼ੈਰੀ ਕਲਸੀ ਵਲੋਂ ਮਾਰਕੀਟ ਕਮੇਟੀ ਦਫ਼ਤਰ, ਬਟਾਲਾ ਵਿਖੇ ਝੋਨੇ ਦੀ ਖਰੀਦ ਸਬੰਧੀ ਆੜਤੀਆਂ, ਇੰਸਪੈਕਟਰਾਂ, ਸ਼ੈਲਰ ਮਾਲਕਾਂ ਅਤੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਕਿਸਾਨਾਂ ਨੂੰ ਆ ਰਹੀਆਂ ਸਮੱਸਿਆਵਾਂ ਦੇ ਯੋਗ ਹੱਲ ਲਈ ਵਿਚਾਰ ਵਟਾਂਦਰੇ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਾਰੀਆਂ ਧਿਰਾਂ ਦੇ ਸਹਿਯੋਗ ਨਾਲ ਝੋਨੇ ਦੀ ਨਿਰਵਿਘਨ ਖਰੀਦ ਤੇ ਚੁਕਾਈ ਕੀਤੀ ਜਾਵੇਗੀ ਤੇ ਕਿਸੇ ਨੂੰ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। Post navigation ਅਣ- ਅਧਿਕਾਰਿਤ ਕਾਲੋਨਾਈਜ਼ਰਾਂ ਵਿਰੁੱਧ ਪੁੱਡਾ ਨੇ ਚੁੱਕੇ ਸਖਤ ਕਦਮ। ਅਣ ਅਧਿਕਾਰਤ ਕੰਮ ਨੂੰ ਰੁਕਵਾਇਆ ਅਤੇ ਢਾਹ ਦਿੱਤਾ ਗਿਆ। ਜਿਲਾ ਟਾਊਨ ਪਲਾਨਰ — ਔਲਖ ਡੇਰਾ ਬਾਬਾ ਨਾਨਕ ਵਿੱਚ ਬਣਿਆ ਦਹਿਸ਼ਤ ਦਾ ਮਹੋਲ ਬੇਦੀ ਮੈਡੀਕਲ ਸਟੋਰ ਦੇ ਮਾਲਕ ਦੇ ਪੱਟ ਵਿੱਚ ਗੋਲੀ ਮਾਰ ਮੁਲਜਮ ਹੋਏ ਫਰਾਰ Related Posts पंजाब में आप की लोकसभा उम्मीदवारों सूची पर पंजाब कांग्रेस अध्यक्ष वडिंग का तंज — बोले — 92 वें विधायकों एवं 13-0 का नारा देने वालों के पास कैंडिडेट नहीं March 15, 2024 ਡਾਕਟਰ ਗੁੰਬਰ ਦੇ ਸਿਰ ਸੱਜਿਆ ਰੋਟਰੀ ਕਲੱਬ ਅੰਮ੍ਰਿਤਸਰ ਵੈਸਟ ਦਾ ਤਾਜ ਬੀਰ ਅਮਰ,ਮਾਹਲ। ਅਮ੍ਰਿਤਸਰ। ਗੁਰੂ ਨਗਰੀ ਵਿੱਚ ਬੇਹੱਦ ਕਾਰਜਸ਼ੀਲ ਅਤੇ ਲੋਕ ਭਲਾਈ ਦੇ ਕੰਮ ਲਈ… August 28, 2023 पंजाब कांग्रेस के प्रधान राजा वडिंग की जत्थेदार से अपील– सरोगेसी पूर्व प्रधानमंत्री मनमोहन सिंह को मिले पंथ रत्न January 4, 2025 Leave a Reply Cancel replyYour email address will not be published. Required fields are marked *Comment * Name * Email * Website Save my name, email, and website in this browser for the next time I comment.
पंजाब में आप की लोकसभा उम्मीदवारों सूची पर पंजाब कांग्रेस अध्यक्ष वडिंग का तंज — बोले — 92 वें विधायकों एवं 13-0 का नारा देने वालों के पास कैंडिडेट नहीं March 15, 2024
ਡਾਕਟਰ ਗੁੰਬਰ ਦੇ ਸਿਰ ਸੱਜਿਆ ਰੋਟਰੀ ਕਲੱਬ ਅੰਮ੍ਰਿਤਸਰ ਵੈਸਟ ਦਾ ਤਾਜ ਬੀਰ ਅਮਰ,ਮਾਹਲ। ਅਮ੍ਰਿਤਸਰ। ਗੁਰੂ ਨਗਰੀ ਵਿੱਚ ਬੇਹੱਦ ਕਾਰਜਸ਼ੀਲ ਅਤੇ ਲੋਕ ਭਲਾਈ ਦੇ ਕੰਮ ਲਈ… August 28, 2023
पंजाब कांग्रेस के प्रधान राजा वडिंग की जत्थेदार से अपील– सरोगेसी पूर्व प्रधानमंत्री मनमोहन सिंह को मिले पंथ रत्न January 4, 2025