ਬੀਰ ਅਮਰ,ਮਾਹਲ। ਅਮ੍ਰਿਤਸਰ।
ਗੁਰੂ ਨਗਰੀ ਵਿੱਚ ਬੇਹੱਦ ਕਾਰਜਸ਼ੀਲ ਅਤੇ ਲੋਕ ਭਲਾਈ ਦੇ ਕੰਮ ਲਈ ਤੱਤਪਰ ਰਹਿਣ ਵਾਲੀ ਸੰਸਥਾ ਰੋਟਰੀ ਕਲੱਬ ਅੰਮ੍ਰਿਤਸਰ ਵੈਸਟ ਦੇ ਸੰਗਠਨ ਨੂੰ ਹੋਰ ਮਜਬੂਤ ਕਰਦੇ ਹੋਏ ਸਾਲ 2023/24 ਲਈ ਸਰਬ ਸੰਮਤੀ ਦੇ ਨਾਲ ਅੱਖਾਂ ਦੇ ਮਾਹਿਰ ਸਰਜਨ ਡਾਕਟਰ ਜੇ,ਐਸ ਗੁੰਬਰ ਨੂੰ ਮੁੱਖੀ ਚੁਣ ਲਿਆ ਗਿਆ ਹੈ।
ਬਕਾਇਦਾ ਤੌਰ ਤੇ ਡਾਕਟਰਾਂ ਦੇ ਇੱਕ ਭਰਵੇ ਇਕੱਠ ਵਲੋਂ ਕੀਤੀ ਗਈ ਇਕੱਤਰਤਾ ਦੌਰਾਨ ਸ਼ਹਿਰ ਦੇ ਨਾਮਵਰ ਵਿਧਾਇਕ ਡਾਕਟਰ ਇੰਦਰ ਬੀਰ ਸਿੰਘ ਨਿੱਝਰ ਮੁੱਖ ਮਹਿਮਾਨ ਅਤੇ ਡਾਕਟਰ ਗੁੰਬਰ ਦੀ ਕੀਤੀ ਗਈ ਚੋਣ ਨੂੰ ਥਾਪੜਾ ਦੇਣ ਲਈ ਉਚੇਚੇ ਤੌਰ ਤੇ ਪੁੱਜੇ। ਸੰਸਥਾ ਦੇ ਤੇਜ਼ ਤਰਾਰ ਬੁਲਾਰ ਅਤੇ ਚੇਅਰਪਰਸਨ ਡਾਕਟਰ ਜਸਪ੍ਰੀਤ ਸਿੰਘ ਗਰੋਵਰ ਨੇ ਵਿਸ਼ੇਸ਼ ਜਾਣਕਾਰੀ ਦਿੰਦੇ ਹੋਏ ਪਿਛਲੇ ਵਰ੍ਹੇ ਦੀਆਂ ਸੰਸਥਾ ਦੀਆਂ ਉਪਲਬੱਧੀਆਂ ਅਤੇ ਕੀਤੇ ਗਏ ਕਾਰਜਾਂ ਨੂੰ ਬਹੁਤ ਹੀ ਤਰਤੀਬਵਾਰ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਵੱਡੇ ਜ਼ਿਲੇ ਲਈ ਲੋਕ ਭਲਾਈ ਲਈ ਵੱਡੇ ਪ੍ਰੋਜੈਕਟਾਂ ਨੂੰ ਅਮਲੀ ਰੂਪ ਦਿੱਤਾ ਗਿਆ ਹੈ, ਅਤੇ ਲੋਕ ਹਿੱਤ ਸੇਵਾਵਾਂ ਦੇ ਇਹ ਪ੍ਰਾਜੈਕਟ ਲਗਾਤਾਰ ਚੱਲਦੇ ਰਹਿਣਗੇ। ਇਸ ਵਿਸ਼ੇਸ਼ ਮੌਕੇ ਤੇ ਜਿਸ ਵਿੱਚ ਦੇਸ਼ ਇੱਕ ਨਾਮਵਾਰ ਇੰਜੀਨੀਅਰ ਜਸਵੰਤ ਸਿੰਘ ਗਿੱਲ ਵਰਗੇ ਉਸ ਯੋਧੇ ਜਿਸ ਨੇ ਕੋਲ ਮਾਇਨ ਦੇ ਵੱਡੇ ਹਾਦਸੇ ਦੌਰਾਨ ਸੈਂਕੜੇ ਵਿਅਕਤੀਆਂ ਦੀਆਂ ਜਾਨਾਂ ਬਚਾਈਆਂ ਸਨ ਦੇ ਨਾਮ ਤੇ ਰੱਖੇ ਗਏ ਡਾਕਟਰ ਗਿੱਲ ਚੌਕ ਦੀ ਵਿਸ਼ੇਸ਼ ਗੱਲ ਕੀਤੀ। ਡਾਕਟਰ ਸਾਰਿਕਾ ਕਪਲਾ ਅਤੇ ਡਾਕਟਰ ਸ਼ਾਲੂ ਅਗਰਵਾਲ 150 ਤੋਂ ਵੀ ਵੱਧ ਕੀਤੇ ਗਏ ਵਿਸ਼ੇਸ਼ ਕਾਰਜਾਂ ਦੀ ਰੂਪ ਰੇਖਾ ਵੀ ਦੱਸੀ ਜਿਸ ਨੂੰ ਸਮੂਹ ਡਾਕਟਰ ਵਰਗ ਵੱਲੋਂ ਬਹੁਤ ਸਲਾਹਿਆ ਗਿਆ। ਪ੍ਰਧਾਨਗੀ ਦਾ ਅਹੁਦਾ ਸੰਭਾਲਣ ਮਗਰੋਂ ਡਾਕਟਰ ਜਤਿੰਦਰ ਗੁੰਬਰ ਨੇ ਕਿਹਾ ਕਿ ਉਹ ਆਪਣੇ ਕਾਰਜਕਾਲ ਦੌਰਾਨ ਸੰਸਥਾ ਵਲੋ ਦਿੱਤੀਆਂ ਗਈਆਂ ਜ਼ਿਮੇਵਾਰੀਆਂ ਨੂੰ ਨਿਭਾਉਣ ਲਈ ਹੋਰ ਵੀ ਕਾਰਜਸ਼ੀਲ ਰਹਿਣਗੇ। ਇਸ ਮੌਕੇ ਇੰਜੀਨੀਅਰ ਪੀਐਸ ਗਰੋਵਰ ਡਾਕਟਰ ਰਾਜੇਸ਼ ਕਪੁੱਲਾ, ਡਾਕਟਰ ਉਜਾਗਰ ਸਿੰਘ ਘੱਈ ,ਡਾਕਟਰ ਵਿਕਰਮ, ਡਾਕਟਰ ਸ਼ਾਲੂ ,ਨੀਰੂ ਈਸਰ ਪੁਨੀਤ ਈਸਰ ,ਰਮਿੰਦਰ ਗਰੋਵਰ, ਦੁਪਿੰਦਰ ਸਿੰਘ, ਡਾਕਟਰ ਰੂਚੀਕਾ ਗਰੋਵਰ, ਡਾਕਟਰ ਸੁਬਨੀਤ ਮਾਹਲ, ਅਤੇ ਸੰਸਥਾ ਦੀਆਂ ਹੋਰ ਨਾਮਵਰ ਸ਼ਖ਼ਸੀਅਤਾਂ ਅਤੇ ਅਹੁਦੇਦਾਰ ਹਾਜਰ ਸਨ।
ਕੈਪਸਨ। ਡਾਕਟਰਾਂ ਦੀ ਨਾਮਵਰ ਸੰਸਥਾ ਰੋਟਰੀ ਕਲੱਬ ਅੰਮ੍ਰਿਤਸਰ ਵੈਸਟ ਦੇ 2023/24 ਲਈ ਡਾਕਟਰ ਜਤਿੰਦਰ ਗੁੰਬਰ ਮੁਖੀ ਨੂੰ ਸਨਮਾਨਿਤ ਕਰਦੇ ਹੋਏ ਵਿਧਾਇਕ ਡਾਕਟਰ ਇੰਦਰਬੀਰ ਸਿੰਘ ਨਿੱਜਰ ,ਡਾਕਟਰ ਅਤੇ ਅਹੁਦੇਦਾਰ