ਬਟਾਲਾ, ਡੇਰਾ ਬਾਬਾ ਨਾਨਕ 23 ਅਕਤੂਬਰ ( ਚਰਨਦੀਪ ਬੇਦੀ, ਵਿਨੋਦ ਸੋਨੀ)
ਅੱਜ ਦੇਰ ਸ਼ਾਮ ਡੇਰਾ ਬਾਬਾ ਨਾਨਕ ਵਿੱਚ ਮੈਡੀਕਲ ਸਟੋਰ ਮਾਲਕ ਦੇ ਪੱਟ ਵਿੱਚ ਗੋਲੀ ਮਾਰ ਕੇ ਨੌਜਵਾਨ ਫਰਾਰ ਹੋ ਗਿਆ। ਇਸ ਮੌਕੇ ਤੇ ਮੈਡੀਕਲ ਸਟੋਰ ਦੇ ਮਾਲਕ ਰਣਦੀਪ ਸਿੰਘ ਮੰਨੂ ਬੇਦੀ ਪੁੱਤਰ ਰਣਬੀਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਮੈਡੀਕਲ ਸਟੋਰ ਤੇ ਸੀ ਕਿ ਇਕ ਨੌਜਵਾਨ ਸਟੋਰ ਵਿੱਚ ਆਇਆ ਤਾਂ ਉਸ ਨੇ ਉਸ ਦੇ ਪੱਟ ਵਿੱਚ ਗੋਲੀ ਮਾਰ ਦਿੱਤੀ ਅਤੇ ਇੱਕ ਹੋਰ ਨੌਜਵਾਨ ਨਾਲ ਮੋਟਰਸਾਈਕਲ ਤੇ ਫਰਾਰ ਹੋ ਗਿਆ।
ਇਸ ਉਪਰੰਤ ਡੀ ਐਸ ਪੀ ਸਰਦਾਰ ਜਸਬੀਰ ਸਿੰਘ ਅਤੇ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਕਰਮਚਾਰੀ ਘਟਨਾ ਸਥਾਨ ਤੇ ਪਹੁੰਚੇ। ਇਸ ਮੌਕੇ ਤੇ ਡੀ ਐਸ ਪੀ ਜਸਬੀਰ ਸਿੰਘ ਨੇ ਦੱਸਿਆ ਕਿ ਜਖਮੀ ਮੈਡੀਕਲ ਸਟੋਰ ਮਾਲਕ ਨੂੰ ਗੋਲੀ ਲੱਗਣ ਤੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ। ਉਹਨਾਂ ਦੱਸਿਆ ਕਿ ਮੁਲਜ਼ਮਾਂ ਦੀ ਭਾਲ ਜਾਰੀ ਹੈ। ਮੈਡੀਕਲ ਸਟੋਰ ਮਾਲਕ ਨੂੰ ਭੀੜ ਭੜਕੇ ਵਾਲੇ ਬਾਜ਼ਾਰ ਵਿੱਚ ਗੋਲੀ ਮਾਰਨ ਦੀ ਘਟਨਾ ਕਾਰਨ ਇਲਾਕੇ ਵਿੱਚ ਦਹਿਸ਼ਤ ਪਾਈ ਜਾ ਰਹੀ ਹੈ।