ਬੀਰ ਅਮਰ ਮਾਹਲ। ਸ੍ਰੀ ਅੰਮ੍ਰਿਤਸਰ ਸਾਹਿਬ।
ਪੁੱਡਾ ਦੇ ਨਾਮਵਾਰ ਅਤੇ ਜੁਝਾਰੂ ਅਗਾਂਹਵਧੂ ਉੱਚ ਸ਼ਖਸ਼ੀਅਤ ਤੇ ਉੱਚ ਸੋਚ ਦੇ ਮਾਲਕ ਗੁਰਸੇਵਕ ਸਿੰਘ ਔਲਖ ਨੇ ਇੱਕ ਪਹਿਲ ਕਦਮੀ ਕਰਦੇ ਹੋਏ ਆਪਣੇ ਦਾਦਾ ਜੀ ਬਾਪੂ ਹਰਦੀਪ ਸਿੰਘ ਔਲਖ ਜੋ ਕਿ ਇੱਕ ਬਹੁਤ ਹੀ ਨਾਮਵਰ ਸ਼ਖਸ਼ੀਅਤ ਅਤੇ ਧਾਰਮਿਕ ਬਿਰਤੀ ਦੇ ਮਾਲਕ ਸਨ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦੀ ਧਰਤੀ ਸ੍ਰੀ ਤਰਨ ਤਾਰਨ ਸਾਹਿਬ ਦੇ ਵਸਨੀਕ ਸਨ, ਵੱਲੋਂ ਇੱਕ ਵੱਡਾ ਉਪਰਾਲਾ ਕੀਤਾ ਗਿਆ ਹੈ।
ਅਧਿਕਾਰੀ ਗੁਰਸੇਵਕ ਸਿੰਘ ਔਲਖ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਉਨਾਂ ਨੂੰ ਵਿਦਿਆਰਥੀ ਵਰਗ ਅਤੇ ਖੇਡਾਂ ਵਿੱਚ ਵਿਸ਼ੇਸ਼ ਰੁਚੀ ਰੱਖਣ ਵਾਲੇ ਨੌਜਵਾਨਾਂ ਪ੍ਰਤੀ ਬਹੁਤ ਹੀ ਖਾਸ ਦਿਲਚਸਪੀ ਹੈ ਉਹਨਾਂ ਵੱਲੋਂ ਸ੍ਰੀ ਤਰਨ ਤਾਰਨ ਸਾਹਿਬ ਤੋਂ ਪੰਜਾਬ ਲਈ ਚੁਣੀ ਗਈ ਟੀਮ ਲਈ ਆਪਣੇ ਦਾਦਾ ਜੀ ਦੀ ਯਾਦ ਵਿੱਚ ਸਾਰੀ ਟੀਮ ਨੂੰ ਹੀ ਸਪੋਰਟਸ ਦੀਆਂ ਜਰਸੀਆਂ ਅਤੇ ਹੋਰ ਸਾਜ਼ੋ ਸਮਾਨ ਸਪੋਂਸਰ ਕੀਤਾ ਗਿਆ ਹੈ ਜੋ ਕਿ ਇੱਕ ਬਹੁਤ ਹੀ ਸ਼ੁਲਾਘਾ ਯੋਗ ਕਦਮ ਹੈ ਜਿਸ ਨਾਲ ਵਿਦਿਆਰਥੀ ਅਤੇ ਖੇਡ ਜਗਤ ਦੇ ਵਿੱਚ ਹੋਰ ਵੀ ਉਸਾਰੂ ਸੋਚ ਪੈਦਾ ਹੋਵੇਗੀ ਉਹਨਾਂ ਨੇ ਕਿਹਾ ਇਸ ਸਮੇਂ ਖੇਡ ਜਗਤ ਨੂੰ ਸਮਰਪਿਤ ਹੋ ਰਹੀ ਪਨੀਰੀ ਨੂੰ ਕਈ ਸਹੂਲਤਾਂ ਦੀ ਲੋੜ ਹੁੰਦੀ ਹੈ ਅਤੇ ਹਰ ਇੱਕ ਉਹ ਵਿਅਕਤੀ ਨੂੰ ਜੋ ਕਿ ਦਿਲੀਂ ਤੌਰ ਉੱਤੇ ਅਤੇ ਆਪਣੀ ਵਿੱਤੀ ਸਹਾਇਤਾ ਅਨੁਸਾਰ ਅਜਿਹੇ ਕੰਮਾਂ ਨੂੰ ਅਗਾਂਹ ਹੋ ਕੇ ਸਮਰਪਿਤ ਹੋ ਸਕੇ ਇਸ ਸਮੇਂ ਦੀ ਮੁੱਖ ਮੰਗ ਹੈ। ਸਰਦਾਰ ਔਲਖ ਨੇ ਤੇ ਕਿਹਾ ਕਿ ਉਹ ਹਰ ਸਮੇਂ ਇਸ ਤਰ੍ਹਾਂ ਦੇ ਅਗਾਂਹ ਵਧੂ ਕਾਰਜਾਂ ਲਈ ਹਮੇਸ਼ਾ ਸਮਰਪਤ ਰਹਿਣਗੇ। ਜ਼ਿਕਰਯੋਗ ਹੈ ਕਿ ਇਸ ਨੈਸ਼ਨਲ ਟੀਮ ਵਿੱਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬੀੜ ਬਾਬਾ ਬੁੱਢਾ ਸਾਹਿਬ ,ਦੀ ਕੱਬਡੀ ਨੈਸ਼ਨਲ ਸਟਾਈਲ ਦੀ ਅੰਡਰ 19 ਜ਼ਿਲਾ ਤਰਨ ਤਾਰਨ ਦੀ ਟੀਮ ਜੋ ਕਿ ਪੰਜਾਬ ਸਕੂਲ ਐਜੂਕੇਸ਼ਨ ਵਲੋ ਕਰਵਾਏ ਗਏ ਸਟੇਟ ਪੱਧਰੀ ਮੁਕਾਬਲਿਆ ਵਿਚੋ ਜੇਤੂ ਰਹਿਣ ਉਪਰੰਤ ਨੈਸ਼ਨਲ ਪੱਧਰ ਦੇ ਮੁਕਾਬਲਿਆ ਲਈ ਸਕੂਲ ਦੇ ਬੱਚੇ ਚੁਣੇ ਗਏ ਹਨ ਜਿੰਨਾ ਦੇ ਨੈਸ਼ਨਲ ਪੱਧਰ ਦੇ ਮੁਕਾਬਲੇ ਭਵਾਨੀਗੜ੍ਹ, ਹਰਿਆਣਾ ਵਿਖੇ ਹੋਣਗੇ ਤੇ ਟੀਮ ਪੰਜਾਬ ਦੀ ਤਰਫ਼ੋਂ ਭਾਗ ਲਵੇਗੀ ਇਸ ਮੌਕੇ ਜ਼ਿਲਾ ਸਪੋਰਟਸ ਕੋਆਰਡੀਨੇਟਰ ਜੁਗਰਾਜ ਸਿੰਘ ,ਮੈਨੇਜਰ ਗੁਰਦਵਾਰਾ ਬੀੜ ਬਾਬਾ ਬੁੱਢਾ ਸਾਹਿਬ ,ਪ੍ਰਿੰਸੀਪਲ ਜਗਰੂਪ ਕੌਰ, ਵਾਈਸ ਪ੍ਰਿੰਸੀਪਲ ਨਰਿੰਦਰ ਸਿੰਘ ,ਡੀਪੀਈ ਅਵਤਾਰ ਸਿੰਘ ,ਸੰਦੀਪ ਸਿੰਘ ਕੱਬਡੀ ਕੋਚ ,ਗੁਰਜੀਤ ਸਿੰਘ ਕੱਬਡੀ ਕੋਚ ,ਪਵਨਪ੍ਰੀਤ ਸਿੰਘ ,ਗੁਰਮੀਤ ਸਿੰਘ ,ਜਗਪ੍ਰੀਤ ਸਿੰਘ A T P ,ਨਵਨੀਤ ਸਿੰਘ ਜੇਈ ਹਾਜ਼ਿਰ ਸਨ ਤੇ ਟੀਮ 7/12/2024 ਨੂੰ ਸ਼ੁਰੂ ਹੋ ਰਹੇ ਟੂਰਨਾਮੈਂਟ ਵਿਚ ਭਾਗ ਲਵੇਗੀ । ਕੈਪਸਨ। ਕਬੱਡੀ ਟੀਮ ਨੂੰ ਰਵਾਨਾ ਕਰਨ ਮੌਕੇ ਗੁਰਸੇਵਕ ਸਿੰਘ ਔਲਖ ਅਤੇ ਹੋਰ।