ਕਾਦੀਆਂ 14 ਦਸੰਬਰ (ਅਸ਼ੋਕ ਨਈਅਰ) :- ਸ਼ਹੀਦ ਸ਼੍ਰੀ ਰਾਮ ਪ੍ਰਕਾਸ਼ ਪ੍ਰਭਾਕਰ ਸੇਵਾ ਕਮੇਟੀ ਕਾਦੀਆਂ ਦੇ ਪ੍ਰਧਾਨ ਬਾਲ ਕ੍ਰਿਸ਼ਨ ਮਿੱਤਲ ਨੇ ਦੱਸਿਆ ਕਿ ਸ਼ਹੀਦ ਸ਼੍ਰੀ ਰਾਮ ਪ੍ਰਕਾਸ਼’ ਪ੍ਰਭਾਕਰ ਜੀ ਦੀ 33ਵੀਂ ਬਰਸੀ ਮੌਕੇ ਸ਼ਹੀਦਾਂ ਨੂੰ ਸਮਰਪਿਤ ਇਹ ਬਰਸੀ ਦਾ ਆਯੋਜਨ ਧਿਆਨਪੁਰ ਪੀਠਾਧੀਸਵਰ ਜਗਤ ਗੁਰੂ ਦਵਾਰਾਚਾਰੀਆ ਮਹੰਤ ਪੂਜਨੀਯ ਸ੍ਰੀ ਰਾਮ ਸੁੰਦਰ ਦਾਸ ਜੀ ਮਹਾਰਾਜ ਜੀ ਦੇ ਅਸ਼ੀਰਵਾਦ ਨਾਲ 15 ਦਸੰਬਰ 2024 ਨੂੰ ਦੁਪਹਿਰ 2 ਵਜੇ ਦਾਣਾ ਮੰਡੀ, ਕਾਦੀਆਂ, ਜ਼ਿਲਾ ਗੁਰਦਾਸਪੁਰ ਵਿਖੇ ਮਨਾਈ ਜਾ ਰਹੀ ਹੈ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ, ਮੁੱਖ ਬੁਲਾਰੇ ਅਰੁਣ ਕੁਮਾਰ ਜੀ (ਆਲ ਇੰਡੀਆ ਸੈਕਟਰੀ ਆਰ. ਐੱਸ. ਐੱਸ.) ਅਤੇ ਇਕਬਾਲ ਸਿੰਘ ਲਾਲਪੁਰਾ (ਰਿਟਾਇਰਡ ਆਈ. ਪੀ. ਐੱਸ.) ਅਧਿਕਾਰੀ ਅਤੇ ਚੇਅਰਮੈਨ, ਕੋਮੀ ਘੱਟ ਗਿਣਤੀ ਕਮਿਸ਼ਨ (ਭਾਰਤ ਸਰਕਾਰ) ਵਲੋਂ ਕੀਤੀ ਜਾਵੇਗੀ।
ਇਸ ਮੌਕੇ ਸੰਤ ਮਲਕੀਤ ਨਾਥ (ਪਾਵਨ ਭਗਵਾਨ ਵਾਲਮੀਕਿ ਤੀਰਥ ਅੰਮ੍ਰਿਤਸਰ) ਨਿਰਮਲੇ ਸੰਤ ਡਾ. ਸਵਾਮੀ ਰਮੇਸ਼ਵਰਾਨੰਦ ਹਰਿ ਤੀਰਥ ਗੁਰੂ ਪੁਸ਼ਕਰਾਜ ਰਾਜਸਥਾਨ, -ਕੇ ਮਹਾਮੰਡਲੇਸ਼ਵਰ 1008 ਕੇਸ਼ਵ ਦਾਸ ਜੀ ਮਹਾਰਾਜ ਜਲੰਧਰ, ਮਹਾਮੰਡਲੇਸ਼ਵਰ 1008 ਰਮੇਸ਼ ਦਾਸ ਜੀ ਮਹਾਰਾਜ ਦਾਤਾਰਪੁਰ ਆਦਿ ਸ਼ਰਧਾਂਜਲੀ ਦੇਣ ਲਈ ਪਹੁੰਚ ਰਹੇ ਹਨ।