ਕਲਾਨੌਰ, 17 ਜਨਵਰੀ ਵਰਿੰਦਰ ਬੇਦੀ –
ਹਾਲ ਹੀ ਵਿਚ ਹੋਈ ਨੈਸ਼ਨਲ ਚੈਂਪੀਅਨਸ਼ਿਪ ਜ਼ੋ ਕੇ 3 ਤੋਂ 6 ਜਨਵਰੀ 2025 , ਸੋਨੀਆ ਵਿਹਾਰ ਨਵੀਂ ਦਿੱਲ੍ਹੀ ਵਿਖੇ ਹੋਈ । ਜਿਸ ਵਿਚ ਪੂਰੇ ਭਾਰਤ ਤੋਂ 13 ਰਾਜਾਂ ਨੇ ਹਿੱਸਾ ਲਿਆ ਜਿਸ ਵਿਚ ਪੰਜਾਬ ਟੀਮ ਨੂੰ ਸੰਬੋਧਿਤ ਕਰਦਿਆਂ ਪਿੰਡ ਰੋੜ ਖਹਿਰਾ ਜਿਲ੍ਹਾ ਗੁਰਦਾਸਪੁਰ ਦੇ ਦੋ ਖਿਡਾਰੀਆਂ ਨੇ ਮੈਡਲ ਜਿੱਤ ਕੇ ਆਪਣੇ ਜਿਲ੍ਹੇ ਦਾ ਨਾਮ ਰੌਸ਼ਨ ਕੀਤਾ।
ਕੋਚ ਅਮਨਦੀਪ ਸਿੰਘ ਖੈਹਰਾ ਦੀ ਅਗਵਾਈ ਹੇਠ ਰਣਜੀਤ ਸਿੰਘ ਪੁੱਤਰ ਸ੍ਰ ਬੂਟਾ ਸਿੰਘ ਨੇ ਸੋਨੇ ਦਾ ਤਗਮਾ ਹਾਸਲ ਕੀਤਾ ਤੇ ਪੁਨੀਤਪਾਲ ਸਿੰਘ ਪੁੱਤਰ ਜਗਦੀਸ ਸਿੰਘ ਨੇ ਦੋ ਸੋਨੇ ਅਤੇ ਦੋ ਤਾਂਬੇ ਦੇ ਤਗਮੇ ਹਾਸਿਲ ਕੀਤੇ। ਇਹ ਦੋਵੇਂ ਖਿਡਾਰੀ ਸੰਤ ਸੀਚੇਵਾਲ ਵਾਟਰ ਸਪੋਰਟਸ ਸੈਂਟਰ ਸੁਲਤਾਨਪੁਰ ਲੋਧੀ ਵਿਖੇ ਅਭਿਆਸ ਕਰ ਰਹੇ ਹਨ ਜ਼ੋ ਕੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਬਿਲਕੁਲ ਮੁਫ਼ਤ ਵਿੱਚ ਚਲ ਰਿਹਾ ਹੈ ।
ਕੋਚ ਅਮਨਦੀਪ ਸਿੰਘ ਜੀ ਨੇ ਦਸਿਆ ਕੇ ਇਹਨਾਂ ਦੋਵਾਂ ਖਿਡਾਰੀਆਂ ਦੇ ਵਾਂਗ ਸੈਂਟਰ ਦੇ ਹੋਰ ਖਿਡਾਰੀਆਂ ਨੇ ਵੀ ਨੈਸ਼ਨਲ ਚੈਂਪੀਅਨਸ਼ਿਪ ਵਿਚ ਮੱਲਾਂ ਮਾਰੀਆਂ ਹਨ । ਇਹਨਾ ਖਿਡਾਰੀਆਂ ਨੂੰ ਏਸ਼ੀਅਨ ਚੈਂਪੀਅਨਸ਼ਿਪ ਅਤੇ ਹੋਰ ਇੰਟਰਨੈਸ਼ਨਲ ਖੇਡਾਂ ਲਈ ਤਿਆਰੀ ਕਰਵਾਈ ਜਾ ਰਹੀ ਹੈ ਤਾਂ ਜੋ ਅੰਤਰਰਾਸ਼ਟਰੀ ਪੱਧਰ ਤੇ ਵੀ ਸਾਡੇ ਜਿਲ੍ਹੇ ਦੇ ਨਾਲ ਨਾਲ ਪੂਰੇ ਪੰਜਾਬ ਦਾ ਹੀ ਨਹੀਂ ਸਗੋਂ ਪੂਰੇ ਭਾਰਤ ਦਾ ਵੀ ਨਾਮ ਰੌਸ਼ਨ ਹੋ ਸਕੇ ।