ਦੇਸ਼ ਨੂੰ ਮਜ਼ਬੁੂਤ ਕਰਨ ਦੇ ਲਈ ਨੌਜ਼ਵਾਨ ਪੀੜ੍ਹੀ ਦੇ ਅੰਦਰ ਦੇਸ਼ ਪ੍ਰੇਮ ਦੀ ਭਾਵਨਾ ਨੂੰ ਪੈਦਾ ਕਰਨਾ ਬਹੁਤ ਜ਼ਰੂਰੀ- ਜੋਗਿੰਦਰ ਅੰਗੂਰਾਲਾ
ਸਮਾਜ ਵਿੱਚ ਸੁਧਾਰ ਦੀ ਲਹਿਰ ਨੂੰ ਸ਼ੁਰੂ ਆਪਣੇ ਆਪ ਤੋਂ ਕਰੋ- ਨਰਿੰਦਰ ਜੀ
ਬਟਾਲਾ, 27 ਜਨਵਰੀ ( ਆਦਰਸ਼ ਤੁੱਲੀ, ਬੇਦੀ, ਸੁਮੀਤ ਨਾਰੰਗ, ਚੇਤਨ ਸ਼ਰਮਾ, ਪ੍ਰੇਮ ਯੁਮਣ)
ਦੇਸ਼ ਨੂੰ ਮਜ਼ਬੁੂਤ ਕਰਨ ਦੇ ਲਈ ਨੌਜ਼ਵਾਨ ਪੀੜ੍ਹੀ ਦੇ ਅੰਦਰ ਦੇਸ਼ ਪ੍ਰੇਮ ਦੀ ਭਾਵਨਾ ਨੂੰ ਪੈਦਾ ਕਰਨਾ ਬਹੁਤ ਜ਼ਰੂਰੀ ਹੈ ਤਾਂ ਹੀ ਸਾਡਾ ਦੇਸ਼ ਹੋਰ ਖੁਸ਼ਹਾਲ ਅਤੇ ਤਰੱਕੀ ਦੀਆਂ ਲੀਹਾਂ ਤੇ ਦੋੜੇਗਾ। 76ਵੇਂ ਗਣਤੰਤਰ ਦਿਵਸ ਮੌਕੇ ਸ਼੍ਰੀ ਦੇਵ ਭੂਸ਼ਨ ਸਮਾਰਕ ਸਮਿਤੀ ਰਜਿ. ਬਟਾਲਾ ਵਲੋਂ ਸੰਘ ਦਫ਼ਤਰ ਮਿਸ਼ਰਾ ਮੁਹੱਲਾ ਬਟਾਲਾ ਵਿਖੇ ਆਯੋਜਿਤ ਸਮਾਗਮ ਦੌਰਾਨ ਮਜ਼ਬੂਤ ਰਾਸ਼ਟਰ ਸੰਗਠਨ ਰਜਿ. ਭਾਰਤ ਦੇ ਕੌਮੀ ਪ੍ਰਧਾਨ ਸ਼੍ਰੀ ਜੋਗਿੰਦਰ ਅੰਗੂਰਾਲਾ ਨੇ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੀਤਾ।
ਜੋਗਿੰਦਰ ਅੰਗੂਰਾਲਾ ਨੇ ਸਭ ਤੋਂ ਪਹਿਲਾਂ ਕੌਮੀ ਝੰਡਾ ਲਹਿਰਾਇਆ ਅਤੇ ਸਲਾਮੀ ਲਈ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਦੇਸ਼ ਭਗਤੀ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਸਾਨੂੰ ਵਿਦਿਆਰਥੀ ਵਰਗ ਦੇ ਅੰਦਰ ਇੱਕ ਨਵੀਂ ਚੇਤਨਾ ਪੈਦਾ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਫਾਂਸੀ ਦਾ ਰੱਸਾ ਚੁੰਮਣ ਵਾਲੇ ਦੇਸ਼ ਦੇ ਮਹਾਨ ਨਾਇਕ ਸ. ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਕੇਂਦਰ ਸਰਕਾਰ ਵਲੋਂ ਅਜੇ ਤੱਕ ਸ਼ਹੀਦ ਦਾ ਦਰਜ਼ਾ ਨਹੀਂ ਦਿੱਤਾ ਗਿਆ।
ਇਸ ਮਿਸ਼ਨ ਨੂੰ ਪੂਰਾ ਕਰਨ ਲਈ ਮਜ਼ਬੁੂਤ ਰਾਸ਼ਟਰ ਸੰਗਠਨ ਰਜਿ. ਭਾਰਤ ਵਲੋਂ ਪਿਛਲੇ ਕੁੱਝ ਮਹੀਨਿਆਂ ਤੋਂ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਵਿੱਚ ਹਰ ਭਾਰਤੀ ਦਾ ਸਹਿਯੋਗ ਅਤਿ ਜਰੂਰੀ ਹੈ। ਇਸ ਮੌਕੇ ਬੋਲਦਿਆਂ ਮੁੱਖ ਬੁਲਾਰੇ ਅਤੇ ਪ੍ਰਾਂਤ ਸਰੀਰਿਕ ਸਿੱਖਸ਼ਣ ਪ੍ਰਮੁੱਖ ਸ਼੍ਰੀ ਨਰਿੰਦਰ ਜੀ ਨੇ ਸੰਘ ਦੀ ਭੂਮਿਕਾ ਅਤੇ ਸੰਘ ਵਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਚਾਨਣਾ ਪਾਇਆ। ਉਨ੍ਹਾਂ ਨੇ ਵਾਤਾਵਰਨ ਨੂੰ ਸ਼ੁੱਧ ਕਰਨ ਦੇ ਲਈ ਵੱਧ ਤੋਂ ਵੱਧ ਪੌਦੇ ਲਗਾਉਣ, ਪਾਣੀ ਦੀ ਸੰਭਾਲ ਕਰਨ ਅਤੇ ਭਾਰਤ ਦੇਸ਼ ਨੂੰ ਪਲਾਸਟਿਕ ਮੁਕਤ ਬਣਾਉਣ ਦਾ ਸੱਦਾ ਦਿੱਤਾ।
ਨਰਿੰਦਰ ਜੀ ਨੇ ਕਿਹਾ ਕਿ ਸਾਡੇ ਸਮਾਜ ਦਾ ਸਿਸਟਮ ਦਿਨੋਂ ਦਿਨ ਵਿਗੜਦਾ ਹੀ ਜਾ ਰਿਹਾ ਹੈ ਜਿਸ ਨੂੰ ਸੁਧਾਰਨ ਦੇ ਲਈ ਸਾਨੂੰ ਪਹਿਲਾਂ ਆਪ ਪਹਿਲ ਕਦਮੀ ਕਰਨੀ ਪਵੇਗੀ। ਇਸ ਮੌਕੇ ਸ਼੍ਰੀ ਨਰਿੰਦਰ ਨੇ ਬਹੁਤ ਹੀ ਪ੍ਰਭਾਵਸ਼ਾਲੀ ਤਰੀਕੇ ਨਾਲ ਆਪਣੀ ਗੱਲ ਰੱਖੀ। ਇਸ ਮੌਕੇ ਪੰਜਾਬ ਕਾਰਜਵਾਹ ਦੇ ਮੁਖੀ ਸ਼੍ਰੀ ਵਿਨੇ ਜੀ, ਅੰਮ੍ਰਿਤਸਰ ਵਿਭਾਗ ਸੰਘ ਚਾਲਕ ਅਰੁਣ ਅਗਰਵਾਲ, ਮਜ਼ਬੂਤ ਰਾਸ਼ਟਰ ਸੰਗਠਨ ਪੰਜਾਬ ਪ੍ਰਮੁੱਖ ਈਸ਼ੂ ਰਾਂਚਲ ਨੇ ਸਮਾਗਮ ਵਿੱਚ ਵਿਸ਼ੇਸ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਸਮਿਤੀ ਦੇ ਪ੍ਰਧਾਨ ਪ੍ਰੇਮ ਬਾਂਸਲ, ਖਜ਼ਾਨਚੀ ਅਸ਼ੋਕ ਪੁਰੀ ਅਤੇ ਸਕੱਤਰ ਹਿਤੇਸ਼ ਕੁਮਾਰ ਨੇ ਸਮਾਗਮ ਦੇ ਮੁੱਖ ਮਹਿਮਾਨ ਸ਼੍ਰੀ ਜੋਗਿੰਦਰ ਅੰਗੂਰਾਲਾ ਅਤੇ ਮੁੱਖ ਬੁਲਾਰੇ ਸ਼੍ਰੀ ਨਰਿੰਦਰ ਜੀ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਬੀਕੋ ਝੁੱਗੀ ਝੌਂਪੜੀ ਵਿੱਚ ਚੱਲਦੇ ਸਕੂਲ ਦੇ ਬੱਚਿਆਂ ਨੂੰ ਬੂਟ ਜਰਾਬਾਂ ਵੀ ਦਿੱਤੀਆਂ ਗਈਆਂ। ਇਸ ਮੌਕੇ ਕੇ. ਐਲ.ਗੁਪਤਾ, ਮਾਸਟਰ ਕੁਲਦੀਪ ਜੀ, ਐਡਵੋਕੇਟ ਅਰੁਣ ਸ਼ਰਮਾ, ਅਰਵਿੰਦ ਸਰੀਨ ਅੰਮ੍ਰਿਤਸਰ ਵਿਭਾਗ ਸੇਵਾ ਭਾਰਤੀ ਪ੍ਰਮੁੱਖ, ਸੰਦੀਪ ਸਲਹੋਤਰਾ ਹਰਿਆਵਲ ਪੰਜਾਬ, ਲੱਕੀ ਸ਼ਰਮਾ, ਸੁਮਿਤ ਭਾਰਦਵਾਜ ਨਗਰ ਪ੍ਰਚਾਰ ਪ੍ਰਮੁੱਖ, ਵਰੁਣ ਅਗਰਵਾਲ, ਰਜੀਵ ਸ਼ਰਮਾ ਅੰਮ੍ਰਿਤਸਰ ਵਿਭਾਗ ਪਰਿਵਾਰ ਪ੍ਰਬੋਧਨ ਪ੍ਰਮੁੱਖ ਆਦਿ ਹਾਜ਼ਰ ਸਨ।