ਬੀਰ ਅਮਰ ਮਾਹਲ, ਸ੍ਰੀ ਅੰਮ੍ਰਿਤਸਰ ਸਾਹਿਬ।
ਡਾਕਟਰਾਂ ਦੀ ਨਾਮਵਾਰ ਸੰਸਥਾ ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਬੀਤੇ ਦਿਨੀ ਸਰਬ ਸੰਮਤੀ ਦੇ ਨਾਲ ਪੰਜਾਬ ਦੇ ਲਈ ਅਗਲੇ ਵਰੇ ਸੇਵਾਵਾਂ ਦੇਣ ਨੂੰ ਡਾਕਟਰ ਰਬਿੰਦਰ ਸਿੰਘ ਸੇਠੀ ਨੂੰ ਸਰਬ ਸੰਮਤੀ ਦੇ ਨਾਲ ਸੰਸਥਾ ਦਾ ਪ੍ਰਧਾਨ ਚੁਣ ਲਿਆ ਗਿਆ ਸੀ। ਜਿਸ ਨਾਲ ਗੁਰੂ ਨਗਰੀ ਵਿੱਚ ਸਮੂਹ ਡਾਕਟਰ ਵਰਗ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਸੀ।
ਜ਼ਿਕਰਯੋਗ ਹੈ ਕਿ ਡਾਕਟਰ ਸੇਠੀ ਲੋਕ ਹਿਤ ਸੇਵਾਵਾਂ ਅਤੇ ਆਪਣੇ ਪੇਸ਼ੇ ਡਾਕਟਰੀ ਦੇ ਨਾਲ ਸਬੰਧਤ ਹੋਣ ਕਰਕੇ ਆਮ ਲੋਕਾਂ ਅਤੇ ਡਾਕਟਰ ਲਈ ਬਹੁਤ ਹੀ ਹਰਮਨ ਪਿਆਰੇ ਨੇਤਾ ਵਜੋਂ ਵੀ ਜਾਣੇ ਜਾਂਦੇ ਹਨ। ਗੁਰੂ ਨਗਰੀ ਵਿੱਚ 15 ਸਾਲ ਤੋਂ ਵੱਧ ਸਮਾਂ ਸਿਹਤ ਮਹਿਕਮੇ ਵਿੱਚ ਉਹ ਆਪਣਾ ਯੋਗਦਾਨ ਪਾ ਚੁੱਕੇ ਹਨ ਅਤੇ ਹਰ ਸਮੇਂ ਡਾਕਟਰ ਵਰਗ ਲਈ ਹਰ ਸੰਘਰਸ਼ ਨੂੰ ਤਿਆਰ ਰਹਿੰਦੇ ਹਨ। ਉਹਨਾਂ ਦੇ ਪ੍ਰਧਾਨ ਬਣਨ ਉਪਰੰਤ ਆਈਐਮਏ ਹਾਲ ਅੰਮ੍ਰਿਤਸਰ ਵਿੱਚ ਉਹਨਾਂ ਨੂੰ ਸਮੂਹ ਡਾਕਟਰਾਂ ਅਤੇ ਸਰਜਨ ਸੋਸਾਇਟੀ ਦੇ ਮਾਹਰਾਂ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾਕਟਰ ਰਬਿੰਦਰ ਸਿੰਘ ਸੇਠੀ ਨੇ ਕਿਹਾ ਕਿ ਉਹ ਪੰਜਾਬ ਆਈਐਮਏ ਵੱਲੋਂ ਦਿੱਤੇ ਇਸ ਉੱਚ ਪਦ ਨੂੰ ਨਿਭਾਉਣ ਲਈ ਹਰ ਸਮੇਂ ਤਤਪਰ ਰਹਿਣਗੇ। ਇਸ ਮੌਕੇ ਪ੍ਰਧਾਨ ਡਾ, ਅਤੁਲ ਕਪੂਰ,ਡਾ, ਜਸਪ੍ਰੀਤ ਗਰੋਵਰ, ਡਾ, ਕੁਲਦੀਪ ਅਰੋੜਾ, ਡਾ, ਐਚ ਐਸ ਨਾਗਪਾਲ, ਡਾ,ਪ੍ਰਵੀਨ ਦੇਵਗਨ, ਡਾ, ਗੁਰਿੰਦਰ ਹਰਗੁਣ ਡਾ, ਸੁਖਜੀਤ ਸਿੰਘ ਡਾ, ਅਮਰੀਕ ਸਿੰਘ, ਡਾ, ਰਮੇਸ਼ਪਾਲ ਸਿੰਘ, ਡਾ, ਖੇਤਰਪਾਲ, ਡਾ,ਅੰਮ੍ਰਿਤਾ ਰਾਣਾ, ਡਾਕਟਰ ਸੁਬਨੀਤ ਕੌਰ ਮਾਹਲ,ਮਨਪ੍ਰੀਤ ਸਿੰਘ, ਗੁਰਿੰਦਰ ਸਿੰਘ ਤੋਂ ਇਲਾਵਾ ਜ਼ਿਲ੍ਹੇ ਦੇ ਆਈਐਮਏ ਨਰਸਿੰਗ ਹੋਮ ਸੈਲ, ਅਤੇ ਹਸਪਤਾਲਾਂ ਦੇ ਮਾਹਰ ਡਾਕਟਰ ਹਾਜ਼ਰ ਸਨ।
ਕੈਪਸਨ। ਪੰਜਾਬ ਪ੍ਰਧਾਨ ਡਾਕਟਰ ਰਬਿੰਦਰ ਸਿੰਘ ਸੇਠੀ ਨੂੰ ਆਈਐਮਏ ਹਾਲ ਵਿੱਚ ਸਨਮਾਨਿਤ ਕਰਦੇ ਹੋਏ ਗੁਰੂ ਨਗਰੀ ਦੇ ਸਮੂਹ ਡਾਕਟਰ ਅਤੇ ਅਧਿਕਾਰੀ।