ਮਾਝੇ ਦੇ ਸਰਵ ਪ੍ਰਸਿੱਧ ਬੇਰਿੰਗ ਯੂਨੀਅਨ ਕ੍ਰਿਸ਼ਚੀਅਨ ਕਾਲਜ, ਬਟਾਲਾ ਵਿਚ ਅੱਜ ਕਾਲਜ ਦੇ ‘ਨਸ਼ਾ ਛੁਡਾਊ ਸੈੱਲ’ ਨੇ ਕਾਰਜਕਾਰੀ ਪ੍ਰਿੰਸੀਪਲ ਡਾ. ਅਸ਼ਵਨੀ ਕਾਂਸਰਾ ਅਤੇ ਕਾਲਜ ਦੇ ‘ਨਸ਼ਾ ਛੁਡਾਊ ਸੈਲ’ ਦੇ ਇੰਚਾਰਜ ਡਾ. ਰਾਜਨ ਚੌਧਰੀ ਦੀ ਅਗਵਾਈ ਹੇਠ, ‘ਨਸ਼ਾ ਮੁਕਤੀ’ ਵਿਸ਼ੇ ‘ਤੇ ‘ਐਕਸਟੈਂਸ਼ਨ ਲੈਕਚਰਜ਼’ ਦਾ ਆਯੋਜਨ ਕੀਤਾ ਗਿਆ ।
ਇਸ ਤੋਂ ਇਲਾਵਾ ਇਹ ਬੇਰਿੰਗ ਕਾਲਜ ਦੇ ‘ਐਂਟੀ ਰੈਗਿੰਗ ਸੈਲ’ , ‘ਐਨ. ਐਨ. ਐਸ. ਯੂਨਿਟ’ ਅਤੇ ਵਾਇਸ ਆਫ ਬਟਾਲਾ ਨਾਂ ਦੀ ਐਨ. ਜੀ. ਓ. ਜੋ ਸਮਾਜ ਵਿੱਚੋਂ ਇਸ ਸਮੱਸਿਆ ਨੂੰ ਖਤਮ ਕਰਨ ਲਈ ਸਮਰਪਿਤ ਹੋ ਕੇ ਕੰਮ ਕਰ ਰਹੀ ਹੈ, ਦਾ ਸਾਂਝਾ ਯਤਨ ਸੀ।
ਬਟਾਲਾ ਦੇ ਐਸ. ਐਸ. ਪੀ. ਸ਼੍ਰੀ ਸੁਹੇਲ ਕਾਸਿਮ ਮੀਰ ਨੇ ਮੁੱਖ ਮਹਿਮਾਨ ਵਜੋਂ ਸਮਾਗਮ ਦੀ ਪ੍ਰਧਾਨਗੀ ਕਰਦੇ ਹੋਏ ਪੰਜਾਬ ਸਰਕਾਰ ਦੁਆਰਾ ਇਨ੍ਹੀਂ ਦਿਨੀਂ ਜੰਗੀ ਪਦਰ ਤੇ ਸ਼ੁਰੂ ਕੀਤੀ ਗਏ ਮੁਹਿੰਮ ਬਾਰੇ ਦਿੱਤੇ ਗਏ ਭੱਰਭਾਵਸ਼ਾਲੀ ਭਾਸ਼ਣ ਵਿੱਚ ਵਿਦਿਆਰਥੀਆਂ ਅਤੇ ਕਾਲਜ ਪ੍ਰੋਫ਼ੈਸਰਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ । ਉਨ੍ਹਾਂ ਦੱਸਿਆ ਕਿ ਨਸ਼ਾ, ਤਸਕਰੀ ਅਤੇ ਤਸਕਰਾਂ ਬਾਰੇ ਕੋਈ ਵੀ ਜਾਣਕਾਰੀ ਸਰਕਾਰ ਨੂੰ ਕਿਸੇ ਵੀ ਸਮੇਂ ਦਿੱਤੀ ਜਾ ਸਕਦੀ ਹੈ ਅਤੇ ਸੂਚਨਾ ਦੇਣ ਵਾਲਿਆਂ ਦਾ ਨਾਮ ਗੁਪਤ ਰੱਖਿਆ ਜਾਵੇਗਾ।
ਇਸ ਮੌਕੇ ਡਾ. ਬਰਿੰਦਰ ਸਿੰਘ (ਐਮ. ਡੀ. ਮਨੋਚਕਿਤਸਾ ਅਤੇ ਸਾਬਕਾ ਇੰਚਾਰਜ, ਨਸ਼ਾ ਮੁਕਤੀ ਕੇਂਦਰ, ਬਟਾਲਾ) ਨੇ ‘ਮਲਟੀਮੀਡੀਆ ਪ੍ਰੋਜੈਕਟਰ’ ਦੀ ਮਦਦ ਨਾਲ ਦਿੱਤੇ ਗਏ ਇੱਕ ‘ਐਕਸਟੈਂਸ਼ਨ ਲੈਕਚਰ’ ਵਿੱਚ ਉਨ੍ਹਾਂ ਸਾਰੇ ਉਪਾਵਾਂ ਦਾ ਵੇਰਵਾ ਦਿੱਤਾ, ਜੋ ਅਸੀਂ ਇਕੱਠੇ ਆਪਣੇ ਰਾਜ ਨੂੰ ਨਸ਼ਾ-ਮੁਕਤ ਰਾਜ ਬਣਾਉਣ ਲਈ ਚੁੱਕ ਸਕੀਏ। ਉਨ੍ਹਾਂ ਦੱਸਿਆ ਕਿ ਇਸ ਬੁਰਾਈ ਨੂੰ ਸਮਾਜ, ਪਰਿਵਾਰਾਂ, ਅਧਿਆਪਕਾਂ, ਦੋਸਤਾਂ-ਮਿੱਤਰਾਂ, ਸ਼ੁਭਚਿੰਤਕਾਂ, ਮਨੋ-ਚਿਕਿਤਸਕਾਂ, ਕੌਂਸਲਰਾਂ ਅਤੇ ਸਮਾਜ ਸੇਵੀਆਂ ਦੀਆਂ ਸਾਂਝੀ ਕੋਸ਼ਿਸ਼ਾਂ ਨਾਲ ਹੀ ਖ਼ਤਮ ਕੀਤਾ ਜਾ ਸਕਦਾ ਹੈ।
ਇਸਤੋਂ ਬਾਅਦ ਡਾ. ਲਖਬੀਰ ਸਿੰਘ ਭਾਗੋਵਾਲੀਆ ( ਦੇ ਪ੍ਰਧਾਨ,) ਅਤੇ ਪ੍ਰੋ. ਜਸਬੀਰ ਸਿੰਘ (ਸੰਯੁਕਤ ਸਕੱਤਰ, ਵੌਇਸ ਆਫ਼ ਬਟਾਲਾ) ਨੇ ਵੀ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਸੰਬੋਧਿਤ ਕਰਦਿਆਂ ਆਪਣੀ ਸੰਸਥਾ ਵਲੌਂ ਇਸ ਸਮੱਸਿਆ ਨੂੰ ਦੂਰ ਕਰਨ ਵਿੱਚ ਲੋੜ ਅਨੁਸਾਰ ਯੋਗਦਾਨ ਦੇਣ ਦਾ ਵਾਅਦਾ ਕੀਤਾ।
ਇਸ ਮੌਕੇ ਬੇਰਿੰਗ ਕਾਲਜ ਦੇ ਵਿਦਿਆਰਥੀਆਂ ਨੇ ‘ਪੋਸਟਰ ਮੇਕਿੰਗ’ ਅਤੇ ‘ਸਲੋਗਨ ਰਾਈਟਿੰਗ’ ਰਾਹੀਂ ਸਮਾਜ ਨੂੰ ਹਰ ਤਰ੍ਹਾਂ ਦੇ ਨਸ਼ੇ ਤੋਂ ਮੁਕਤ ਇੱਕ ਸਿਹਤਮੰਦ ਪੰਜਾਬ ਬਣਾਉਣ ਲਈ ਇੱਕ ਚੰਗਾ ਸੰਦੇਸ਼ ਦਿੱਤਾ।
ਨਸ਼ਾ ਮੁਕਤੀ ਵਿਸੇ ਉੱਤੇ ਕਰਵਾਜ਼ੇ ਗਏ।
ਨਸ਼ਾ-ਮੁਕਤੀ ਵਿਸ਼ੇ ਤੇ ਹੀ ਹੋਏ ‘ਪੋਸਟਰ ਮੇਕਿੰਗ ਮੁਕਾਬਲੇ’ ਵਿੱਚ ਧਰਮਪ੍ਰੀਤ ਕੋਰ ਨੂੰ ਪਹਿਲਾ ਸਥਾਨ, ਕੋਮਲਪ੍ਰੀਤ ਕੋਰ ਨੇ ਦੂਸਰਾ ਸਥਾਨ ਅਤੇ ਅਰਸ਼ਪ੍ਰੀਤ ਕੋਰ ਨੇ ਤੀਜਾ ਸਥਾਨ ਹਾਸਿਲ ਕੀਤਾ । ਇਸ ਪ੍ਰਤੀਯੋਗਤਾ ਦੇ ਜੱਜ ਡਾ. ਜੇ. ਪੀ ਸਿੰਘ ( ਮੁੱਖੀ, ਜ਼ੂਲੋਜੀ ਵਿਭਾਗ) ਪ੍ਰੋ. ਨੀਰਜ ਕੁਮਾਰ ਸ਼ਰਮਾ (ਮੁੱਖੀ, ਫਿਲਾਸਫੀ ਵਿਤਾਗ) ਰਹੇ।
ਸਲੋਗਨ ਰਾਈਟਿੰਗ ਮੁਕਾਬਲੇ ਵਿੱਚ ਪਹਿਲਾ ਸਥਾਨ ਗੁਰਵਿੰਦਰ ਕੌਰ, ਦੂਜਾ ਸਬਾਨ ਸ਼ਾਦਮਾ ਸਦੀਕੀ, ਤੀਜਾ ਸਥਾਨ ਗਗਨਦੀਪ ਕੋਰ ਅਤੇ ਗੁਰਮਿੰਦਰ ਕੌਰ ਨੇ (ਸਾਂਝੇ ਰੂਪ ਚ) ਪ੍ਰਾਪਤ ਕੀਤਾ। ਇਸ ਪ੍ਰਤੀਯੋਗਤਾ ਦੇ ਜੱਜ ਪ੍ਰੋ. ਮਨਦੀਪ ਬੇਦੀ (ਬੋਟਨੀ ਵਿਭਾਗ), ਡਾ. ਅੰਜੂ ਪੁਰੀ (ਜ਼ੁਲੋਜੀ ਵਿਭਾਗ) ये ) ਅਤੇ ਅਸ਼ਵਨੀ ਕੁਮਾਰ ( ਕੰਪਿਉਟਰ ਵਿਭਾਗ) ਰਹੇ ।
ਪ੍ਰੋਗਰਾਮ ਵਿੱਚ ਵਿਦਿਆਰਥੀਆ ਨੂੰ ਉਤਸਾਹਿਤ ਕਰਨ ਲਈ ਨਸ਼ਾਮੋਰੀ ਦੇ ਵਿਰੁੱਧ, ਮੇਹਿਰੀਨ ਨੇ ਆਪਣੀ ਸਵੈ-ਲਿਖਤ ਕਵਿੱਤਾ ਅਤੇ ਪ੍ਰਿੰਸ ਅੱਟਵਾਲ ਨੇ ਨਸ਼ਿਆ ਵਰੁੱਧ ਆਪਣਾ ਜੱਜਬਾਨੀ ਗੀਤ ਪੇਸ਼ ਕੀਤਾ।
ਬੇਰਿੰਗ ਕਾਲਜ ਦੇ ਨਸ਼ਾ ਮੁਕਤੀ ਸੈਲ ਦੇ ਵਿਦਿਆਰਥੀ ਔਹਦੇਦਾਰਾ ਜਿੰਨਾ ਵਿੱਚ ਸ਼ਾਦਮਾ ਸਦੀਕੀ (ਪ੍ਰਧਾਨ) ਸਬਰੀਨਾ ਮੈਥੀਊ (ਉਪ ਪ੍ਰਧਾਨ), ਕਨੀਸ਼ਕਾ ਸ਼ਰਮਾ ( ਸਕੱਤਰ) (ਗੁਰਵਿੰਦਰ ਕੋਰ), (ਸਹਿ: ਸਕੱਤਰ) ਅਤੇ ਅੰਕਸਾ ( ਖਜ਼ਾਨਚੀ), ਪਰਮਿੰਦਰ ( ਸਹਿ ਖਜ਼ਾਨਚੀ) ਨੂੰ ਸਨਮਾਨਿਤ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਇਸ ਨਸ਼ਾ ਮੁਕਤੀ ਪ੍ਰੋਗਰਾਮ ਨੂੰ ਕਾਮਯਾਬ ਬਣਾਉਣ ਵਿੱਚ ਜੋਗਿੰਦਰ ਅੰਗੂਰਾਲਾ ( ਕੌਮੀ ਪ੍ਰਧਾਨ, ਮਜਬੂਤ ਰਾਸ਼ਟਰ ਸੰਗਠਨ), ਸਰਦਾਰ ਹਰਦੀਪ ਸਿੰਘ ਬਾਜਵਾ, ਮਾਸਟਰ ਜੋਗਿੰਦਰ ਸਿੰਘ ਦਾ ਵਿਸ਼ੇਸ਼ ਹੱਥ ਰਿਹਾ।
ਇਸ ਮੋਕੇ ਬਟਾਲਾ ਦੇ ਐਸ. ਐਸ. ਪੀ. ਸਮੇਤ ਸਾਰੇ ਬੁਲਾਰਿਆਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਪ੍ਰਿੰਸਿਪਲ, ਬੁਲਾਰਿਆਂ, ਮਹਿਮਾਨਾਂ, ਅਧਿਆਪਕਾਂ ਸਮੇਤ ਸਾਰੇ ਵਿਦਿਆਰਥੀਆਂ ਨੇ ਨਸ਼ਿਆਂ ਦੇ ਵਿਰੁੱਧ ਜੰਗ ਕਰਨ ਲਈ ਆਪਣੇ-ਆਪਣੇਂ ਸਜੇ ਹੱਥ ਸਾਮ੍ਹਣੇ ਕਰ ਕੇ ਸ਼ਪਥ ਵੀ ਲਈ।
ਅੰਤ ਵਿੱਚ ਬੇਰਿੰਗ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਅਸ਼ਵਨੀ ਕਾਂਸਰਾ ਨੇ ਸਾਰਿਆਂ ਦਾ ਧੰਨਵਾਦ ਕੀਤਾ।