ਬਟਾਲਾ—-
ਦੇਸ਼ ਵਿੱਚ ਦਰਦਨਾਕ ਵੱਡੀ ਘਟਨਾ ਨੇ ਸਾਬਤ ਕਰ ਦਿੱਤਾ ਕਿ ਕਸ਼ਮੀਰ ਘਾਟੀ ਦਾ ਪਹਿਲਗਾਮ ਵਿੱਚ ਰਕਤ ਰੰਜਿਤ ਹੀ ਨਹੀਂ ਹੋਇਆ ਸਗੋਂ ਦੇਸ਼ ਦੇ ਕਰੋੜਾਂ ਅਮਨ ਪਸੰਦ ਲੋਕਾਂ ਲਈ ਵੱਡਾ ਧੱਕਾ ਸਾਬਤ ਹੋਇਆ ਹੈ। ਅੱਤਵਾਦੀ ਫ਼ੌਜ ਦੀ ਵਰਦੀ ਵਿੱਚ ਆਏ, ਨਾਂ ਪੁੱਛੇ, ਸਿਰ ਵਿੱਚ ਗੋਲੀਆਂ ਮਾਰੀਆਂ ਤੇ ਚਲੇ ਗਏ। 12 ਟੂਰਿਸਟ ਜਖਮੀ ਦੱਸੇ ਜਾਂਦੇ ਨੇ ਤੇ 30ਦੇ ਕਰੀਬ ਮਾਰੇ ਗਏ ਹਨ। ਉਂਝ ਸਹੀ ਗਿਣਤੀ ਨਹੀਂ ਦੱਸੀ ਜਾ ਰਹੀ। ਇਹ ਹਮਲਾ ਕਸ਼ਮੀਰ ਦੇ ਲੋਕਾਂ ਦੀ ਰੋਜ਼ੀ ਰੋਟੀ ਲਈ ਘਾਤਕ ਸਾਬਤ ਹੋਏਗਾ
ਜਿਹੜੇ ਦੇਸ਼ ਭਰ ਤੋਂ ਆਏ ਟੂਰਿਸਟਾਂ ਕਰਕੇ ਹੀ ਰੋਟੀ ਕਮਾਉਂਦੇ ਹਨ। ਆਈਬੀ ਨੇ ਨੇ ਪਹਿਲਾਂ ਹੀ ਇੱਕ ਹਫਤੇ ਤੋਂ ਸਟੇਟ ਗੌਰਮੈਂਟ ਅਤੇ ਕੇਂਦਰ ਸਰਕਾਰ ਨੂੰ ਦੱਸ ਦਿੱਤਾ ਸੀ ਕਿ ਕੋਈ ਬਹੁਤ ਵੱਡੀ ਘਟਨਾ ਕਸ਼ਮੀਰ ਵਿੱਚ ਹੋਣ ਜਾਣ ਦਾ ਖਤਰਾ ਹੈ ਪਰ ਅਸੀਂ ਸਮਝਦੇ ਹਾਂ ਕੇਂਦਰ ਸਰਕਾਰ ਅਤੇ ਜੰਮੂ ਕਸ਼ਮੀਰ ਦੀ ਸਰਕਾਰ ਨੇ ਇਸ ਨੂੰ ਸੀਰੀਅਸ ਨਹੀਂ ਨਹੀਂ ਲਿਆ ਪਰ ਅੱਜ ਅਸੀਂ ਸਿਆਸਤ ਤੋਂ ਹੱਟ ਕੇ ਦੇਸ਼ ਦੇ ਨਾਲ ਇਕੱਠੇ ਅਤੇ ਭਾਰਤ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਜਿਨਾਂ ਨੇ ਇਹ ਘਨੌਨੀ ਹਰਕਤ ਕੀਤੀ ਉਹਨਾਂ ਨੂੰ ਸਖਤ ਤੋਂ ਸਖਤ ਸਖਤ ਸਜ਼ਾ ਹੋਣੀ ਚਾਹੀਦੀ ਹੈ ਜਿਵੇਂ ਕਿ ਮੀਡੀਆ ਵਿੱਚ ਦੱਸਿਆ ਜਾ ਰਿਹਾ ਹੈ ਇਸ ਘਟਨਾ ਦੇ ਪਿੱਛੇ ਪਾਕਿਸਤਾਨ ਦੀ ਖੂਫੀਆ ਏਜੰਸੀ ਆਈਐਸਆਈ ਅਤੇ ਤੇ ਅੱਤਵਾਦ ਸਿੰਘ ਗਠਨ ਦਾ ਹੱਥ ਹੈ ਹੁਣ ਸਮੇਂ ਪਾਕਿਸਤਾਨ ਨੂੰ ਚੰਗੀ ਤਰਾਂ ਦਾ ਸਬਕ ਸਿਖਾਉਣ ਦਾ ਅਤੇ ਅੱਤਵਾਦ ਦੇ ਖਿਲਫ ਇਕੱਠੇ ਹੋ ਕੇ ਸਾਹਮਣਾ ਕੀਤਾ ਜਾਣਾ ਚਾਹੀਦਾ ਹੈ । ਮ੍ਰਿਤ ਪਰਿਵਾਰਾਂ ਨੂੰ ਅਸੀਂ ਸ਼ਰਧਾ ਦੇ ਫੁੱਲ ਭੇਟ ਕਰਦੇ ਹਾ ਪਰਮਾਤਮਾ ਉਹਨਾਂ ਨੂੰ ਆਪਣੇ ਚਰਨ ਨਿਵਾਸ ਬਖਸ਼ੇ।