ਕਲਾਨੌਰ/ਗੁਰਦਾਸਪੁਰ, 11 ਮਈ (ਵਰਿੰਦਰ ਬੇਦੀ) – ਸਮਾਜਿਕ ਗਤੀਵਿਧੀਆਂ ਸੇਵਾ ਸੋਸਾਇਟੀ ਅਤੇ ਬਲੱਡ ਡੋਨਰਜ਼ ਸੋਸਾਇਟੀ ਵੱਲੋਂ ਅੱਜ ਕਲਾਨੌਰ ਵਿਖੇ 145ਵਾਂ ਖੂਨਦਾਨ ਕੈਂਪ ਲਗਾ ਕੇ ਮਦਰ ਡੇ ਮਨਾਇਆ ਗਿਆ ਅਤੇ ਇਸ ਕੈਂਪ ਨੂੰ ਉਨਾਂ ਮਾਵਾਂ ਦੇ ਨਾਂ ਸਮਰਪਿਤ ਕੀਤਾ ਗਿਆ ਜਿਨਾਂ ਦੇ ਬਹਾਦਰ ਜਵਾਨ ਪੁੱਤਰ ਸਾਡੇ ਦੇਸ਼ ਦੀ ਸੁਰੱਖਿਆ ਲਈ ਵੱਖ ਵੱਖ ਸਰਹੱਦਾਂ ਤੇ ਸੰਜੀਦਗੀ ਤੇ ਜਿੰਮੇਵਾਰੀ ਨਾਲ ਡਿਊਟੀ ਨਿਭਾ ਰਹੇ ਹਨ।
ਮਾਣਯੋਗ ਡਿਪਟੀ ਕਮਿਸ਼ਨਰ ਗੁਰਦਾਸਪੁਰ ਸ਼੍ਰੀ ਦਲਵਿੰਦਰਜੀਤ ਸਿੰਘ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਬ ਡਿਵੀਜ਼ਨਲ ਮਜਿਸਟਰੇਟ ਸ਼੍ਰੀਮਤੀ ਜਯੋਤਸਨਾ ਸਿੰਘ ਦੀਆਂ ਹਦਾਇਤਾਂ ਤੇ ਪ੍ਰਾਚੀਨ ਸ਼ਿਵ ਮੰਦਰ ਕਲਾਨੌਰ ਵਿੱਚ ਲਗਾਏ ਗਏ ਇਸ ਕੈਂਪ ਦੌਰਾਨ ਬਲੱਡ ਬੈਂਕ ਬਟਾਲਾ ਦੀ ਟੀਮ ਪਹੁੰਚੀ। ਇਸ ਕੈਂਪ ਵਿੱਚ 100 ਤੋਂ ਵੱਧ ਯੂਨਿਟ ਖੂਨ ਇਕੱਠਾ ਕਰਨ ਦਾ ਟੀਚਾ ਮਿਥਿਆ ਗਿਆ। ਇਸ ਦੌਰਾਨ ਸੁਸਾਇਟੀ ਦੇ ਨੁਮਾਇੰਦਿਆਂ ਐਕਸੀਅਨ ਬਲਦੇਵ ਸਿੰਘ ਬਾਜਵਾ, ਗੁਰਸ਼ਰਨਜੀਤ ਸਿੰਘ ਪੁਰੇਵਾਲ, ਸੁਖਵਿੰਦਰ ਸਿੰਘ ਮੱਲ੍ਹੀ ਨੇ ਕਿਹਾ ਕਿ ਦੋਹਾਂ ਮੁਲਕਾਂ ਦੌਰਾਨ ਬਣੇ ਤਨਾਅ ਦੇ ਮਾਹੌਲ ਦੇ ਮਦੇਨਜ਼ਰ ਉਹਨਾਂ ਵੱਲੋਂ ਪ੍ਰਸ਼ਾਸਨ ਦੇ ਸੁਨੇਹੇ ਤੇ 300 ਦੇ ਕਰੀਬ ਯੂਨਿਟ ਖੂਨ ਇਕੱਠਾ ਕਰਨ ਦਾ ਟੀਚਾ ਮਿਥਿਆ ਗਿਆ ਸੀ ਅਤੇ ਇਸ ਸਮੇਂ ਵੀ ਉਹਨਾਂ ਕੋਲ ਵੱਡੀ ਸੰਖਿਆ ਚ ਖੂਨਦਾਨ ਕਰਨ ਵਾਲੇ ਸਮਾਜ ਸੇਵਕ ਐਮਰਜੰਸੀ ਹਾਲਾਤਾਂ ਚ ਖੂਨਦਾਨ ਕਰਨ ਲਈ ਤਿਆਰ ਬਰ ਤਿਆਰ ਹਨ।
ਇਸ ਖ਼ੂਨਦਾਨ ਕੈਂਪ ਵਿੱਚ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਵੱਲੋਂ ਵਿਸ਼ੇਸ਼ ਤੌਰ `ਤੇ ਸ਼ਮੂਲੀਅਤ ਕੀਤੀ ਗਈ। ਵਿਧਾਇਕ ਰੰਧਾਵਾ ਨੇ ਇਹ ਖ਼ੂਨਦਾਨ ਕੈਂਪ ਲਗਾਉਣ ਲਈ ਸਮਾਜਿਕ ਗਤੀਵਿਧੀਆਂ ਸੇਵਾ ਸੋਸਾਇਟੀ ਅਤੇ ਬਲੱਡ ਡੋਨਰਜ਼ ਸੋਸਾਇਟੀ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਖ਼ੂਨਦਾਨ ਕਰਨਾ ਬਹੁਤ ਵੱਡਾ ਦਾਨ ਹੈ ਅਤੇ ਇਹ ਦੋਵੇਂ ਸੰਸਥਾਵਾਂ ਵੱਲੋਂ ਇਸ ਖੇਤਰ ਵਿੱਚ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ। ਉਨ੍ਹਾਂ ਹੋਰ ਲੋਕਾਂ ਨੂੰ ਵੀ ਇਨ੍ਹਾਂ ਸੰਸਥਾਵਾਂ ਤੋਂ ਪ੍ਰੇਰਨਾ ਲੈ ਕੇ ਖ਼ੂਨਦਾਨ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਕਲਾਨੌਰ ’ਚ ਬਲੱਡ ਬੈਂਕ ਦੀ ਸਥਾਪਨਾਂ ਲਈ ਯਤਨ ਕੀਤੇ ਜਾਣਗੇ।
ਇਸ ਮੌਕੇ ’ਤੇ ਸ਼ਿਵਾਲਾ ਸ਼ਿਵ ਜੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਮਰਜੀਤ ਖੁੱਲਰ, ਬੌਵੀ ਵਿੱਗ, ਸਰਬੱਤ ਦਾ ਭਲਾ ਲਾਡੀ ਗਰੁੱਪ, ਤਹਿਸੀਲਦਾਰ ਰਜਿੰਦਰ ਸਿੰਘ, ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਡਾਲਾ ਬਾਂਗਰ ਦਾ ਵੀ ਵਿਸ਼ੇਸ ਯੋਗਦਾਨ ਰਿਹਾ। ਇਸ ਦੌਰਾਨ ਪ੍ਰਧਾਨ ਇੰਦਰਜੀਤ ਭਾਰਲ, ਪ੍ਰਧਾਨ ਜਤਿੰਦਰ ਸਿੰਘ ਹੈਪੀ ਡੇਅਰੀਵਾਲ ਕਿਰਨ, ਕੰਵਲ ਗੋਰਾਇਆ, ਹਰਕੰਵਲ ਸਿੰਘ ਰੰਧਾਵਾ, ਰਾਜਨ ਆਨੰਦ, ਮੇਜਰ ਸਿੰਘ, ਦਰਸ਼ਨ ਸਿੰਘ ਪੁਰੇਵਾਲ, ਹਰਦੀਪ ਸਿੰਘ ਮਠਾਰੂ, ਜੀਆ ਲਾਲ, ਵਿਜੇ ਕੁਮਾਰ ਸੇਠੀ, ਅਸ਼ਵਨੀ ਕੁਮਾਰ, ਸੁਖਵਿੰਦਰ ਸਿੰਘ ਸੂਬਾ, ਹਰਵੰਤ ਸਿੰਘ ਲੋਪਾ, ਗੁਰਪਿੰਦਰ ਸਿੰਘ ਕਾਹਲੋਂ, ਸੁਰਿੰਦਰ ਸਿੰਘ ਮੱਲ੍ਹੀ, ਗਗਨਦੀਪ ਸਿੰਘ ਗੱਗੂ, ਹਰਮਨ ਲਾਡੀ ਪ੍ਰਧਾਨ, ਕਸਮੀਰੀ ਲਾਲ, ਸੁਖਨੰਦਨ ਸਿੰਘ ਭਾਰਤੀ, ਹਰੀਸ਼ ਕੁਮਾਰ ਸਮੇਤ ਵੱਡੀ ਗਿਣਤੀ ’ਚ ਸਮਾਜਸੇਵਕ ਹਾਜ਼ਰ ਰਹੇ।