ਅੰਮ੍ਰਿਤਸਰ ।
ਪੱਤਰਕਾਰਾਂ ਦੇ ਮੁੱਦਿਆਂ ਨੂੰ ਲੈ ਕੇ ਹਮੇਸ਼ਾ ਚੇਤਨਸ਼ੀਲ ਰਹਿਣ ਵਾਲੀ ਪੰਜਾਬ ਦੀ ਨਾਮਵਰ ਜਰਨਲਿਸਟ ਐਸੋਸੀਏਸ਼ਨ ਪੰਜਾਬ ਰਜਿਸਟਰ ਦੀ ਇਕਾਈ ਅੰਮ੍ਰਿਤਸਰ ਦੀ ਭਰਵੀਂ ਇਕੱਤਰਤਾ ਸਥਾਨਕ ਲੇਬਰ ਯੂਨੀਅਨ ਦਫਤਰ ਵਿੱਚ ਪੰਜਾਬ ਪ੍ਰਧਾਨ ਸ੍ਰੀ ਜੋਗਿੰਦਰ ਅੰਗੂਰਾਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੀਤੀ ਗਈ।

ਇਕਾਈ ਦੀ ਪ੍ਰਧਾਨਗੀ ਸੰਸਥਾ ਦੇ ਸਰਪ੍ਰਸਤ ਸਰਦਾਰ ਕੁਲਬੀਰ ਸਿੰਘ ਅਤੇ ਪ੍ਰਧਾਨ ਮਲਕੀਤ ਸਿੰਘ ਬਰਾੜ ਵੱਲੋਂ ਕੀਤੀ ਗਈ। ਆਗੂਆਂ ਨੇ ਕਿਹਾ ਕਿ ਐਸੋਸੀਏਸ਼ਨ ਵਿੱਚ ਜਲਦੀ ਹੀ ਜਿਲਾ ਅੰਮ੍ਰਿਤਸਰ ਦੇ ਦਿਹਾਤੀ ਪੱਤਰਕਾਰ ਸਾਥੀਆਂ ਨੂੰ ਵੱਡੀ ਗਿਣਤੀ ਦੇ ਵਿੱਚ ਨਾਲ ਲੈ ਕੇ ਚੱਲਿਆ ਜਾਵੇਗਾ ਅਤੇ ਪੱਤਰਕਾਰਾਂ ਦੇ ਦਰਪੇਸ਼ ਮੁੱਦਿਆਂ ਦੀ ਗੱਲਬਾਤ ਅਤੇ ਉਹਨਾਂ ਦੀਆਂ ਮੁਸ਼ਕਿਲਾਂ ਸਬੰਧੀ ਸਰਕਾਰ ਨੂੰ ਹਲੂਣਾ ਦਿੱਤਾ ਜਾਵੇਗਾ। ਪ੍ਰਧਾਨ ਮਲਕੀਤ ਸਿੰਘ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੌਰਾਨ ਪ੍ਰੈਸ ਕਲੱਬ ਦੇ ਮੁੱਦਿਆਂ ਨੂੰ ਲੈ ਕੇ ਅਤੇ ਅਗਲੀ ਚੋਣ ਸਬੰਧੀ ਰਣਨੀਤੀ ਹੁਣ ਤੋਂ ਤਿਆਰ ਕੀਤੀ ਜਾਵੇਗੀ ਅਤੇ ਇੱਕ ਨਵੇਂ ਚਿਹਰੇ ਨੂੰ ਪ੍ਰੈਸ ਕਲੱਬ ਦਾ ਜਿੰਮੇਵਾਰ ਪ੍ਰਧਾਨ ਬਣਾਉਣ ਲਈ ਉਪਰਾਲੇ ਕੀਤੇ ਜਾਣਗੇ। ਸਰਪਰਸਤ ਕੁਲਬੀਰ ਸਿੰਘ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪੁਲਿਸ ਅਤੇ ਪ੍ਰਸ਼ਾਸਨ ਨੂੰ ਪੱਤਰਕਾਰ ਸਾਥੀਆਂ ਦਾ ਬਣਦਾ ਮਾਣ ਸਤਿਕਾਰ ਉਹਨਾਂ ਦੇ ਸੰਪਰਕ ਦੌਰਾਨ ਦੇਣਾ ਬਹੁਤ ਜਰੂਰੀ ਹੈ ਤਾਂ ਜੋ ਇੱਕ ਮਜਬੂਤ ਕੜੀ ਵਜੋਂ ਇਕੱਤਰ ਹੋ ਕੇ ਕੰਮ ਕੀਤਾ ਜਾ ਸਕੇ। ਸੂਬਾ ਉਪ ਪ੍ਰਧਾਨ ਗੁਰਜਿੰਦਰ ਮਾਹਲ ਨੇ ਪੰਜਾਬ ਸਰਕਾਰ ਨੂੰ ਜਾਗਰੂਕ ਹੋਣ ਲਈ ਕਿਹਾ ਉਹਨਾਂ ਨੇ ਕਿਹਾ ਕਿ ਪੱਤਰਕਾਰਾਂ ਨੂੰ ਸਮੂਹ ਪੰਜਾਬ ਭਰ ਵਿੱਚ ਟੋਲ ਪਲਾਜੇਆਂ ਤੇ ਹੁੰਦੀ ਖੱਜਲ ਖੁਆਰੀ ਨੂੰ ਬੰਦ ਕੀਤਾ ਜਾਵੇ ਅਤੇ ਪੰਜਾਬ ਭਰ ਵਿੱਚ ਮਾਨਤਾ ਪ੍ਰਾਪਤ ਪੱਤਰਕਾਰਾਂ ਲਈ ਬਸ ਸਫਰ ਬਿਲਕੁਲ ਮੁਫਤ ਕੀਤਾ ਜਾਵੇ। ਇਸ ਤੋਂ ਇਲਾਵਾ ਫੀਲਡ ਵਿੱਚ ਕੰਮ ਕਰ ਰਹੇ ਪੱਤਰਕਾਰ ਸਾਥੀਆਂ ਲਈ ਬਣਦੀਆਂ ਸਰਕਾਰੀ ਸਹੂਲਤਾਂ ਦਾ ਵੀ ਸਰਕਾਰ ਜਿੰਮੇਵਾਰੀ ਦੇ ਨਾਲ ਬੰਣਦਾ ਮਾਣ ਸਤਿਕਾਰ ਬਹਾਲ ਕਰੇ। ਇਸ ਮੌਕੇ ਪ੍ਰਧਾਨ ਮਲਕੀਤ ਸਿੰਘ ਬਰਾੜ ,ਸਰਪ੍ਰਸਤ ਕੁਲਬੀਰ ਸਿੰਘ, ਮੈਡਮ ਸਿਮਰਨ ਰਾਜਪੂਤ, ਦਲਬੀਰ ਸਿੰਘ, ਰਣਜੀਤ ਸਿੰਘ ,ਸਤਨਾਮ ਸਿੰਘ ਮੂਧੱਲ ਤੇ ਹੋਰ ਸਾਥੀ ਵੀ ਹਾਜ਼ਰ ਸਨ। ਕੈਪਸਨ। ਜਰਨਲਿਸਟ ਐਸੋਸੀਏਸ਼ਨ ਪੰਜਾਬ ਰਜਿਸਟਰ ਦੀ ਇਕਾਈ ਅੰਮ੍ਰਿਤਸਰ ਦੀ ਮੀਟਿੰਗ ਦੌਰਾਨ ਸੰਬੋਧਨ ਕਰਦੇ ਹੋਏ ਇਕਾਈ ਦੇ ਆਗੂ ਅਤੇ ਸਾਥੀ ਪੱਤਰਕਾਰ ।
