Wed. Jul 23rd, 2025

ਡੇਰਾ ਬਾਬਾ ਨਾਨਕ—-

ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿੱਚ ਪਿਛਲੇ ਲਗਭਗ ਬਾਰਾਂ ਤੇਰਾਂ ਸਾਲਾਂ ਤੋਂ ਕੰਮ ਕਰਦੇ ਬਲਾਕ ਰਿਸੋਰਸ ਕੋਆਰਡੀਨੇਟਰ ਯੂਨੀਅਨ ਵੱਲੋਂ ਸਰਕਾਰ ਅਤੇ ਮਹਿਕਮੇ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਸੰਬੰਧੀ ਸਰਕਲ ਗੁਰਦਾਸਪੁਰ ਦੇ ਜਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਖਾਲਸਾ ਡੇਰਾ ਬਾਬਾ ਨਾਨਕ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਅਤੇ ਵਿਭਾਗ ਵੱਲੋਂ ਸਾਡੀਆਂ ਤਨਖ਼ਾਹਾ ਵਿੱਚ ਲਗਭਗ 5550 ਰੁਪਏ ਪ੍ਰਤੀ ਮਹੀਨਾ ਕਟੌਤੀ ਕੀਤੀ ਗਈ ਹੈ ਜੋ ਕਿ ਸਾਡੇ ਨਾਲ ਬੇਇਨਸਾਫੀ ਅਤੇ ਧੱਕੇਸ਼ਾਹੀ ਹੈ।

ਇਹ ਕਟੌਤੀ ਸਾਲ 2023 ਤੋਂ ਲੈ ਕੇ ਅੱਜ ਤੱਕ ਜਾਰੀ ਹੈ। ਉਨ੍ਹਾਂ ਨੇ ਦੱਸਿਆ ਕਿ ਜਦੋਂ ਸਰਕਾਰ ਨੇ ਸਾਡੀ ਭਰਤੀ ਕੀਤੀ ਸੀ ਉਸ ਸਮੇਂ ਸਾਨੂੰ ਮੋਬਾਇਲ ਭੱਤਾ, ਮੋਬਿਲਟੀ ਅਲਾਊਂਸ,ਸਪੈਸ਼ਲ ਅਲਾਊਂਸ ਅਤੇ ਤਨਖਾਹ ਤੇ ਸਲਾਨਾ ਇਨਕਰੀਮੈਂਟ ਲੱਗਦਾ ਸੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਡੇ ਇਨ੍ਹਾਂ ਭੱਤਿਆਂ ਨੂੰ ਖਤਮ ਕਰ ਦਿੱਤਾ ਹੈ ਜਿਸ ਨਾਲ ਅੱਜ ਦੇ ਸਮੇਂ ਵਿੱਚ ਇੰਨੀਆਂ ਨਿਗੂਣੀਆਂ ਤਨਖਾਹਾਂ ਤੇ ਕੰਮ ਕਰਨਾ ਬਹੁਤ ਮੁਸ਼ਕਿਲ ਹੋ ਗਿਆ ਹੈ ਕਿਉਂਕਿ ਅਸੀਂ ਬਲਾਕ ਵਿਚ ਲਗਭਗ 75 ਤੋਂ 80 ਪਿੰਡਾਂ ਨੂੰ ਸਾਫ ਅਤੇ ਸੁੱਧ ਪਾਣੀ ਮੁਹੱਈਆ ਕਰਵਾਉਣ ਲਈ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਲੋਕਾਂ ਨੂੰ ਜਾਗਰੂਕ ਕਰਦੇ ਹਾਂ ਅਤੇ ਸਮੇ ਸਮੇਂ ਸਰਕਾਰ ਅਤੇ ਵਿਭਾਗ ਵੱਲੋਂ ਸਮੇ ਸਮੇਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂਨੂੰ ਲੋਕਾਂ ਤੱਕ ਪਹੁੰਚਾ ਰਹੇ ਹਾਂ। ਯੂਨੀਅਨ ਵੱਲੋਂ ਸਰਕਾਰ ਅਤੇ ਮਹਿਕਮੇ ਨੂੰ ਇਹ ਅਲਟੀਮੇਟਮ ਦਿੱਤਾ ਗਿਆ ਹੈ ਕਿ ਜੇਕਰ ਸਾਡੀਆਂ ਇਨ੍ਹਾਂ ਹੱਕੀ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾਂਦਾ ਤਾਂ ਅਸੀਂ 28 ਤਰੀਕ ਦਿਨ ਬੁੱਧਵਾਰ ਤੋਂ ਪੱਕੇ ਤੌਰ ਤੇ ਵਿਭਾਗ ਦੇ ਮੁੱਖ ਦਫਤਰ ਫੇਜ -02 ਮੋਹਾਲੀ ਵਿਖੇ ਪਹੁੰਚ ਕੇ ਪੱਕੇ ਤੌਰ ਤੇ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਤੇ ਬਲਾਕ ਰਿਸੋਰਸ ਕੋਆਰਡੀਨੇਟਰ ਯੂਨੀਅਨ ਵੱਲੋਂ ਵਿਕਰਮਜੀਤ ਸਿੰਘ ਕਾਹਲੋਂ,ਹਰਪ੍ਰੀਤ ਸਿੰਘ ਅਠਵਾਲ, ਹਰਜਿੰਦਰ ਸਿੰਘ, ਅਮਿਤੋਜ ਸਿੰਘ, ਮੈਡਮ ਸੰਦੀਪ ਕੌਰ, ਸੁਰਜੀਤ ਕੌਰ, ਰਜਨੀ ਕੌਰ, ਰਾਜਬੀਰ ਕੌਰ, ਬਲਜਿੰਦਰ ਕੌਰ, ਸੀ ਡੀ ਐਸ ਬਲਬੀਰ ਕੌਰ ਹਾਜਰ ਸਨ।

Leave a Reply

Your email address will not be published. Required fields are marked *