Sat. Jul 26th, 2025

*ਲਾਈਨ ਕਲੱਬ ਬਟਾਲਾ ਸੇਵਾ ਦੀ ਸਮੁੱਚੀ ਟੀਮ ਦਾ ਧੰਨਵਾਦ_______ਜੋਗਿੰਦਰ ਅੰਗੂਰਾਲਾ*

*ਐਮ. ਜੈ .ਐੱਫ ਰਾਜੀਵ ਵਿਗ ਆਪਣੀ ਟੀਮ ਸਮੇਤ ਲੋਕ ਭਲਾਈ ਉਪਰਾਲੇ ਕਰ ਸਮਾਜ ਨੂੰ ਸਕਰਾਤਮਕ ਊਰਜਾ ਦੇ ਰਹੇ ਹਨ_______ਅੰਮ੍ਰਿਤ ਕਲਸੀ*

*ਦਸਵੰਧ ਫਾਊਂਡੇਸ਼ਨ ਦੇ ਚੇਅਰਮੈਨ ਇਸ਼ੂ ਰਾਂਚਲ਼ ਅਤੇ ਪ੍ਰਧਾਨ ਲਵਲੀ ਕੁਮਾਰ ਦੀ ਟੀਮ ਨੇ ਪ੍ਰਭਾਵਸ਼ਾਲੀ ਢੰਗ ਨਾਲ ਖੂਨ ਦਾਨ ਕੈਂਪ ਲਗਾ ਸਮਾਜ ਲਈ ਬਣੇ ਉਧਾਰਨ________ਐਮ ਜੈ ਐੱਫ ਰਾਜੀਵ ਵਿਗ*

*61 ਸਾਲ ਦੀ ਉਮਰ ਦੇ ਐਮ ਜੈ ਐੱਫ ਦੀਪਕ ਪੱਥਰੀਆਂ ਨੇ ਉਤਸ਼ਾਹ ਨਾਲ ਕੀਤਾ ਖੂਨ ਦਾਨ*

ਬਟਾਲਾ( ਆਦਰਸ਼ ਤੁੱਲੀ,ਚੇਤਨ ਸ਼ਰਮਾ, ਸੁਮੀਤ ਨਾਰੰਗ, ਪ੍ਰੇਮ ਯੁਮਣ, ਚਰਨਦੀਪ ਬੇਦੀ)

ਬੀਤੇ ਦਿਨੀਂ ਦਸਵੰਧ ਫਾਊਂਡੇਸ਼ਨ ਦੇ ਸੰਸਥਾਪਕ ਜੋਗਿੰਦਰ ਅੰਗੂਰਾਲਾ ਦੇ ਨਿਰਦੇਸ਼ਾ ਹੇਠ ਚੇਅਰਮੈਨ ਇਸ਼ੂ ਰਾਂਚਲ੍ਹ ਅਤੇ ਲਵਲੀ ਕੁਮਾਰ ਦੀ ਅਗਵਾਈ ਹੇਠ ਭਾਰਤੀ ਫੌਜ ਨੂੰ ਸਮਰਪਿਤ ਇਕ ਵਿਸ਼ਾਲ ਖੂਨ ਦਾਨ ਕੈਂਪ ਦਾ ਆਯੋਜਨ ਕੀਤਾ ਗਿਆ

ਜਿਸ ਵਿਚ 109 ਯੂਨਿਟ ਮਾਤਾ ਸੁਲੱਖਣੀ ਦੇਵੀ ਸਿਵਲ ਹਸਪਤਾਲ ਦੀ ਬੀ ਟਿ ਓ ਡਾਕਟਰ ਪ੍ਰੀਆ ਗੀਤ ਕਲਸੀ ਦੀ ਅਗਵਾਈ ਵਾਲੀ ਟੀਮ ਦੇ ਸਪੁਰਦ ਕੀਤਾ ਗਿਆ। ਇਸ ਮੌਕੇ ਤੇ ਆਪ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਵਿਧਾਇਕ ਸ਼ੈਰੀ ਕਲਸੀ ਦੇ ਭਰਾ ਅਤੇ ਨੌਜਵਾਨ ਆਗੂ ਅੰਮ੍ਰਿਤ ਕਲਸੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।

ਇਸ ਦੌਰਾਨ ਲਾਇਨ ਕਲੱਬ ਬਟਾਲਾ ਸੇਵਾ ਦੇ ਪ੍ਰਧਾਨ ਸ਼੍ਰੀ ਰਾਜੀਵ ਵਿਗ ਅਤੇ ਪੁਨੀਤ ਬਾਂਸਲ ਦੀ ਅਗਵਾਈ ਵਾਲੀ ਟੀਮ ਨੇ ਵੱਡੀ ਗਿਣਤੀ ਵਿਚ ਆਪਣੇ ਲਾਇਨ ਮੈਂਬਰਾਂ ਸਮੇਤ ਸ਼ਮੂਲੀਅਤ ਕੀਤੀ। ਇਸ ਦੌਰਾਨ ਨੌਜਵਾਨ ਆਗੂ ਅੰਮ੍ਰਿਤ ਕਲਸੀ ਨੇ ਕਿਹਾ ਕਿ ਐਮ ਜੈ ਐੱਫ ਰਾਜੀਵ ਵਿਗ ਆਪਣੀ ਟੀਮ ਸਮੇਤ ਲੋਕ ਭਲਾਈ ਉਪਰਾਲੇ ਕਰ ਸਮਾਜ ਨੂੰ ਸਕਰਾਤਮਕ ਊਰਜਾ ਦੇ ਰਹੇ ਹਨ।

ਉਨ੍ਹਾਂ ਕਿਹਾ ਕਿ ਲਾਇਨ ਕਲੱਬ ਬਟਾਲਾ ਸੇਵਾ 321 ਡੀ ਦੇ ਜਿੱਥੇ ਲਗਾਤਾਰ ਵੱਡੇ ਅਤੇ ਛੋਟੇ ਪ੍ਰਾਜੈਕਟ ਲੋਕਾਂ ਲਈ ਲਾਹੇਵੰਦ ਸਾਬਿਤ ਹੁੰਦੇ ਹਨ ਓਥੇ ਹੀ ਵਿਧਾਇਕ ਸ਼ੈਰੀ ਕਲਸੀ ਦੀ ਅਗਵਾਈ ਵਿੱਚ ਇਹਨਾਂ ਦੀ ਟੀਮ ਵਲੋ ਬਟਾਲਾ ਕਲੱਬ ਦਾ ਸੁੰਦਰੀਕਰਨ ਕਰ ਸ਼ਹਿਰ ਦਾ ਮਾਣ ਵਧਾਇਆ ਹੈ।

ਇਸ ਦੌਰਾਨ ਲਾਇਨ ਕਲੱਬ ਬਟਾਲਾ ਸੇਵਾ 321 ਡੀ ਦੇ ਪ੍ਰਧਾਨ ਰਾਜੀਵ ਵਿਗ ਨੇ ਕਿਹਾ ਕਿ ਦਸਵੰਧ ਫਾਊਂਡੇਸ਼ਨ ਦੇ ਚੇਅਰਮੈਨ ਇਸ਼ੂ ਰਾਂਚਲ੍ਹ ਅਤੇ ਪ੍ਰਧਾਨ ਲਵਲੀ ਕੁਮਾਰ ਦੀ ਅਗਵਾਈ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਲਗਾਏ ਖੂਨ ਦਾਨ ਕੈਂਪ ਸਮਾਜ ਲਈ ਚੰਗੀ ਉਦਾਹਰਨ ਪੇਸ਼ ਕੀਤੀ ਹੈ।

ਇਸ ਦੌਰਾਨ 61 ਸਾਲ ਦੀ ਉਮਰ ਦੇ ਐਮ ਜੈ ਐੱਫ ਲਾਇਨ ਦੀਪਕ ਪੱਥਰੀਆਂ ਨੇ ਪੂਰੇ ਉਤਸ਼ਾਹ ਨਾਲ ਖੂਨ ਦਾਨ ਕੀਤਾ ਅਤੇ ਦੂਸਰਿਆਂ ਨੂੰ ਵੀ ਪ੍ਰੇਰਿਤ ਕੀਤਾ।ਅੰਤ ਵਿਚ ਸੰਸਥਾਪਕ ਜੋਗਿੰਦਰ ਅੰਗੂਰਾਲਾ ਨੇ ਸਮੁੱਚੀ ਟੀਮ ਦਾ ਧੰਨਵਾਦ ਕੀਤਾ।

ਇਸ ਮੌਕੇ ਤੇ ਇੰਸਪੈਕਟਰ ਪ੍ਰਭਜੋਤ ਸਿੰਘ , ਲਾਇਨ ਪ੍ਰੈਜ਼ੀਡੈਂਟ ਗਗਨਦੀਪ ਸਿੰਘ, ਲਾਇਨ ਭਾਰਤ ਭੂਸ਼ਨ ਡੋਗਰਾ, ਮੈਨੇਜਰ ਅੱਤਰ ਸਿੰਘ, ਦਿਨੇਸ਼ ਮਹਾਜਨ ,ਐਮ ਜੈ ਐੱਫ ਪੁਨੀਤ ਬਾਂਸਲ, ਲਾਇਨ ਵਿਨੇ ਅਬਰੋਲ ਮਨਜੋਤ ਮੋਤੀ, ਅਜਮੇਰ ਬੰਟੀ, ਦਲਜੀਤ ਸਿੰਘ ਖਾਲਸਾ ਏਡ, ਮਾਸਟਰ ਜੋਗਿੰਦਰ ਸਿੰਘ, ਡਾਕਟਰ ਸਾਹਿਲ, ਅਵਤਾਰ ਸਿੰਘ ਕਲਸੀ, ਲਾਇਨ ਅੰਕੁਰ ਦੱਤਾ, ਲਾਇਨ ਕਪਿਲ ਅਗਰਵਾਲ, ਰਿੰਪੀ ਖੂੰਡਾ, ਡਾਕਟਰ ਲਖਬੀਰ ਸਿੰਘ ਭਾਗੋਵਾਲੀਆ ਪ੍ਰਧਾਨ ਵਾਈਸ ਆਫ ਬਟਾਲਾ, ਮਨੋਜ ਰਾਂਚਲ਼ ( ਕਲੋਨਾਈਜ਼ਰ) , ਵਿਸ਼ਵਾਸ ਫਾਂਊਂਡੇਸ਼ਨ ਦੇ ਪ੍ਰਧਾਨ ਸ਼ਮੀ ਕਪੂਰ, ਸਰਬਜੀਤ ਭਾਟੀਆ, ਅਮਰੀਕ ਸਿੰਘ ਲੰਬੜਦਾਰ, ਵਿਪਣ ਮਹਾਜਨ ਆਦਿ ਹਾਜ਼ਿਰ ਸਨ।

Leave a Reply

Your email address will not be published. Required fields are marked *