ਕਾਦੀਆਂ 13 ਜੂਨ (ਅਸ਼ੋਕ ਨਈਅਰ) :- ਬੀਤੇ ਦਿਨ ਅਹਿਮਦਾਬਾਦ ਤੋਂ ਲੰਡਨ ਜਾ ਰਹੇ ਏਅਰ ਇੰਡੀਆ ਦੇ ਜਹਾਜ ਵਿੱਚ ਪੰਜਾਬ ਭਾਜਪਾ ਦੇ ਪ੍ਰਭਾਰੀ ਅਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਸਤਿਕਾਰਯੋਗ ਸ੍ਰੀ ਵਿਜੇ ਰੂਪਾਣੀ ਜੀ ਦੇ ਅਕਾਲ ਚਲਾਣਾ ਕਰ ਜਾਣ ਤੇ ਭਾਰਤੀ ਜਨਤਾ ਪਾਰਟੀ ਮੰਡਲ ਕਾਦੀਆਂ ਦੀ ਇੱਕ ਸ਼ੋਕ ਸਭਾ ਭਾਜਪਾ ਮੰਡਲ ਕਾਦੀਆਂ ਪ੍ਰਧਾਨ ਸ਼੍ਰੀ ਗੁਲਸ਼ਨ ਵਰਮਾ ਜੀ ਦੀ ਅਗਵਾਈ ਵਿੱਚ ਮੁਹੱਲਾ ਧਰਮ ਪੁਰਾ ਅਸ਼ਵਨੀ ਵਰਮਾ ਜੀ ਦੇ ਗ੍ਰਹਿ ਵਿਖੇ ਹੋਈ। ਇਸ ਮੀਟਿੰਗ ਵਿੱਚ ਭਾਰੀ ਗਿਣਤੀ ਵਿੱਚ ਭਾਰਤੀ ਜਨਤਾ ਪਾਰਟੀ ਦੇ ਅਹੁਦੇਦਾਰਾਂ ਅਤੇ ਪਾਰਟੀ ਵਰਕਰਾਂ ਨੇ ਹਿੱਸਾ ਲਿਆ।
ਇਸ ਮੀਟਿੰਗ ਦੀ ਅਗਵਾਈ ਕਰਦਿਆਂ ਮੰਡਲ ਪ੍ਰਧਾਨ ਗੁਲਸ਼ਨ ਵਰਮਾ ਨੇ ਕਿਹਾ ਕਿ ਸ਼੍ਰੀ ਵਿਜੇ ਰੁਪਾਨੀ ਜੀ ਦੇ ਦਿਹਾਂਤ ਨਾਲ ਭਾਰਤੀ ਜਨਤਾ ਪਾਰਟੀ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਅਤੇ ਸਾਨੂੰ ਸਾਰੀਆਂ ਨੂੰ ਬਹੁਤ ਦੁੱਖ ਹੋਇਆ ਪਰਮਾਤਮਾ ਉਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ, ਇਸ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਇਹ ਭਾਣਾ ਮੰਨਣ ਅਤੇ ਅਸਹਿ ਦੁੱਖ ਸਹਿਣ ਦਾ ਬੱਲ ਬਖਸ਼ੇ ਅਤੇ ਪ੍ਰਮਾਤਮਾ ਵਿਛੜ ਗਈਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ। ਇਸ ਮੀਟਿੰਗ ਵਿੱਚ ਦੋ ਮਿੰਨਟ ਦਾ ਮੋਨ ਧਾਰਨ ਕਰਕੇ ਵਿਛਰ ਗਈਆਂ ਰੂਹਾਂ ਨੂੰ ਸ਼ਰਧਾ ਦੇ ਫੁਲ ਵੀ ਭੇੰਟ ਕੀਤੇ। ਇਸ ਮੀਟਿੰਗ ਵਿੱਚ ਵਿਸ਼ੇਸ਼ ਤੋਰ ਤੇ ਜਿਲ੍ਹਾ ਗੁਰਦਾਸਪੁਰ ਦੀ ਵਾਈਸ ਪ੍ਰਧਾਨ ਕੁਲਵਿੰਦਰ ਕੌਰ ਗੁਰਾਈਆ, ਸਾਬਕਾ ਮੰਡਲ ਪ੍ਰਧਾਨ ਪੰਡਿਤ ਅਸ਼ੋਕ ਜੀ ਸ਼ਰਮਾਂ, ਸਾਬਕਾ ਮੰਡਲ ਪ੍ਰਧਾਨ ਵਰਿੰਦਰ ਖੋਸਲਾ, ਸਾਬਕਾ ਮੰਡਲ ਪ੍ਰਧਾਨ ਸ਼੍ਰੀ ਜੋਗਿੰਦਰ ਪਾਲ ਭੂਟੋ, ਸਾਬਕਾ ਯੁਵਾ ਭਾਜਪਾ ਪ੍ਰਧਾਨ ਗੁਰਜੀਤ ਸਿੰਘ ਰਿੰਕੂ, ਸਤੀਸ਼ ਸੂਰੀ ਆਰਿਅਨ ਵਰਮਾ , ਰਾਜ ਕੁਮਾਰ ਮਲਹੋਤਰਾ ਆਦ ਹਾਜਰ ਸਨ।