ਕਾਦੀਆਂ 8 ਜੁਲਾਈ :-
ਭਾਰਤੀ ਜਨ ਸੰਘ ਦੇ ਸੰਸਥਾਪਕ ਡਾਕਟਰ ਸ਼ਾਮਾ ਪ੍ਰਸ਼ਾਦ ਮੁਖਰਜੀ ਨੂੰ ਉਹਨਾਂ ਦੀ ਜਿਅੰਤੀ ਮੋਕੇ ਭਾਰਤੀ ਜਨਤਾ ਪਾਰਟੀ ਵੱਲੋਂ ਜਿਲ੍ਹਾ ਗੁਰਦਾਸਪੁਰ ਦੀ ਵਾਈਸ ਪ੍ਰਧਾਨ ਮੈਡਮ ਕੁਲਵਿੰਦਰ ਕੌਰ ਗੁਰਾਈਆ ਵੱਲੋਂ ਆਪਣੇ ਨਿਵਾਸ ਸਥਾਨ ਤੇ ਬੀਜੇਪੀ ਮੰਡਲ ਕਾਦੀਆਂ ਦੀ ਟੀਮ ਦੇ ਸਹਿਯੋਗ ਨਾਲ ਉਹਨਾਂ ਦੀ ਤਸਵੀਰ ਤੇ ਫੁੱਲ ਮਾਲਾਵਾਂ ਪਾਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।

ਇਸ ਮੋਕੇ ਮੈਡਮ ਕੁਲਵਿੰਦਰ ਕੌਰ ਗੁਰਾਇਆ ਨੇ ਕਿਹ ਕਿ
ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਵਲੋਂ ਦਰਸਾਏ ਰੱਸਤੇ ਤੇ ਸਾਨੂੰ ਸਾਰੀਆਂ ਨੂੰ ਚੱਲਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਡਾਕਟਰ ਮੁਖਰਜੀ ਪ੍ਰੇਰਨਾ ਸਦਕਾ ਬੀਜੇਪੀ ਵਲੋਂ ਰਾਸ਼ਟਰੀ ਸੇਵਾ ਪ੍ਰਤੀ ਆਪਣੀ ਪ੍ਰਤੀਬੱਧਤਾ ਦਿਖਾਈ ਦਿੰਦੀ ਹੈ ਅਤੇ ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਜਗਤ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਮੰਤਰਾਲੇ ਦੁਆਰਾ ਮਾਈ ਭਾਰਤ” ਦੇ ਤਹਿਤ ਆਯੋਜਿਤ ਚਲਾਏ ਜਾ ਰਹੇ “ਮਾਈ ਭਾਰਤ” ਦੇ ਤਹਿਤ ਨੌਜਵਾਨਾਂ ਵਿੱਚ ਸਮਾਜਿਕ ਚੇਤਨਾ ਅਤੇ ਵਾਤਾਵਰਨ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਜਗਾਉਣਾ ਹੈ।
ਇਸ ਮੋਕੇ ਭਾਰਤੀ ਜਨਤਾ ਪਾਰਟੀ ਮੰਡਲ ਕਾਦੀਆਂ ਪ੍ਰਧਾਨ ਗੁਲਸ਼ਨ ਵਰਮਾ ਨੇ ਕਿਹਾ ਕਿ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੇ ਆਦਰਸ਼ ਸਾਨੂੰ ਪ੍ਰੇਰਿਤ ਕਰਦੇ ਹਨ ਕਿ ਅਸੀਂ ਕੇਵਲ ਆਪਣੇ ਲਈ ਹੀ ਨਹੀਂ, ਬਲਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਕੰਮ ਕਰੀਏ ਅਤੇ ਦੇਸ਼ ਨੂੰ ਹਰਿਆ ਭਰਿਆ ਕਰਨ ਲਈ ਬੂਟੇ ਲਗਾਈਏ। ਬੂਟੇ ਲਗਾਉਣਾ ਕੇਵਲ ਇੱਕ ਵਾਤਾਵਰਨ ਪਹਿਲ ਨਹੀਂ, ਬਲਕਿ ਇੱਕ ਸੰਕਲਪ ਹੈ ਹਰਿਆ ਭਰਿਆ, ਸਵੱਛ ਅਤੇ ਖੁਸ਼ਹਾਲ ਭਾਰਤ ਬਣਾਉਣ ਦਾ। ਉਨ੍ਹਾਂ ਕਿਹਾ ਕਿ ‘ਮਾਈ ਭਾਰਤ’ ਦੇ ਤਹਿਤ ਅਸੀ ਕਾਦੀਆਂ ਦੇ ਨੌਜਵਾਨ ਵਰਗ ਨੂੰ ਸਮਾਜਿਕ ਅਤੇ ਵਾਤਾਵਰਨ ਸੰਬੰਧੀ ਜ਼ਿੰਮੇਵਾਰੀਆਂ ਲਈ ਸ਼ਕਤੀਸ਼ਾਲੀ ਬਣਾਉਣ ਲਈ ਪ੍ਰਤੀਬੱਧ ਕਰਾਂਗੇ।
ਇਸ ਮੌਕੇ ਭਾਰਤੀ ਜਨਤਾ ਪਾਰਟੀ ਮੰਡਲ ਕਾਦੀਆਂ ਦੇ ਜਨਰਲ ਸਕੱਤਰ ਅਸ਼ਵਨੀ ਵਰਮਾ, ਭਾਜਪਾ ਮੰਡਲ ਕਾਦੀਆਂ ਦੇ ਸਾਬਕਾ ਪ੍ਰਧਾਨ ਜੋਗਿੰਦਰ ਪਾਲ ਭੂਟੋ ਅਤੇ ਵਰਿੰਦਰ ਖੋਸਲਾ, ਡਿੰਪਲ ਭਨੋਟ, ਸੰਦੀਪ ਭਗਤ, ਜਿੰਮੀ, ਆਸ਼ੂ ਖੰਨਾ ਆਦ ਹਾਜਰ ਸਨ।
