ਬਟਾਲਾ —–
ਸ਼੍ਰੀ ਪੰਡਿਤ ਛਵੀ ਲਾਲ ਜੀ ਦੇ ਘਰ ਇੱਕ ਬਹੁਤ ਹੀ ਮਹੱਤਵਪੂਰਨ ਮੀਟਿੰਗ ਹੋਈ, ਜਿਸ ਵਿੱਚ ਮੁਹੱਲੇ ਦੇ 18 ਮੈਂਬਰਾਂ ਨੇ ਭਾਗ ਲਿਆ। ਇਸ ਮੀਟਿੰਗ ਵਿੱਚ ਮੁਹੱਲੇ ਦੀਆਂ ਵੱਖ-ਵੱਖ ਸਮੱਸਿਆਵਾਂ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਹੋਇਆ। ਖਾਸ ਕਰਕੇ ਸਫਾਈ ਸਬੰਧੀ ਮੁੱਦੇ ‘ਤੇ ਜ਼ੋਰ ਦਿੱਤਾ ਗਿਆ। ਸੈਨੇਟਰੀ ਇੰਸਪੈਕਟਰ ਦੇ ਸਹਿਯੋਗ ਦੀ ਵੀ ਪ੍ਰਸ਼ੰਸਾ ਕੀਤੀ ਗਈ। ਰੇਨ ਵਾਟਰ (ਬਰਸਾਤੀ ਪਾਣੀ) ਦੇ ਨਿਕਾਸ ਦੀ ਸਮੱਸਿਆ ਨੂੰ ਹੱਲ ਕਰਨ ਲਈ ਸ੍ਰੀ ਅਮਨ ਸ਼ੇਰ ਸਿੰਘ ਕਲਸੀ ਸਾਹਿਬ ਐਮ ਐਲ ਏ ਬਟਾਲਾ ਅਤੇ ਸ਼੍ਰੀ ਕੁੰਦਰਾ ਜੀ ਦਾ ਸੁਸਾਇਟੀ ਦੀ ਤਰਫ ਤੋਂ ਬਹੁਤ ਬਹੁਤ ਧੰਨਵਾਦ ਕੀਤਾ ਗਿਆ। ਇਸੇ ਤਰ੍ਹਾਂ ਸਾਰਿਆਂ ਦੀ ਸਹਿਮਤੀ ਨਾਲ ਕੁਝ ਸਮੱਸਿਆਵਾਂ ਦਾ ਮੌਕੇ ਤੇ ਹੀ ਹੱਲ ਕਰ ਦਿੱਤਾ ਗਿਆ।
ਇਸ ਮੀਟਿੰਗ ਵਿੱਚ ਸਮੂਹ ਮੈਂਬਰਾਂ ਦੀ ਮੌਜੂਦਗੀ ਵਿੱਚ ਸ਼੍ਰੀ ਅਸ਼ੋਕ ਕੁਮਾਰ ਪੁਰੀ ਸ਼ਾਹ ਨੂੰ ਸੋਸਾਇਟੀ ਦਾ ਪ੍ਰਧਾਨ ਚੁਣ ਲਿਆ ਗਿਆ।
ਉਸ ਤੋਂ ਬਾਅਦ ਸ਼੍ਰੀ ਅਸ਼ੋਕ ਕੁਮਾਰ ਪੁਰੀ ਜੀ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਸੋਸਾਇਟੀ ਦੀ ਪੂਰੀ ਟੀਮ ਦਾ ਗਠਨ ਕੀਤਾ। ਇਸ ਵਿੱਚ ਸ਼੍ਰੀ ਅਸ਼ੋਕ ਕੁਮਾਰ ਪੁਰੀ ਸ਼ਾਹ ਪ੍ਰਧਾਨ, ਸ੍ਰੀ ਇੰਦਰ ਸੇਖੜੀ ਚੇਅਰਮੈਨ, ਸ੍ਰ ਅਜੀਤ ਸਿੰਘ ਬੱਬਰ ਮੀਤ ਪ੍ਰਧਾਨ, ਪੰਡਿਤ ਛਵੀ ਲਾਲ ਜੀ ਖ਼ਜ਼ਾਨਚੀ, ਸ਼੍ਰੀ ਜਤਿੰਦਰ ਕੱਦ ਪ੍ਰੈਸ ਸਕੱਤਰ ਸ਼ਾਮਿਲ ਹਨ।