ਬਟਾਲਾ—- ਸ੍ ਸੁਖਜਿੰਦਰ ਸਿੰਘ ਰੰਧਾਵਾ ਮੈਂਬਰ ਆਫ ਪਾਰਲੀਮੈਂਟ ਗੁਰਦਾਸਪੁਰ ਵੱਲੋਂ ਪ੍ਰੈੱਸ ਨੋਟ ਰਾਹੀ ਬੀਤੇ ਦਿਨੀਂ ਬਟਾਲਾ ਚ ਵਾਪਰੇ ਗੈਸ ਪਾਈਪ ਹਾਦਸੇ ਦਾ ਦੁੱਖ ਪ੍ਰਗਟ ਕੀਤਾ ਹੈ ਅਤੇ ਜਖਮੀਆਂ ਦੀ ਤੰਦਰੁਸਤੀ ਦੀ ਅਰਦਾਸ ਕੀਤੀ ਹੈ।ਉਨਾ ਕਿਹਾ ਕੀ ਮੈ ਦਿੱਲੀ ਵਿਖੇ ਹੋਣ ਕਰਕੇ ਬਟਾਲਾ ਨਹੀਂ ਆ ਸਕਿਆ ਪਰ ਮੈਂ ਬਟਾਲਾ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਸੰਜੀਵ ਸ਼ਰਮਾ ਕੋਲੋ ਇਸ ਦੀ ਜਾਣਕਾਰੀ ਲਈ ਤਾਂ ਜੋ ਪਾਈਪ ਲਾਈਨ ਲੀਕ ਹੋਣ ਕਰਕੇ 4 ਲੋਕਾਂ ਜੋ ਅੱਗ ਦੀ ਲਪੇਟ ਵਿੱਚ ਆ ਗਏ ਮੈ ਉਹਨਾਂ ਦੇ ਜਲਦੀ ਠੀਕ ਹੋਣ ਦੀ ਅਰਦਾਸ ਕਰਦਾ ਹਾ ਕੀ ਉਹ ਠੀਕ ਹੋਕੇ ਆਪਣੇ ਪਰਿਵਾਰ ਨਾਲ ਖੁਸ਼ ਰਹਿਣ। ਮੈ ਬਟਾਲਾ ਦੇ ਐਸ ਐਸ ਪੀ ਸਾਹਿਬ ਨੂੰ ਫੋਨ ਕੀਤਾ ਕਿ ਏਅਰਟੈਲ ਕੰਪਨੀ ਅਤੇ ਗੁਜਰਾਤ ਗੈਸ ਵਾਲਿਆ ਦੇ ਖਿਲਾਫ਼ ਮਾਮਲਾ ਦਰਜ ਕੀਤਾ ਜਾਵੇ ।
ਉਹਨਾਂ ਕਿਹਾ ਮੈਂ ਸਮਝਦਾ ਹਾਂ ਕੀ ਪੰਜਾਬ ਸਰਕਾਰ ਦੀ ਨਲਾਇਕੀ ਹੈ ਕਿ ਇਸ ਹਾਦਸੇ ਪ੍ਰਤੀ ਕਿਸੇ ਵੀ ਮੰਤਰੀ ਦਾ ਬਿਆਨ ਨਹੀਂ ਆਇਆ ਔਰ ਮੈ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਹਿਣਾ ਚਾਹੁੰਦਾ ਕਿ ਜਿਹੜੇ ਲੋਕ ਇਸ ਹਾਦਸੇ ਦਾ ਸ਼ਿਕਾਰ ਹੋਏ ਹਨ ਉਹਨਾਂ ਦੇ ਇਲਾਜ ਦੇ ਪ੍ਰਤੀ ਹਸਪਤਾਲ਼ ਪ੍ਰਸ਼ਾਸਨ ਬਿਲਕੁਲ ਚਿੰਤਤ ਨਹੀਂ ਹੈ ਅਤੇ ਬਟਾਲਾ ਹਸਪਤਾਲ ਦੇ ਵਿੱਚ ਸਿਰਫ ਰੈਫਰ ਕਰਨ ਦਾ ਹੀ ਕੰਮ ਹੈ ਇੱਕ ਮਰੀਜ਼ ਨੂੰ ਲੁਧਿਆਣਾ ਭੇਜ ਦਿੱਤਾ ਤੇ ਇੱਕ ਪਰਿਵਾਰ ਨੇ ਪ੍ਰਾਈਵੇਟ ਹੌਸਪੀਟਲ ਵਿੱਚ ਚਲੇ ਗਏ। ਮੈਂ ਮੰਗ ਕਰਦਾ ਕਿ ਇਹਨਾਂ ਨੂੰ ਮੁਆਵਜ਼ਾ ਦਿੱਤਾ ਜਾਏ ਅਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਏ।