Fri. Jul 25th, 2025

 

ਬਟਾਲਾ 2 ਅਕਤੂਬਰ ( ਚਰਨਦੀਪ ਬੇਦੀ, ਸੁਮੀਤ ਨਰੰਗ )

ਅੱਜ ਕਾਂਗਰਸ ਭਵਨ ਬਟਾਲਾ ਵਿਖੇ ਸੰਜੀਵ ਸ਼ਰਮਾ ਪ੍ਰਦਾਨ ਜੀ ਦੇ ਬੇਨਤੀ ਤੇ ਕਾਂਗਰਸ ਪਾਰਟੀ ਦੇ ਲੀਡਰ ਸਾਹਿਬਾਨ ਮਹਾਤਮਾ ਗਾਂਧੀ ਜੀ ਅਤੇ ਲਾਲ ਬਹਾਦੁਰ ਸ਼ਾਸ਼ਤਰੀ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ। ਜਿਸ ਵਿੱਚ MLA ਤ੍ਰਿਪ੍ਰਜਿੰਦਰ ਸਿੰਘ ਬਾਜਵਾ, ਮੇਅਰ ਸੁਖਦੀਪ ਸਿੰਘ ਤੇਜਾ ਜੀ, gudu ਸੇਠ ਜਿਲ੍ਹਾ ਮੀਤ ਪ੍ਰਧਾਨ, ਕੌਸਲਰ ਚੰਦਰ ਮੋਹਨ ਵਿੱਜ, ਰਮੇਸ਼ ਵਰਮਾ ਜੀ, ਕੌਸਲਰ ਗੁਰਪ੍ਰੀਤ ਸ਼ਾਨਾਂ , ਕੌਸਲਰ ਹਰਨੇਕ ਸਿੰਘ, ਕੌਸਲਰ ਜਗੀਰ ਖੋਖਰ, ਕੌਸਲਰ ਦਵਿੰਦਰ ਸਿੰਘ, ਕੌਸਲਰ ਸੁਖਦੇਵ ਸਿੰਘ ਬਾਜਵਾ, ਕੌਸਲਰ ਰੀਨਾ ਜੀ , ਸਪੋਕਸਪਰਸਨ ਜਸਕਰਨ ਸਿੰਘ ਜੀ, ਰਮੇਸ਼ ਵਰਮਾ , ਜਸਪਾਲ ਸਿੰਘ, Dr ਬਲਬੀਰ ਸਿੰਘ, ਬੱਲੂ ਹਾਰਾ ਵਾਲਾ, ਰਾਜਾ ਗੁਰੁਬੈਕਸ ਸਿੰਘ, ਪ੍ਰੇਮ ਨਾਥ ਜੀ ਸੁਖਜਿੰਦਰ ਸੁਖ ਜੀ , ਸਰਬਪ੍ਰੀਤ ਸਿੰਘ ਜੀ, ਸਤਪਾਲ ਜੀ ਜਸਪਾਲ ਜੱਸ ਜੀ, ਬਲਦੇਵ ਸਿੰਘ , ਓਂਕਾਰ ਸਿੰਘ ਜੀ ਹਾਜਰ ਸਨ
ਕਾਂਗਰਸ ਭਵਨ ਵਿਖੇ ਉਹਨਾਂ ਦੇ ਜਨਮ ਦਿਹਾੜਾ ਮਨਾਇਆ ਲਾਲ ਬਹਾਦੁਰ ਸ਼ਾਸ਼ਤਰੀ ਜੀ ਦੇ ਜੈ ਜਵਾਨ,ਜੈ ਕਿਸਾਨ ਦਾ ਨਾਹਰਾ ਅੱਜ ਵੀ ਲੋਕਾਂ ਦੇ ਮਨਾਂ ਵਿੱਚ ਵਸਿਆ ਹੋਇਆ ਹੈ। ਜਿਸ ਤਰ੍ਹਾਂ ਅਸੀ ਹਰ ਬੱਚੇ ਦੇ ਜਨਮ ਦਿਨ ਦੀਆਂ ਉਸ ਦੇ ਮਾਂ-ਬਾਪ ਅਤੇ ਸਕੇ ਸੰਬੰਧੀਆਂ ਨੂੰ ਅਥਾਹ ਖੁਸ਼ੀਆਂ ਹੁੰਦੀਆਂ ਹਨ ਅਤੇ ਉਹ ਆਪਣੇ ਬੱਚੇ ਦਾ ਜਨਮ ਦਿਨ ਆਪਣਿਆਂ ‘ਚ ਮਨਾਉਂਦੇ ਹਨ। ਪਰ ਕੁੱਝ ਸ਼ਖਸ਼ੀਅਤਾਂ ਅਜਿਹੀਆਂ ਪੈਦਾ ਹੁੰਦੀਆਂ ਹਨ ਜਿਨ੍ਹਾਂ ਨੂੰ ਕੁੱਲ ਆਲਮ ਯਾਦ ਕਰਦਾ ਹੈ। ਅਜਿਹੀ ਸ਼ਖਸ਼ੀਅਤ ਸਨ ਮੋਹਨ ਦਾਸ ਕਰਮ ਚੰਦ ਗਾਂਧੀ।
ਗਾਂਧੀ ਜੀ ਨੇ ਨਾ ਸਿਰਫ ਆਪਣੇ ਦੇਸ਼ ਦੀ ਆਜਾਦੀ ਲਈ ਸੰਘਰਸ਼ ਵਿੱਢਿਆ ਸੱਗੋਂ ਅਫਰੀਕਾ ਵਰਗੇ ਮੁਲਕ ਵਿੱਚ ਵੀ ਜਾਕੇ ਰੰਗ ਭੇਦ ਦੀ ਨੀਤੀ ਦਾ ਵਿਰੋਧ ਕੀਤਾ।
ਮਹਾਤਮਾ ਜੀ ਦਾ ਸਾਰਾ ਸਿਧਾਂਤ “ਅਹਿੰਸਾ ” ਦੁਆਲੇ ਘੁੰਮਦਾ ਹੈ ਜੋ ਕਿ ਸਦੀ ਬੀਤਣ ਤੋਂ ਬਾਅਦ ਅੱਜ ਵੀ ਸਾਰਥਕ ਹਥਿਆਰ ਹੈ। ਟਿੱਕਰੀ ਬਾਰਡਰ ਤੇ ਕਿਸਾਨੀ ਅੰਦੋਲਨ ਨੇ ਇਸ ਸਿਧਾਂਤ ਨੂੰ ਅਪਣਾਇਆ ਅਤੇ ਸਫਲਤਾ ਹਾਸਲ ਕੀਤੀ।
ਆਤਮ-ਨਿਰਭਰ ਆਰਥਕ ਵਿਵਸਥਾ ਸਥਾਪਤ ਕਰਨ ਲਈ ਗਾਂਧੀ-ਚਰਖੇ ਦੀ ਅੱਜ ਵੀ ਮਹੱਤਤਾ ਹੈ,ਜੇ ਬਹੁਕੌਮੀ ਕੰਪਨੀਆਂ ਤੋਂ ਨਿਜਾਤ ਪਾਉਣੀ ਹੋਵੇ।
ਗਾਂਧੀ ਜੀ ਦੀ ਰਾਜਨੀਤੀ ਦੇਸ਼ ਅਤੇ ਸਮਾਜਹਿੱਤ ਵਿੱਚ ਖੜ੍ਹਦੀ ਹੈ,ਪਰ ਅੱਜ ਦੇ ਨੇਤਾ ਇਸ ਨੂੰ ਆਪਣੇ ਦੁਆਲੇ ਘੁਮਾ ਰਹੇ ਹਨ ਤੇ ਦੇਸ਼ ਦੇ ਸਾਰੇ ਤਾਣੇ ਬਾਣੇ ਨੂੰ ਤਹਿਸ ਨਹਿਸ ਕਰ ਰਹੇ ਹਨ। ਇਨ੍ਹਾਂ ਸ਼ਬਦਾਂ ਨਾਲ ਮੈ ਸਾਰਿਆਂ ਨੂੰ ਗਾਂਧੀ ਜੀ ਦੇ ਜਨਮ ਦਿਨ ਦੀ ਵਧਾਈ ਦਿੰਦਿਆਂ ਅਪੀਲ ਕਰਦਾ ਹਾਂ ਕਿ ਉਨ੍ਹਾਂ ਦੇ ਆਦਰਸ਼ਾਂ ਨੂੰ ਰਾਜਨੀਤੀ ਤੇ ਆਰਥਕਤਾ ਦਾ ਆਧਾਰ ਬਣਾਇਆ ਜਾਵੇ।

Leave a Reply

Your email address will not be published. Required fields are marked *