ਬਟਾਲਾ ( ਚੇਤਨ ਸ਼ਰਮਾ)
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਡਵੀਜਨ ਬਟਾਲਾ ਨੰਬਰ 02 ਦੇ ਕਾਰਜਕਾਰੀ ਇੰਜੀਨੀਅਰ ਸ੍ਰੀ ਸੁਖਦੀਪ ਸਿੰਘ ਧਾਲੀਵਾਲ ਦੇ ਦਿਸਾ ਨਿਰਦੇਸ਼ਾਂ ਤਹਿਤ ਬਲਾਕ ਡੇਰਾ ਬਾਬਾ ਨਾਨਕ ਦੇ ਹੜ ਪ੍ਰਭਾਵਿਤ ਵੱਖ ਵੱਖ ਪਿੰਡਾਂ ਵਿੱਚ ਪੀਣ ਵਾਲੇ ਸਾਫ ਅਤੇ ਸੁੱਧ ਪਾਣੀ ਦੀ ਸਪਲਾਈ ਨਿਰੰਤਰ ਜਾਰੀ ਹੈ। ਜਿਸਦੇ ਤਹਿਤ ਪੀਣ ਵਾਲੇ ਪਾਣੀ ਨੂੰ ਕੈਨਾਂ ਵਿੱਚ ਭਰ ਕੇ ਹਰੇਕ ਲੋੜਵੰਦ ਲੋਕਾਂ ਨੂੰ ਪਹੁੰਚਾਇਆ ਜਾ ਰਿਹਾ ਹੈ ਅਤੇ ਲੋਕਾਂ ਨੂੰ ਇਸ ਮੁਸ਼ਕਿਲ ਸਮੇਂ ਵਿੱਚ ਬਿਮਾਰੀਆਂ ਤੋਂ ਬਚਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।

ਇਸ ਮੌਕੇ ਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਓਪ ਮੰਡਲ ਇੰਜੀਨੀਅਰ ਸ੍ਰੀ ਰਮੇਸ਼ ਕੁਮਾਰ ਜੀ ਦੁਆਰਾ ਦੱਸਿਆ ਗਿਆ ਹੈ ਕਿ ਪਿਛਲੇ ਲਗਭਗ ਪੰਜ ਛੇ ਦਿਨਾਂ ਤੋ ਹੜ ਪ੍ਰਭਾਵਿਤ ਵੱਖ ਵੱਖ ਪਿੰਡਾਂ ਜਿਵੇਂ ਗੁਰਚੱਕ,ਡਾਲਾ,ਠੇਠਰਕੇ,ਘਣੀਏ ਕੇ ਬੇਟ, ਧਰਮਾਬਾਦ, ਮਹਿਤਾ , ਧਰਮਕੋਟ ਰੰਧਾਵਾ, ਖੁਸ਼ਹਾਲਪੁਰ, ਕੋਠਾ,ਘੁੰਮਣ,ਹਵੇਲੀ ਕਲਾਂ , ਹਵੇਲੀ ਖੁਰਦ, ਕਾਹਲਾਂਵਾਲੀ,ਜੋੜੀਆਂ ਕਲਾਂ, ਅਬਦਾਲ, ਰੱਤਾ,ਮੂਲੋਵਾਲੀ, ਮੰਗੀਆਂ , ਹਰੂਵਾਲ, ਮਾਨ,ਮਛਰਾਲਾ, ਸਾਧਾਂਵਾਲੀ , ਸਕਰੀ ਅਤੇ ਕਾਦੀਆਂ ਗੁੱਜਰਾਂ ਆਦਿ ਵਿੱਚ ਸਾਫ ਅਤੇ ਸੁੱਧ ਪਾਣੀ ਮੁਹੱਈਆ ਕਰਵਾਉਣ ਲਈ ਸਪਲਾਈ ਲਗਾਤਾਰ ਜਾਰੀ ਹੈ। ਇਸ ਮੌਕੇ ਤੇ ਜੇ ਈ ਅਮਨਪ੍ਰੀਤ ਸਿੰਘ,ਜੇ ਈ ਗੋਬਿੰਦ ਸਿੰਘ,ਜੇ ਈ ਅਰਵਿੰਦਰ ਸਿੰਘ,ਸੀ ਡੀ ਐਸ ਮੈਡਮ ਅਰਪਿੰਦਰ ਕੌਰ, ਬਲਾਕ ਕੋਆਰਡੀਨੇਟਰ ਸਰਬਜੀਤ ਸਿੰਘ ਕਾਹਲੋਂ,ਵਿਕਰਮਜੀਤ ਸਿੰਘ ਕਾਹਲੋਂ,ਹਰਪ੍ਰੀਤ ਸਿੰਘ ਅਠਵਾਲ ਅਤੇ ਫੀਲਡ ਸਟਾਫ ਹਾਜਰ ਸਨ ।
