Wed. Jan 21st, 2026

ਬਟਾਲਾ– (ਬੰਟੀ )
ਬਟਾਲਾ ਚ ਪਹੁੰਚੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ,,,ਨਵੇਂ ਬਣੇ ਤਹਿਸੀਲ ਕੰਪਲੈਕਸ ਦੀ ਇਮਾਰਤ ਦਾ ਕੀਤਾ ਉਦਘਾਟਨ,,,ਐਮ ਐਲ ਏ ਬਟਾਲਾ ਅਤੇ ਐਮ ਐਲ ਏ ਡੇਰਾ ਬਾਬਾ ਨਾਨਕ ਸਮੇਤ ਦੂਸਰੇ ਅਹੁਦੇਦਾਰ ਅਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਰਹੇ ਮਜੂਦ

ਬਟਾਲਾ ਹਲਕੇ ਸਮੇਤ ਵੱਖ-ਵੱਖ ਨੇੜਲੇ ਹਲਕਿਆਂ ਦੇ ਕਰੀਬ 314 ਪਿੰਡਾਂ ਦੇ ਲੋਕਾਂ ਨੂੰ ਇੱਕ ਛੱਤ ਹੇਠਾਂ ਵੱਖ-ਵੱਖ ਸਰਕਾਰੀ ਸਹੂਲਤਾਂ ਮੁਹੱਈਆ ਹੋਣਗੀਆਂ।

ਇਹ ਕਮਪਲੈਕਸ ਕਰੀਬ 1 ਏਕੜ 5.5 ਕਨਾਲ ਵਿੱਚ ਉਸਾਰੇ ਗਏ ਇਸ ਤਹਿਸੀਲ ਕੰਪਲੈਕਸ ਵਿੱਚ ਐਸ.ਡੀ.ਐਮ. ਦਫ਼ਤਰ, ਰੀਡਰ ਰੂਮ, ਐਸ.ਡੀ.ਐਮ. ਕੋਰਟ, ਵੇਟਿੰਗ ਹਾਲ, ਕੰਨਟੀਨ, ਐਂਟਰੈਂਸ ਹਾਲ, ਪੋਰਚ, ਟਾਇਲਟ ਬਲਾਕ, ਫਰਦ ਸੈਂਟਰ, ਸਬ ਰਜਿਸਟਾਰ ਆਫ਼ਿਸ, ਸਟਾਫ਼ ਰੂਮ, ਰਜਿਸਟ੍ਰੇਸ਼ਨ ਰੂਮ, ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਦੇ ਦਫ਼ਤਰ ਸਥਿਤ ਹਨ।
ਕੰਪਲੈਕਸ ਵਿੱਚ ਕਾਨੂੰਗੋ, ਪਟਵਾਰਖਾਨੇ ਤੋਂ ਇਲਾਵਾ ਸੇਵਾ ਕੇਂਦਰ ਸਥਿਤ ਹੈ। ਅਤਿ ਆਧੁਨਿਕ ਸਹੂਲਤਾਂ ਨਾਲ ਲੈੱਸ ਈਜੀ ਰਜਿਸਟਰੀ ਦਫਤਰ ਹੈ। ਲੋਕਾਂ ਦੀ ਸਹੂਲਤ ਲਈ ਲਿਫਟ ਲਗਾਈ ਹੈ।

ਨਵੇਂ ਤਹਿਸੀਲ ਕੰਪਲੈਕਸ ਬਟਾਲਾ ਦੇ ਨੇੜੇ ਹੀ ਜੁਡੀਸ਼ੀਅਲ ਕੰਪਲੈਕਸ ਬਟਾਲਾ ਅਤੇ ਪੁਲਿਸ ਲਾਈਨ ਸਥਿਤ ਹੈ। ਜਿਸ ਨਾਲ ਲੋਕਾਂ ਨੂੰ ਆਪਣੇ ਕੰਮ ਕਰਨੇ ਸੁਖਾਲੇ ਹੋਣਗੇ।

ਨਵੇਂ ਤਹਿਸੀਲ ਕੰਪਲੈਕਸ ਬਣਾਉਣ ਦਾ ਨੀਂਹ ਪੱਥਰ 4 ਜਨਵਰੀ 2024 ਨੂੰ ਰੱਖਿਆ ਗਿਆ ਸੀ, ਜਿਸਦੀ ਇਮਾਰਤ ਰਿਕਾਰਡ 15 ਮਹੀਨਿਆਂ ਵਿੱਚ ਮੁਕੰਮਲ ਹੋ ਗਈ ਸੀ।

ਵਿਰੋਧੀ ਪਾਰਟੀਆਂ ਤੇ ਸਾਧੇ ਤਿੱਖੇ ਨਿਸ਼ਾਨੇ
ਬਾਈਟ… ਭਗਵੱਤ ਮਾਨ ਮੁੱਖ ਮੰਤਰੀ ਪੰਜਾਬ
Download link……………..
https://we.tl/t-vC1aeI89N2

Leave a Reply

Your email address will not be published. Required fields are marked *