ਅਸ਼ੋਕ ਨਈਅਰ : ਕਾਦੀਆਂ
ਆਦਰਣੀਯ ਸ਼ਹੀਦ ਸ਼੍ਰੀ ਰਾਮ ਪ੍ਰਕਾਸ਼ ਜੀ ਪ੍ਰਭਾਕਰ, ਜੋ ਕਿ 8 ਦਸੰਬਰ 1991 ਨੂੰ ਦਹਿਸ਼ਤਗਰਦਾਂ ਨਾਲ ਲੜਦਿਆਂ ਸ਼ਹੀਦ ਹੋਏ ਸਨ, ਉਨ੍ਹਾਂ ਦੀ ਯਾਦ ਵਿੱਚ “ਸ਼ਹੀਦ ਰਾਮ ਪ੍ਰਕਾਸ਼ ਪ੍ਰਭਾਕਰ ਸੇਵਾ ਸਮਿਤੀ” ਦਾ ਗਠਨ ਕੀਤਾ ਗਿਆ। ਸਮਿਤੀ ਦਾ ਮੁੱਖ ਉਦੇਸ਼ ਸ਼ਹੀਦ ਜੀ ਦੇ ਅਦਰਸ਼ਾਂ ’ਤੇ ਚੱਲਦੇ ਹੋਏ ਦੇਸ਼ ਸੇਵਾ ਅਤੇ ਸਮਾਜਿਕ ਭਲਾਈ ਲਈ ਸ਼ੁਰੂ ਕੀਤੇ ਕੰਮਾਂ ਨੂੰ ਹੋਰ ਅੱਗੇ ਵਧਾਉਣਾ ਹੈ।
ਅੱਜ ਅਸੀਂ ਸਭ ਉਨ੍ਹਾਂ ਦੀ 34ਵੀਂ ਬਰਸੀ ਦੇ ਪਵਿੱਤਰ ਅਵਸਰ ’ਤੇ ਉਨ੍ਹਾਂ ਨੂੰ ਸ਼ਰਧਾਂਜਲਿ ਭੇਟ ਕਰਨ ਲਈ ਇਸ ਸਮਾਰੋਹ ਵਿੱਚ ਇਕੱਠੇ ਹੋਣਾ ਹੈ। “ਆਜ਼ਾਦੀ ਦਾ ਅਮ੍ਰਿਤ ਮਹੋਤਸਵ” ਨੂੰ ਸਮਰਪਿਤ ਇਸ ਸਮਾਰੋਹ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਹੈ।
ਸੇਵਾ ਸਮਿਤੀ ਦੁਆਰਾ ਕੀਤੇ ਜਾ ਰਹੇ ਮੁੱਖ ਕਾਰਜ :
ਹਰ ਸਾਲ ਉਨ੍ਹਾਂ ਦੀ ਬਰਸੀ ’ਤੇ ਖੂਨਦਾਨ ਕੈਂਪ, ਹੈਲਥ ਤੇ ਡੈਂਟਲ ਚੈਕਅੱਪ ਕੈਂਪ, ਵਿਦਿਆਰਥੀਆਂ ਦੇ ਬਲੱਡ ਗਰੁੱਪ ਅਤੇ ਹੀਮੋਗਲੋਬਿਨ ਟੈਸਟ ਤੋਂ ਇਲਾਵਾ ਡਾਕਟਰਾਂ ਦੀ ਨਿਗਰਾਨੀ ਹੇਠ ਫ੍ਰੀ ਦਵਾਈਆਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ।
ਸ਼ਹੀਦ ਰਾਮ ਪ੍ਰਕਾਸ਼ ਪ੍ਰਭਾਕਰ ਜੀ ਦੀ ਯਾਦ ਵਿੱਚ ਬਰਸੀ ਦੇ ਹਰ ਪੰਜਵੇਂ ਸਾਲ ਵਿਸ਼ਾਲ ਸਮਾਗਮ ਕਰਕੇ ਸ਼ਹੀਦ ਜੀ ਨੂੰ ਸ਼ਰਧਾਂਜਲਿ ਭੇਟ ਕੀਤੀ ਜਾਂਦੀ ਹੈ ਅਤੇ ਸੇਵਾ ਦੇ ਸੰਕਲਪ ਨੂੰ ਨਵੀਂ ਤਾਕਤ ਦਿੱਤੀ ਜਾਂਦੀ ਹੈ।

ਮੁੱਖ ਧਾਰਮਿਕ ਅਤੇ ਰਾਸ਼ਟਰੀ ਕਾਰਜ : ਦੇਸ਼ ਦੀ ਆਜ਼ਾਦੀ ਲਈ ਸ਼ਹੀਦ ਹੋਏ ਮਹਾਂਪੁਰਖਾਂ ਦੀ ਯਾਦ ਵਿੱਚ ਸਮਾਰੋਹ, ਦਹਿਸ਼ਤਗਰਦ ਪੀੜਤ ਪਰਿਵਾਰਾਂ ਦੀ ਸਹਾਇਤਾ ਅਤੇ ਸਮੱਸਿਆਵਾਂ ਦਾ ਹੱਲ, ਵਿਸ਼ੇਸ਼ ਲੋੜਵੰਦਾਂ ਲਈ ਸਹਾਇਤਾ, ਟਰਾਈਸਾਈਕਲ ਵੰਡ, ਵਿਧਵਾਵਾਂ ਨੂੰ ਸਿਲਾਈ ਮਸ਼ੀਨਾਂ, ਲੋੜਵੰਦਾਂ ਨੂੰ ਕੰਬਲ ਅਤੇ ਹੋਰ ਸਮੱਗਰੀ
ਦੀ ਸੇਵਾ ਸਮਿਤੀ ਵੱਲੋਂ ਕੀਤੀ ਜਾਂਦੀ ਹੈ।
ਸ਼ਹਿਰ ਵਿੱਚ ਇੱਕ ਸੁੰਦਰ ਪਾਰਕ ਦੀ ਸਥਾਪਨਾ : ਪੁਸਤਕਾਲਾ – ਧਾਰਮਿਕ ਅਤੇ ਸਮਾਜਿਕ ਮੁੱਲਾਂ ਨਾਲ ਜੁੜੀਆਂ ਕਿਤਾਬਾਂ, ਸ਼ਹੀਦ ਗੈਲਰੀ/ਮਿਊਜ਼ੀਅਮ, ਦੋ ਸਿਲਾਈ ਕੇਂਦਰ (ਭੇਟ ਪੱਤਣ ਅਤੇ ਹਰਚੋਵਾਲ), ਪਾਣੀ ਦੇ ਪਿਯਾਉ ਅਤੇ ਠੰਡੇ ਪਾਣੀ ਦੀਆਂ ਮਸ਼ੀਨਾਂ, ਨੇਤਰਦਾਨ ਕੈਂਪ 15 ਲੋਕਾਂ ਨੇ ਸਹੁੰ ਭਰੀ, ਸ਼ਹੀਦ ਰਾਮ ਪ੍ਰਕਾਸ਼ ਪ੍ਰਭਾਕਰ ਜੀ ਦੀ ਪਤਨੀ ਮਾਤਾ ਕੈਲਾਸ਼ਵਤੀ ਜੀ ਨੇ ਵੀ ਨੇਤਰਦਾਨ ਕੀਤਾ, ਮਾਤਾ ਕੈਲਾਸ਼ਵਤੀ ਪ੍ਰਭਾਕਰ ਜੀ ਦੇ ਨਾਮ ਤੇ ਫੁਲੀ ਏ.ਸੀ. ਹਾਲ, ਬਸ ਅੱਡੇ ਨੇੜੇ ਸੁਲਭ ਸ਼ੌਚਾਲਿਆਂ ਦੀ ਨਿਰਮਾਣ ਆਦ ਲੋਕ ਭਲਾਈ ਕੰਮ ਵੀ ਸਮਿਤੀ ਵੱਲੋਂ ਕੀਤੇ ਜਾਂਦੇ ਹਨ।
ਅੱਜ ਸਮਿਤੀ ਵੱਲੋਂ ਰੱਖੇ ਗਏ ਬਰਸੀ ਸਮਾਗਮ ਵਿੱਚ ਸਮੂਹ ਪੰਜਾਬ ਅਤੇ ਭਾਰਤ ਵਿੱਚੋਂ ਸ਼ਰਧਾਲੂ ਸ਼ਹੀਦ ਰਾਮ ਪ੍ਰਕਾਸ਼ ਪ੍ਰਭਾਕਰ ਜੀ ਨੂੰ ਸ਼ਰਧਾਲੀ ਦੇੰਣ ਲਈ ਪਹੁੰਚ ਰਹੇ ਹਨਸਮਿਤੀ ਹਮੇਸ਼ਾ ਸ਼ਹੀਦ ਰਾਮ ਪ੍ਰਕਾਸ਼ ਪ੍ਰਭਾਕਰ ਜੀ ਦੇ ਅਧੂਰੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪ੍ਰਤਿਬੱਧ ਰਹੇਗੀ।
