Wed. Jul 23rd, 2025

ਪੱਤਰਕਾਰ ਭਾਈਚਾਰਾ ਟੋਲ ਪਲਾਜ਼ਾ ਵਾਲਿਆਂ ਦੀ ਗੁੰਡਾਗਰਦੀ ਵਿਰੁੱਧ ਹੋਵੇਗਾ ਲਾਮਬੰਦ

ਮਾਨਤਾ ਪ੍ਰਾਪਤ ਪੱਤਰਕਾਰਾਂ ਕੋਲੋਂ ਵੀ ਗੁੰਡਾਗਰਦੀ ਨਾਲ ਵਸੂਲਿਆ ਜਾਂਦਾ ਹੈ ਟੋਲ ਟੈਕਸ ।

ਅੰਮ੍ਰਿਤਸਰ ਤੋਂ ਬੀਰ ਅਮਰ, ਮਾਹਲ, ਦੀ ਵਿਸ਼ੇਸ਼ ਰਿਪੋਰਟ। ਪੰਜਾਬ ਭਰ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਮੁੱਖ ਮੰਤਰੀ, ਭਗਵੰਤ ਸਿੰਘ ਮਾਨ ਵੱਲੋਂ 13 ਦੇ ਕਰੀਬ ਟੋਲ ਪਲਾਜ਼ਾ ਨੂੰ ਬੰਦ ਕਰਵਾ ਕੇ ਪੰਜਾਬ ਵਾਸੀਆਂ ਲਈ ਬੇਹੱਦ ਰਾਹਤ ਭਰਿਆ ਕਦਮ ਚੁੱਕਿਆ ਗਿਆ ਹੈ ਜਿਸ ਦੀ ਹਰ ਆਮ ਬੰਦੇ ਨੇ ਸ਼ਲਾਘਾ ਵੀ ਕੀਤੀ ਗਈ ਹੈ। ਪਰ ਉੱਥੇ ਹੀ ਪੰਜਾਬ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਪੱਤਰਕਾਰਾਂ ਨਾਲ ਟੋਲ ਪਲਾਜ਼ਾ ਤੇ ਜਿੱਥੇ ਕਿ ਜਬਰਦਸਤੀ ਟੋਲ ਟੈਕਸ ਵਸੂਲਿਆ ਜਾਂਦਾ ਹੈ, ਵਿਰੋਧਤਾ ਕਰਨ ਅਤੇ ਸਰਕਾਰ ਵੱਲੋਂ ਜਾਰੀ ਕੀਤੇ ਗਏ ਪੀਲੇ ਨੂੰ ਦਿਖਾਉਣ ਤੇ ਵੀ ਟੋਲ ਪਲਾਜ਼ਾ ਦੇ ਇਹ ਗੁੰਡੇ ਪੰਜਾਬ ਸਰਕਾਰ ਦੇ ਹੁਕਮਾਂ ਦੀ ਕੋਈ ਪ੍ਰਵਾਹ ਨਹੀਂ ਕਰਦੇ ਅਤੇ ਪੱਤਰਕਾਰਾਂ ਨਾਲ ਬੱਤਮੀਜੀ ਕਰਦੇ ਹਨ, ਜੋਕੀ ਪੱਤਰਕਾਰ ਭਾਈਚਾਰੇ ਵੱਲੋਂ ਹੋਰ ਬਰਦਾਸ਼ਤ ਕਰਨਾ ਬਹੁਤ ਔਖਾ ਹੈ।। ਇਸ ਸਬੰਧੀ ਇਹ ਮਾਮਲਾ ਜਰਨਲਿਸਟ ਐਸੋਸੀਏਸ਼ਨ ਪੰਜਾਬ ਦੀ ਇਕਾਈ ਅੰਮ੍ਰਿਤਸਰ ਦੇ ਕੋਲ ਪਹੁੰਚਣ ਉਪਰੰਤ ਇਸ ਨੂੰ ਬਹੁਤ ਹੀ ਸੰਜੀਦਗੀ ਦੇ ਨਾਲ ਲਿਆ ਗਿਆ ਹੈ। ਐਸੋਸੀਏਸ਼ਨ ਦੇ ਪ੍ਰਧਾਨ ਜੋਗਿੰਦਰ ਅੰਗੂਰਾਲਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਇੱਕ ਵਿਸ਼ੇਸ਼ ਇਕੱਤਰਤਾ ਅੰਮ੍ਰਿਤਸਰ ਭਾਈਚਾਰੇ ਵੱਲੋਂ ਪੰਜਾਬ ਦੇ ਉਪ ਪ੍ਰਧਾਨ ਗੁਰਜਿੰਦਰ ਮਾਹਲ ਦੀ ਅਗਵਾਈ ਹੇਠ ਕੀਤੀ ਗਈ ਜਿਸ ਵਿੱਚ ਨਾਮਵਾਰ ਅਤੇ ਮਾਨਤਾ ਪ੍ਰਾਪਤ ਪੱਤਰਕਾਰਾਂ ਨੇ ਵੱਧ ਚੜ ਕੇ ਭਾਗ ਲਿਆ। ਸਾਰੇ ਤੱਥਾਂ ਨੂੰ ਵਾਚਦੇ ਹੋਏ ਬਕਾਇਦਾ ਤੌਰ ਤੇ ਜਿਨ੍ਹਾਂ ਵਿੱਚ ਖਾਸ ਤੌਰ ਤੇ ਤਰਨ ਤਾਰਨ ਵਾਲਾ ਟੋਲ ਪਲਾਜ਼ਾ, ਲੁਧਿਆਣੇ ਦਾ ਲਾਡੋਵਾਲ, ਫਰੀਦਕੋਟ, ਬਠਿੰਡਾ, ਕੁਰਾਲੀ ਅਤੇ ਚੰਡੀਗੜ੍ਹ ਦਾ ਟੋਲ ਪਲਾਜ਼ਾ, ਤੋਂ ਇਲਾਵਾ ਹੋਰ ਕਈ ਅਜਿਹੇ ਟੋਲ ਪਲਾਜ਼ੇ ਹਨ ਜੋ ਸਰਕਾਰ ਦੇ ਹੁਕਮਾਂ ਨੂੰ ਟਿੱਚ ਜਾਂਦੇ ਹਨ । ਪ੍ਰਾਪਤ ਵੇਰਵੇ ਅਤੇ ਉਥੋਂ ਦੇ ਪੱਤਰਕਾਰਾਂ ਕੋਲੋਂ ਇਸ ਸਬੰਧੀ ਜਾਣਕਾਰੀ ਵੀ ਇਕੱਤਰ ਕੀਤੀ ਗਈ। ਜਿਸ ਵਿੱਚ ਪੱਤਰਕਾਰਾਂ ਦਾ ਟੋਲ ਪਲਾਜਿਆ ਦੇ ਗੁੰਡਿਆਂ ਪ੍ਰਤੀ ਭਾਰੀ ਰੋਸ ਦੀ ਲਹਿਰ ਵੇਖਣ ਨੂੰ ਮਿਲਦੀ ਹੈ।ਪੱਤਰਕਾਰ ਭਾਈਚਾਰੇ ਨੇ ਇਸ ਸਬੰਧੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਅਪੀਲ ਕਰਦੇ ਹੋਇਆ ਕਿਹਾ ਕੀ ਉਹ ਟੋਲ ਪਲਾਜ਼ਿਆਂ ਦੀ ਇਹ ਗੁੰਡਾਗਰਦੀ ਨੂੰ ਤੁਰੰਤ ਬੰਦ ਕਰਵਾਉਣ ਅਤੇ ਮਾਨਤਾ ਪ੍ਰਾਪਤ ਪੱਤਰਕਾਰਾਂ ਤੋਂ ਇਲਾਵਾ ਵੀ ਬਾਕੀ ਪੱਤਰਕਾਰਾਂ ਨੂੰ ਵੀ ਟੋਲ ਪਲਾਜ਼ਿਆਂ ਦੀ ਲੁੱਟ ਤੋਂ ਬਚਾਇਆ ਜਾਵੇ। ਪੱਤਰਕਾਰਾਂ ਨੇ ਸਪੱਸ਼ਟ ਤੌਰ ਇਹ ਵੀ ਕਿਹਾ ਕਿ ਅਗਰ ਟੋਲ ਪਲਾਜਿਆਂ ਨਾਲ ਹੁੰਦੀ ਇਸ ਗੁੰਡਾਗਰਦੀ ਅਤੇ ਲੁੱਟ ਬੰਦ ਨਾ ਕੀਤੀ ਗਈ ਤਾਂ ਸਮੂਹ ਪੱਤਰਕਾਰ ਭਾਈਚਾਰਾ ਜ਼ਿਲਾਵਾਰ ਟੋਲ ਪਲਾਜ਼ਿਆਂ ਤੇ ਆਪਣਾ ਰੋਸ ਪ੍ਰਦਰਸ਼ਨ ਕਰੇਗਾ। ਇਸ ਮੌਕੇ ਪ੍ਰਧਾਨ ਮਲਕੀਅਤ ਸਿੰਘ ਬਰਾੜ, ਸਰਪ੍ਰਸਤ ਕੁਲਬੀਰ ਸਿੰਘ, ਕ੍ਰਿਸ਼ਨ ਸਿੰਘ ਦੋਸਾਂਝ, ਵਿਰਾਜ ਕੁਮਾਰ, ਦਲਬੀਰ ਸਿੰਘ ਗੁਮਾਨਪੁਰਾ, ਮਾਸਟਰ ਰਣਜੀਤ ਸਿੰਘ, ਗੁਰਿੰਦਰ ਕੌਰ ,ਦੁਰਗਾ ਦਾਸ ਬੇਦੀ, ਜਤਿੰਦਰ ਸਿੰਘ, ਚਾਚਾ ਸਤਬੀਰ ਸਿੰਘ ਰਾਜੂ ,ਮੈਡਮ ਸਿਮਰਨ, ਅਮਿਤ ਕੁਮਾਰ, ਅਮਰਜੀਤ ਸਿੰਘ, ਹਰਜਿੰਦਰ ਸਿੰਘ ਕਾਕਾ ਅਤੇ ਹੋਰ ਪੱਤਰਕਾਰ ਭਾਈਚਾਰੇ ਦੇ ਆਗੂ ਮੌਜੂਦ ਸਨ। ਕੈਪਸਨ। ਟੋਲ ਪਲਾਜ਼ਾ ਤੇ ਪਤਰਕਾਰਾਂ ਨਾਲ ਹੁੰਦੀ ਗੁੰਡਾਗਰਦੀ ਅਤੇ ਜ਼ਬਰਦਸਤੀ ਵਸੂਲਿਆ ਜਾਂਦਾ ਟੋਲ ਟੈਕਸ ਬੰਦ ਕਰਾਉਣ ਲਈ ਵਿਚਾਰ ਵਟਾਂਦਰਾ ਕਰਦੇ ਹੋਏ ਪੱਤਰਕਾਰ ਭਾਈਚਾਰੇ ਦੇ ਆਗੂ। ਟੋਲ ਪਲਾਜ਼ਾ ਦੀ ਫਾਇਲ ਫੋਟੋ।

Leave a Reply

Your email address will not be published. Required fields are marked *