Sat. Jul 26th, 2025

 

ਅੰਮ੍ਰਿਤਸਰ , ਮਾਹਲ

ਜਰਨਲਿਸਟ ਐਸੋਸੀਏਸ਼ਨ ਦੇ ਪੰਜਾਬ ਰਜਿਸਟਰ ਦੇ ਪ੍ਰਧਾਨ ਜੋਗਿੰਦਰ ਅੰਗੂਰਾਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੰਮ੍ਰਿਤਸਰ ਇਕਾਈ ਦੀ ਮਹੀਨਾਵਾਰ ਮੀਟਿੰਗ ਅਤੇ ਸਾਲ 2023 ਦੇ ਆਖ਼ਰੀ ਮਹੀਨੇ ਦੀ ਮਹੀਨਾਵਾਰ ਮੀਟਿੰਗ ਸਿਮਰਨ ਰਾਜਪੂਤ ਦੀ ਪ੍ਰਧਾਨਗੀ ਹੇਠ ਕੀਤੀ ਗਈ। ਜਿਸ ਪੂਰੇ ਸਾਲ ਵਿੱਚ ਹੋਈਆਂ ਯੂਨਿਟ ਅੰਮ੍ਰਿਤਸਰ ਦੇ ਸਾਥੀਆਂ ਵੱਲੋਂ ਕੀਤੀਆਂ ਗਈਆਂ ਗਤੀਵਿਧੀਆਂ ਦਾ ਲੇਖਾ ਜੋਖਾ ਕੀਤਾ ਗਿਆ। ਐਸੋਸੀਏਸ਼ਨ ਵੱਲੋਂ ਇਸ ਸਾਲ ਬਹੁਤ ਪ੍ਰਾਪਤੀਆਂ ਹਾਸਲ ਕੀਤੀਆਂ ਗਈਆਂ ਅਤੇ ਕਈ ਮੁਦਿਆਂ ‘ਤੇ ਸੰਘਰਸ਼ ਵੀ ਕੀਤਾ ਗਿਆ। ਪੰਜਾਬ ਦੇ ਉਪ ਪ੍ਰਧਾਨ ਗੁਰਜਿੰਦਰ ਮਾਹਲ ਨੇ ਕਿਹਾ ਕਿ ਅੰਮ੍ਰਿਤਸਰ ਯੂਨਿਟ ਦੇ ਸਾਰੇ ਸਾਥੀਆਂ ਵੱਲੋਂ ਕੀਤੀ ਗਈ ਯੋਗ ਮਿਹਨਤ ਸਦਕਾ ਜਿੱਥੇ ਕਿ ਅੰਮ੍ਰਿਤਸਰ ਦੇ ਪੂਰੇ ਬਿਖਰੇ ਹੋਏ ਭਾਈਚਾਰੇ ਨੂੰ ਇਕੱਠਾ ਕਰਕੇ ਇੱਕ ਮੰਚ ਤੇ ਇਕੱਤਰ ਕੀਤਾ ਗਿਆ ਉਥੇ ਹੀ ਪ੍ਰੈਸ ਕਲੱਬ ਨੂੰ ਵੀ ਸੁਚੱਜੇ ਹੱਥਾਂ ਵਿੱਚ ਦਿੱਤਾ ਗਿਆ। ਇਸ ਤੋਂ ਇਲਾਵਾ ਜਦੋਂ ਵੀ ਕਿਸੇ ਵੀ ਪੱਤਰਕਾਰ ਭਾਈਚਾਰੇ ਸਾਥੀ ਨੂੰ ਕਿਸੇ ਵੀ ਸੰਘਰਸ਼ ਲਈ ਯੂਨਿਟ ਦੇ ਸਹਿਯੋਗ ਦੀ ਲੋੜ ਪਈ ਤਾਂ ਸਾਰੇ ਸਾਥੀਆਂ ਨੇ ਪੂਰੀ ਇੱਕ ਜੁੱਟਤਾ ਦੇ ਨਾਲ ਸਹਿਯੋਗ ਕਰਕੇ ਪੱਤਰਕਾਰ ਭਾਈਚਾਰੇ ਦੀ ਬਾਂਹ ਫੜੀ। ਅੰਮ੍ਰਿਤਸਰ ਯੂਨਿਟ ਦੇ ਪ੍ਰਧਾਨ ਮਲਕੀਤ ਸਿੰਘ ਬਰਾੜ ਨੇ ਕਿਹਾ ਕਿ ਇਸ ਸਾਲ ਸਾਡੇ ਇੱਕ ਪੱਤਰਕਾਰ ਸਾਥੀ ਦਲਬੀਰ ਸਿੰਘ ਠੇਕੇਦਾਰ ਦੇ ਬੇਟੇ ਨਾਲ ਵੱਡੀ ਦੁਰਘਟਨਾ ਵਾਪਰੀ ਅਤੇ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ।ਜਿਸ ਨਾਲ ਸਾਨੂੰ ਬਹੁਤ ਵੱਡਾ ਸਦਮਾ ਲੱਗਾ। ਜ਼ਿਲ੍ਹਾ ਪ੍ਰਧਾਨ ਮਲਕੀਅਤ ਸਿੰਘ ਨੇ ਕਿਹਾ ਕਿ ਪ੍ਰੈਸ ਕਲੱਬ ਦੀ ਚੋਣ ਹੋ ਚੁੱਕੀ ਹੈ। ਪ੍ਰੈਸ ਕਲੱਬ ਦੇ ਬਣੇ ਨਵਨਿਯੁਕਤ ਪ੍ਰਧਾਨ ਜਸਬੀਰ ਸਿੰਘ ਪੱਟੀ ਅਤੇ ਉਨ੍ਹਾਂ ਦੀ ਟੀਮ ਵਧੀਆ ਉਪਰਾਲਾ ਕਰ ਰਹੀ ਹੈ। ਇਸ ਤੋਂ ਇਲਾਵਾ ਹੋਰ ਵੀ ਪਤਰਕਾਰ ਸਾਥੀਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਇਹ ਮੌਕੇ ਸਰਪ੍ਰਸਤ ਕੁਲਬੀਰ ਸਿੰਘ, ਕਿਸ਼ਨ ਦੁਸਾਂਝ, ਸੰਦੀਪ ਅਰੋੜਾ, ਖੁਸ਼ਬੂ ਸ਼ਰਮਾ, ਸਤਬੀਰ ਸਿੰਘ ਰਾਜੂ, ਵਿਰਾਜ ਚੋਪੜਾ, ਤਰੁਣ ਮਹਿਰਾ,ਅਮਰਜੀਤ ਸਿੰਘ, ਗੁਰਵਿੰਦਰ ਕੌਰ ਗਿੱਲ, ਵਿਰਾਜ ,ਜਤਿੰਦਰ ਸਿੰਘ, ਆਦਿ ਹਾਜ਼ਰ ਸਨ।

ਕੈਪਸ਼ਨ। ਜਰਨਲਿਸਟ ਐਸੋਸੀਏਸ਼ਨ ਪੰਜਾਬ ਰਜਿਸਟਰ ਦੀ ਇਕਾਈ ਅੰਮ੍ਰਿਤਸਰ ਦੇ ਅਹੁਦੇਦਾਰ ਇੱਕ ਵਿਸ਼ੇਸ਼ ਮੀਟਿੰਗ ਦੌਰਾਨ ਇਕੱਤਰ।

Leave a Reply

Your email address will not be published. Required fields are marked *