ਬਟਾਲਾ, 13 ਫਰਵਰੀ
ਬੀਤੇ ਦਿਨੀ ਸਮਰਾਲਾ ਵਿਖੇ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਪ੍ਰਧਾਨ ਰਾਜਾ ਵੜਿੰਗ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਦੇ ਪਹਿਲੇ ਵਰਕਰ ਸੰਮੇਲਨ ਚ ਲੋਕਾਂ ਦੇ ਇਕੱਠ ਨੇ ਮੌਜੂਦਾ ਸਰਕਾਰ ਦੀਆਂ ਜੜਾ ਹਲਾ ਦਿੱਤੀਆਂ ਹਨ ਇਨਾ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਬਟਾਲਾ ਤੋਂ ਸਪੋਕਸਮੈਨ ਹੀਰਾ ਅੱਤਰੀ ਨੇ ਕੀਤਾ ਹੀਰਾ ਅੱਤਰੀ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ 11 ਫਰਵਰੀ ਨੂੰ ਸਮਰਾਲਾ ਵਿਖੇ ਇੱਕ ਕਾਂਗਰਸ ਵਰਕਰ ਸੰਮੇਲਨ ਕਰਵਾਇਆ ਗਿਆ ਸੀ ਜਿਸ ਵਿੱਚ ਪੰਜਾਬ ਭਰ ਤੋਂ ਵੱਖ-ਵੱਖ ਕਾਂਗਰਸ ਦੇ ਵਰਕਰ ਤੇ ਅਹੁਦੇਦਾਰ ਸ਼ਾਮਿਲ ਹੋਏ ਸਨ। ਉਹਨਾਂ ਕਿਹਾ ਕਿ ਬਟਾਲਾ ਤੋਂ ਸ਼ਹਿਰੀ ਪ੍ਰਧਾਨ ਸੰਜੀਵ ਸ਼ਰਮਾ ,ਮੇਅਰ ਸੁਖਦੀਪ ਸਿੰਘ ਤੇਜਾ, ਸੀਨੀਅਰ ਜਿਲਾ ਵਾਈਸ ਪ੍ਰਧਾਨ ਗੁਡੂ ਸੇਠ ਦੀ ਅਗਵਾਈ ਹੇਠ ਇੱਕ ਕਾਂਗਰਸ ਪਾਰਟੀ ਦੇ ਅਹੁਦੇਦਾਰਾ ਤੇ ਵਰਕਰਾਂ ਦਾ ਕਾਫਲਾ ਸਮਰਾਲਾ ਵਰਕਰ ਸੰਮੇਲਨ ਲਈ ਰਵਾਨਾ ਹੋਇਆ ਸੀ ਹੀਰਾ ਅਤਰੀ ਨੇ ਕਿਹਾ ਕਿ ਇਸ ਵਰਕਰ ਸੰਮੇਲਨ ਵਿੱਚ ਲੱਖਾਂ ਦੀ ਤਾਦਾਦ ਦੀ ਗਿਣਤੀ ਚ ਲੋਕ ਸ਼ਾਮਿਲ ਹੋਏ ਸਨ ਜਿਸ ਤੋਂ ਇਹ ਸਪਸ਼ਟ ਹੋ ਗਿਆ ਹੈ ਕਿ ਲੋਕਾਂ ਦਾ ਪੰਜਾਬ ਵਿੱਚ ਆਪ ਪਾਰਟੀ ਦੀ ਸਰਕਾਰ, ਤੇ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਤੋਂ ਮੂੰਹ ਭੰਗ ਹੋ ਚੁੱਕਾ ਹੈ ਉਹਨਾਂ ਕਿਹਾ ਕਿ ਠਾਠਾਂ ਮਾਰਦੇ ਇਕੱਠ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਲੋਕ ਸਭਾ ਚੋਣਾਂ ਵਿੱਚ ਲੋਕ ਕਾਂਗਰਸ ਪਾਰਟੀ ਦੀ ਸਰਕਾਰ ਨੂੰ ਬਣਾਉਣਗੇ ਅਤੇ ਲੋਕ ਭਲੀਭਾਤ ਜਾਣ ਚੁੱਕੇ ਹਨ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਿਰਫ ਲੋਕਾਂ ਨੂੰ ਗੁਮਰਾਹ ਕਰਕੇ ਆਪਣੀ ਖਾਨਾ ਪੂਰਤੀ ਕਰ ਰਹੀ ਹੈ। ਜਿਸ ਕਾਰਨ ਲੋਕ ਇਹਨਾਂ ਦੇ ਝਾੜੂ ਨਾਲ ਇਹਨਾਂ ਦਾ ਹੀ ਸਫਾਇਆ ਕਰਨਗੇ। ਹੀਰਾ ਅਤਰੀ ਨੇ ਕਿਹਾ ਕਿ ਖੰਨਾ ਵਿੱਚ ਹੋਈ ਪੰਜਾਬ ਸਰਕਾਰ ਦੀ ਰੈਲੀ ਵਿੱਚ ਸਰਕਾਰ ਦਾ ਤੰਤਰ ਸੀ ਤੇ ਰਾਜਾ ਵੜਿੰਗ ਦੇ ਵਰਕਰ ਸੰਮੇਲਨ ਵਿੱਚ ਲੋਕਾਂ ਦੇ ਪਿਆਰ ਦੇ ਇਕੱਠ ਨੇ ਆਮ ਆਦਮੀ ਦੀ ਸਰਕਾਰ ਦੀ ਰੈਲੀ ਨੂੰ ਫਿਕਾ ਪਾ ਦਿੱਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਮੰਡਲ ਪ੍ਰਧਾਨ ਰਜਿੰਦਰ ਸਿੰਘ ਨਿੰਦਾ, ਵਾਰਡ ਪ੍ਰਧਾਨ ਰਜਵੰਤ ਸਿੰਘ ਆਦਿ ਹਾਜ਼ਰ ਸਨ