ਗੁਰਜਿੰਦਰ ਮਾਹਲ, ਸਟਾਫ ਰਿਪੋਰਟਰ ਅਮ੍ਰਿਤਸਰ
ਭਾਰਤੀ ਸਟੇਟ ਬੈਂਕ ਵੱਲੋਂ ਸੀ ਐਸ ਆਰ ਦੇ ਤਹਿਤ ਕੀਤੇ ਜਾਣ ਵਾਲੇ ਆਮ ਲੋਕਾਂ ਦੀ ਭਲਾਈ ਦੇ ਸਾਂਝੇ ਕਾਰਜਾਂ ਨੂੰ ਮੁੱਖ ਰੱਖਦਿਆਂ ਲਗਾਤਾਰ ਉਪਰਾਲੇ ਕੀਤੇ ਜਾਂਦੇ ਹਨ। ਇਸੇ ਦੇ ਤਹਿਤ ਅੱਜ ਬੈਂਕ ਦੇ ਪ੍ਰਬੰਧਕਾਂ ਵੱਲੋਂ ਭਾਈ ਧਰਮ ਸਿੰਘ ਸਰਕਾਰੀ ਸੈਟੇਲਾਈਟ ਹਸਪਤਾਲ ਰਣਜੀਤ ਐਵੀਨਿਊ ਨੂੰ ਰੋਜਾਨਾ ਵਰਤੋਂ ਵਿੱਚ ਆਉਣ ਵਾਲਾ ਜਰੂਰੀ ਅਤੇ ਅਹਿਮ ਸਮਾਨ ਪ੍ਰਦਾਨ ਕੀਤਾ ਗਿਆ। ਜਿਸ ਵਿੱਚ ਹਸਪਤਾਲ ਦੇ ਸਟਾਫ ਵੱਲੋਂ ਦੱਸੀ ਜਰੂਰਤ ਨੂੰ ਮੱਦੇ ਨਜ਼ਰ ਰੱਖਦਿਆਂ ਡਿਲੀਵਰੀ ਟੇਬਲ, ਇਨਵਰਟਰ ਬੈਟਰੀ ,ਕੂਲਰ ,ਹੀਟਰ, ਅਲਮਾਰੀਆਂ , ਪ੍ਰਿੰਟਰ, ਗੱਦੇ, ਡਿਲੀਵਰੀ ਕਿੱਟਾਂ, ਡੈਂਟਲ ਦਾ ਸਮਾਨ ,ਪੱਖੇ ,ਬੈਡ ਸ਼ੀਟਸ, ਗਾਊਨ, ਕੁਰਸੀਆਂ ,ਟੇਬਲ ,ਫਰਨੀਚਰ ਆਦਿ ਸ਼ਾਮਿਲ ਹੈ। ਸਟੇਟ ਬੈਂਕ ਆਫ ਇੰਡੀਆ ਵੱਲੋਂ ਇਸ ਵਿਸ਼ੇਸ਼ ਸਮਾਰੋਹ ਵਿੱਚ ਖੇਤਰੀ ਪ੍ਰਬੰਧਕ ਨਾਇਬ ਸਿੰਘ ,ਮੁੱਖ ਮੈਨੇਜਰ ਜੋਰਡਨ ਨਿਤਿਨ ਲਾਲ, ਵਰਿੰਦਰ ਹੰਸ ਰਾਜ, ਮੈਨੇਜਰ ਐਚ ਆਰ, ਰਜਿੰਦਰ ਮਹਾਜਨ ਮੈਨੇਜਰ ਅਤੇ ਸਹਾਇਕ ਜਨਰਲ ਸਕੱਤਰ ਐਸਬੀਆਈ ਅਫਸਰ ਐਸੋਸੀਏਸ਼ਨ ਨੇ ਸ਼ਮੂਲੀਅਤ ਕੀਤੀ ਸੀ, ਅਤੇ ਆਪਣੇ ਕਰ ਕਮਲਾਂ ਨਾਲ ਇਹ ਸਮਾਨ ਹਸਪਤਾਲ ਨੂੰ ਪ੍ਰਦਾਨ ਕੀਤਾ। ਇਸ ਸਮੇਂ ਹਸਪਤਾਲ ਵੱਲੋਂ ਇਹਨਾਂ ਆਈਆਂ ਸ਼ਖ਼ਸੀਅਤਾਂ ਦਾ ਧੰਨਵਾਦ ਡਾਕਟਰ ਕੁਲਦੀਪ ਕੌਰ , ਗੁਰਦੇਵ ਸਿੰਘ ਢਿੱਲੋਂ ਚੀਫ ਇੰਸਪੈਕਟਰ ,ਡਾਕਟਰ ਜੋਲੀ ,ਪ੍ਰੀਤ ਹਰਵਿੰਦਰ ਸਿੰਘ ,ਸੁਖਦੇਵ ਸਿੰਘ ਭੁੱਲਰ, ਹਰਵਿੰਦਰ ਸਿੰਘ ਬੱਲ ,ਹਰ ਕਮਲ ਸਿੰਘ ਸੈਣੀ, ਵੱਲੋਂ ਕੀਤਾ ਗਿਆ ।ਇਸ ਮੌਕੇ ਭੁਪਿੰਦਰ ਕੌਰ ਐਲ ਐਚ ਵੀ ,ਬਿਕਰਮ ਕੌਰ ,ਸੰਦੀਪ ਕੌਰ, ਜਸਬੀਰ ਕੌਰ ਫਾਰਮਾਸਿਸਟ ,ਮਨਪ੍ਰੀਤ ਸਿੰਘ ਐਲਟੀ ,ਨਰਿੰਦਰ ਕੌਰ ਐਲਟੀ, ਗੁਰਵਿੰਦਰ ਕੌਰ ਐਲਟੀ, ਮੀਨਾ ਕੁਮਾਰੀ ਐਲਟੀ, ਮਨਦੀਪ ਕੌਰ ਸਟਾਫ ਨਰਸ ,ਸਰਬਜੀਤ ਕੌਰ ਸਟਾਫ ਨਰਸ, ਕਰਮਪਾਲ ਕੌਰ ਸਟਾਫ ਨਰਸ, ਪਵਨਪ੍ਰੀਤ ਕੌਰ ਸਟਾਫ ਨਰਸ ਆਦਿ ਹਾਜ਼ਰ ਸਨ। ਅੰਤ ਵਿੱਚ ਡਾਕਟਰ ਕੁਲਦੀਪ ਕੌਰ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।
ਕੈਪਸ਼ਨ — ਸਰਕਾਰੀ ਭਾਈ ਧਰਮ ਸਿੰਘ ਸੈਟਲਾਈਟ ਹਸਪਤਾਲ ਦੇ ਮੁਖੀ ਡਾਕਟਰ ਕੁਲਦੀਪ ਕੌਰ ਬੈਂਕ ਅਧਿਕਾਰੀਆਂ ਨੂੰ ਸਨਮਾਨਿਤ ਕਰਨ ਮੌਕੇ।