ਗੁਰਜਿੰਦਰ ਮਾਹਲ, ਸਟਾਫ ਰਿਪੋਰਟਰ ,ਅਮ੍ਰਿਤਸਰ।
ਪੰਜਾਬ ਸਰਕਾਰ ਵੱਲੋਂ ਸਟੇਟ ਭਰ ਵਿੱਚ ਹਰ ਤਰ੍ਹਾਂ ਦੇ ਮਾਨਸਿਕ ਰੋਗਾਂ ਦੇ ਮਰੀਜ਼ਾਂ ਲਈ ਇੱਕ ਵੱਡੀ ਪਹਿਲ ਕਦਮੀ ਕਰਦੇ ਹੋਏ ਘਰ ਬੈਠਿਆਂ ਹੀ ਮਾਨਸਿਕ ਰੋਗਾਂ ਦੇ ਇਲਾਜ ਲਈ 14416 ਦੀ ਹੈਲਪਲਾਈਨ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ। ਇਸ ਪ੍ਰੋਜੈਕਟ ਨੂੰ ਟੈਲੀਮਾਨਸ ਦਾ ਨਾਂ ਦਿੱਤਾ ਗਿਆ ਹੈ ਹਸਪਤਾਲ ਦੇ ਡਾਇਰੈਕਟਰ ਅਤੇ ਐਸਐਮਓ ਡਾਕਟਰ ਸਵਿੰਦਰ ਸਿੰਘ ਅਤੇ ਪ੍ਰੋਗਰਾਮ ਇਨੰਚਾਰਜ ਡਾਕਟਰ ਸੰਯਮ ਗੁਪਤਾ ਵੱਲੋਂ ਵਿਸ਼ੇਸ਼ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ, ਕਿ ਇਹ ਪ੍ਰੋਜੈਕਟ ਦਿਮਾਗੀ ਰੋਗਾਂ ਦੇ ਹਰ ਤਰ੍ਹਾਂ ਦੇ ਪ੍ਰਭਾਵਿਤ ਮਰੀਜ਼ਾਂ ਲਈ ਪੰਜਾਬ ਭਰ ਵਿੱਚ ਇੱਕ ਵੱਡਾ ਉਪਰਾਲਾ ਸਰਕਾਰ ਵੱਲੋਂ ਕੀਤਾ ਗਿਆ ਹੈ। ਜਿਸ ਤਹਿਤ ਹੁਣ ਪੰਜਾਬ ਵਿੱਚ ਘਰ ਬੈਠਿਆਂ ਹੀ ਆਪਣੇ ਕਿਸੇ ਤਰ੍ਹਾਂ ਦੇ ਦਿਮਾਗੀ ਰੋਗ ਬਾਰੇ ਮੁਫਤ ਹੈਲਪਲਾਈਨ ਨੰਬਰ ਤੇ ਫੋਨ ਕਰਕੇ ਆਪਣੀ ਸਮੱਸਿਆ ਦਾ ਹੱਲ ਅਤੇ ਦਵਾਈ ਅਤੇ ਇਲਾਜ ਪੁੱਛਿਆ ਜਾ ਸਕਦਾ ਹੈ, ਅਤੇ ਇਸ ਤੋਂ ਇਲਾਵਾ ਮਾਹਰ ਡਾਕਟਰ ਨਾਲ ਸਿੱਧਾ ਸੰਪਰਕ 24 ਘੰਟੇ ਕੀਤਾ ਜਾ ਸਕਦਾ ਡਾਕਟਰਾਂ ਨੇ ਇਹ ਵੀ ਦੱਸਿਆ ਕਿ ਕਈ ਵਾਰ ਕਈ ਔਰਤਾਂ ਸ਼ਰਮ ਕਰਕੇ ਆਪਣੇ ਰੋਗ ਨੂੰ ਲੁਕਾਉਂਦੀਆਂ ਸਨ, ਅਤੇ ਡਾਕਟਰ ਨਾਲ ਗੱਲਬਾਤ ਨਹੀਂ ਕਰ ਸਕਦੀਆਂ ਸਨ ਪਰ ਹੁਣ ਉਹ ਇਸ ਟੈਲੀਮਾਨਸ ਸੇਵਾ ਦਾ ਲਾਭ ਉਠਾ ਕੇ ਆਪਣੇ ਅਤੇ ਆਪਣੇ ਪਰਿਵਾਰ ਦੇ ਕਿਸੇ ਦਿਮਾਗੀ ਰੋਗ ਨਾਲ ਪ੍ਰਭਾਵਿਤ ਵਿਅਕਤੀ ਲਈ ਸਿਹਤ ਸਹੂਲਤ ਜਾਂਚ ਸਕਦੇ ਹਨ।
ਕੈਪਸ਼ਨ — ਪਹਿਲੀ ਮਾਨਵ ਸੇਵਾ ਬਾਰੇ ਜਾਣਕਾਰੀ ਦਿੰਦੇ ਹੋਏ ਮਨੋਰੋਗ ਹਸਪਤਾਲ ਦੇ ਡਾਇਰੈਕਟਰ ਸਵਿੰਦਰ ਸਿੰਘ ਅਤੇ ਪ੍ਰੋਜੈਕਟ ਇੰਚਾਰਜ ਡਾਕਟਰ ਸੰਯਮ ਗੁਪਤਾ।