ਖਿਡਾਰੀ ਸਾਡੇ ਦੇਸ਼ ਦਾ ਸਰਮਾਇਆ ਹਨ ਇੰਨ੍ਹਾਂ ਨੂੰ ਉਤਸ਼ਾਹਿਤ ਕਰਨਾ ਬਹੁਤ ਜ਼ਰੂਰੀ- ਏ.ਡੀ.ਸੀ. ਸੁਭਾਸ਼ ਚੰਦਰ ਜਪਰੂਪ ਕੌਰ ਅਤੇ ਕੁੰਵਰ ਅੰਮਿ੍ਰਤਬੀਰ ਸਿੰਘ ਨੇ ਨਵਾਂ ਇਤਿਹਾਸ ਸਿਰਜਿਆ- ਪਿੰ੍ਰਸੀਪਲ ਵਰਿੰਦਰ ਭਾਟੀਆ
ਖਿਡਾਰੀਆਂ ਦੀ ਹੌਂਸਲਾ ਅਫਜਾਈ ਕਰਕੇ ਮਜ਼ਬੂਤ ਰਾਸ਼ਟਰ ਸੰਗਠਨ ਨੇ ਸ਼ਲਾਘਾਯੋਗ ਉਪਰਾਲਾ ਕੀਤਾ- ਚੇਅਰਮੈਨ ਸੁਖਜਿੰਦਰ ਸਿੰਘ
ਇਹੋ ਜਿਹੇ ਖਿਡਾਰੀ ਸਾਡੇ ਦੇਸ਼ ਦਾ ਮਾਣ ਅਤੇ ਭਵਿੱਖ ਹਨ- ਪ੍ਰਧਾਨ ਰਜੀਵ ਵਿੱਗ
ਦੇਸ਼ ਦੇ ਉਜਵੱਲ ਭਵਿੱਖ ਲਈ ਖਿਡਾਰੀਆਂ ਦੀ ਹੌਂਸਲਾ ਅਫਜਾਈ ਕਰਨੀ ਬਹੁਤ ਜ਼ਰੂਰੀ- ਪਰਮਜੀਤ ਕਲਸੀ
ਬਟਾਲਾ (ਆਦਰਸ਼ ਤੁੱਲੀ, ਸੁਮੀਤ ਨਾਰੰਗ, ਚਰਨਦੀਪ ਬੇਦੀ)
ਖਿਡਾਰੀ ਸਾਡੇ ਦੇਸ਼ ਦਾ ਸਰਮਾਇਆ ਹਨ ਇੰਨਾਂ ਨੂੰ ਉਤਸ਼ਾਹਿਤ ਕਰਨਾ ਅਤੇ ਸੰਭਾਲ ਕੇ ਰੱਖਣਾ ਬਹੁਤ ਜ਼ਰੂਰੀ ਹੈ। ਮਜ਼ਬੂਤ ਰਾਸ਼ਟਰ ਸੰਗਠਨ ਰਜਿ. ਪੰਜਾਬ ਵੱਲੋਂ ਐਸ.ਐਲ.ਬਾਵਾ.ਡੀ.ਏ.ਵੀ. ਕਾਲਜ ਬਟਾਲਾ ਵਿਖੇ ਮਜ਼ਬੁੂਤ ਰਾਸ਼ਟਰ ਸੰਗਠਨ ਰਜਿ. ਦੇ ਕੌਮੀ ਪ੍ਰਧਾਨ ਸ਼੍ਰੀ ਜੋਗਿੰਦਰ ਅੰਗੂਰਾਲਾ ਦੀ ਯੋਗ ਅਗਵਾਈ ਹੇਠ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੇ ਪੁਸ਼ਪ ਮੈਨ ਆਫ ਪੰਜਾਬ ਫਿਟਨੈਸ ਆਈਕੋਨ ਕੁੰਵਰ ਅੰਮਿ੍ਰਤਬੀਰ ਸਿੰਘ ਅਤੇ ਐਥਲੀਟ ਜਪਰੂਪ ਕੌਰ ਅੰਡਰ 17 ਦੇ ਸਨਮਾਨ ਸਮਾਗਮ ਮੌਕੇ ਬੋਲਦਿਆਂ ਸ਼੍ਰੀ ਸੁਭਾਸ਼ ਚੰਦਰ (ਪੀ.ਸੀ.ਐਸ.) ਏ.ਡੀ.ਸੀ. ਨੇ ਕਿਹਾ ਕਿ ਬੇਟੇ ਕੁੰਵਰ ਅੰਮਿ੍ਰਤਬੀਰ ਸਿੰਘ ਅਤੇ ਬੇਟੀ ਜਪਰੂਪ ਕੌਰ ਨੇ ਖੇਡਾਂ ਵਿੱਚ ਬਹੁਤ ਚੰਗਾ ਪ੍ਰਦਰਸ਼ਨ ਕਰਦੇ ਹੋਏ ਦੇਸ਼ ਦਾ ਨਾਮ ਉਚਾ ਕੀਤਾ ਹੈ ਅਤੇ ਸਾਨੂੰ ਅਜਿਹੇ ਖਿਡਾਰੀਆਂ ’ਤੇ ਮਾਣ ਹੈ।
ਏ.ਡੀ.ਸੀ. ਸ਼੍ਰੀ ਸੁਭਾਸ਼ ਚੰਦਰ ਨੇ ਖਿਡਾਰੀਆਂ ਦੇ ਮਾਤਾ ਪਿਤਾ ਅਤੇ ਸਮੁੱਚੇ ਖਿਡਾਰੀ ਜਗਤ ਨੂੰ ਵਧਾਈ ਦਿੰਦਿਆਂ ਕਿਹਾ ਕਿ ਦੇਸ਼ ਦੇ ਉਜਵੱਲ ਭਵਿੱਖ ਲਈ ਮਜ਼ਬੂਤ ਰਾਸ਼ਟਰ ਸੰਗਠਨ ਵਲੋਂ ਖਿਡਾਰੀਆਂ ਨੂੰ ਉਤਸ਼ਾਹਿਤ ਕਰਕੇ ਇੱਕ ਚੰਗੇ ਸਮਾਜ ਦੀ ਸਿਰਜਣਾ ਕਰ ਰਹੇ ਹਨ। ਇਸ ਮੌਕੇ ਐਸ.ਐਲ.ਬਾਵਾ.ਡੀ.ਏ.ਵੀ. ਕਾਲਜ ਦੇ ਹੋਣਹਾਰ ਪਿੰ੍ਰਸੀਪਲ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਬਕਾ ਵਾਇਸ ਚੇਅਰਮੈਨ ਉਘੇ ਲੇਖਕ ਡਾ. ਵਰਿੰਦਰ ਭਾਟੀਆ ਨੇ ਉਕਤ ਖਿਡਾਰੀਆਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਇਹ ਖਿਡਾਰੀ ਸਾਡੇ ਆਉਣ ਵਾਲੇ ਕੱਲ ਦਾ ਭਵਿੱਖ ਹਨ ਕਿਉਂਕਿ ਛੋਟੀ ਉਮਰ ਵਿੱਚ ਵੱਡੀਆਂ ਪੁਲਾਂਘਾ ਪੁੱਟ ਕੇ ਇੰਨਾਂ ਨੇ ਇੱਕ ਨਵਾਂ ਇਤਿਹਾਸ ਸਿਰਜਿਆ ਹੈ।
ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਸ. ਸੁਖਜਿੰਦਰ ਸਿੰਘ (ਰਜਿੰਦਰਾ ਫੌਂਡਰੀ ਵਾਲੇ) ਚੇਅਰਮੈਨ ਆਈ.ਟੀ.ਆਈ. ਕਾਦੀਆ ਨੇ ਕਿਹਾ ਕਿ ਬੇਟੀ ਜਪਰੂਪ ਕੌਰ ਅਤੇ ਬੇਟੇ ਕੁੰਵਰ ਅੰਮਿ੍ਰਤਬੀਰ ਸਿੰਘ ਨੇ ਜਿੱਥੇ ਖੇਡਾਂ ਦੇ ਵਿੱਚ ਮੱਲਾਂ ਮਾਰ ਕੇ ਸੂਬੇ ਦੇ ਨਾਮ ਨੂੰ ਚਾਰ ਚੰਨ ਲਗਾਏ ਹਨ ਉਥੇ ਹੀ ਇੰਨਾਂ ਖਿਡਾਰੀਆਂ ਨੇ ਦੇਸ਼ ਦਾ ਨਾਮ ਬੁਲੰਦ ਕੀਤਾ ਹੈ। ਚੇਅਰਮੈਨ ਸੁਖਜਿੰਦਰ ਸਿੰਘ ਨੇ ਅੱਗੇ ਕਿਹਾ ਕਿ ਮਜ਼ਬੂਤ ਰਾਸ਼ਟਰ ਸੰਗਠਨ ਦੇ ਕੌਮੀ ਪ੍ਰਧਾਨ ਸ਼੍ਰੀ ਜੋਗਿੰਦਰ ਅੰਗੂਰਾਲਾ, ਪੰਜਾਬ ਹੈਡ ਸ਼੍ਰੀ ਈਸ਼ੂ ਰਾਂਚਲ ਅਤੇ ਸਮੁੱਚੀ ਟੀਮ ਨੇ ਖਿਡਾਰੀਆਂ ਨੂੰ ਸਨਮਾਨਿਤ ਕਰਕੇ ਜਿੱਥੇ ਇੰਨਾਂ ਦਾ ਉਤਸ਼ਾਹ ਵਧਾਇਆ ਹੈ ਉਥੇ ਹੀ ਨੌਜ਼ਵਾਨ ਪੀੜੀ ਲਈ ਇੱਕ ਰਾਹ ਦਸੇਰਾ ਬਣੇ ਹਨ। ਇਸ ਮੌਕੇ ਨੀਵ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਅਤੇ ਲਾਇਨਜ਼ ਕਲੱਬ ਸੇਵਾ ਸਫਾਇਰ ਦੀ ਸੁਚੱਜੀ ਅਗਵਾਈ ਕਰਨ ਵਾਲੇ ਸ਼੍ਰੀ ਰਜੀਵ ਵਿੱਗ ਨੇ ਸੰਬੋਧਨ ਕਰਦਿਆਂ ਜਿੱਥੇ ਜਪਰੂਪ ਕੌਰ ਅਤੇ ਕੁੰਵਰ ਅੰਮਿ੍ਰਤਬੀਰ ਸਿੰਘ ਦੇ ਨਾਲ ਆਏ ਪਰਿਵਾਰ ਨੂੰ ਵਧਾਈ ਦਿੱਤੀ ਉਥੇ ਹੀ ਉਨਾਂ ਕਿਹਾ ਕਿ ਇੰਨਾਂ ਖਿਡਾਰੀਆਂ ਨੇ ਸਾਡੇ ਦੇਸ਼ ਦੀ ਅਵਾਜ਼ ਨੂੰ ਬੁਲੰਦ ਕੀਤਾ ਹੈ ਜੋ ਕਿ ਇਤਿਹਾਸ ਦੇ ਸੁਨਹਿਰੀ ਪੰਨਿਆਂ ’ਤੇ ਦਰਜ ਹੋ ਗਿਆ ਹੈ।
ਉਨਾਂ ਕਿਹਾ ਕਿ ਮਜ਼ਬੂਤ ਰਾਸ਼ਟਰ ਸੰਗਠਨ ਦੀ ਸਮੁੱਚੀ ਟੀਮ ਵਧਾਈ ਦੀ ਪਾਤਰ ਹੈ ਜਿੰਨਾਂ ਨੇ ਇੱਕ ਸਫਲ ਪ੍ਰੋਗਰਾਮ ਉਲੀਕ ਕੇ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ ਹੈ। ਇਸ ਮੌਕੇ ਭਾਸ਼ਾ ਵਿਭਾਗ ਜਿਲਾ ਗੁਰਦਾਸਪੁਰ ਦੇ ਅਫ਼ਸਰ ਸ. ਪਰਮਜੀਤ ਸਿੰਘ ਕਲਸੀ ਨੇ ਖਿਡਾਰੀਆਂ ਦੀ ਜੀਵਨੀ ‘ਤੇ ਝਾਤ ਪਾਉਂਦਿਆਂ ਕਿਹਾ ਕਿ ਸਾਨੂੰ ਇੰਨਾਂ ਖਿਡਾਰੀਆਂ ’ਤੇ ਫਖ਼ਰ ਹੋਣਾ ਚਾਹੀਦਾ ਹੈ। ਸਟੇਜ ਦੀ ਜੁੰਮੇਵਾਰੀ ਸੁਚੱਜੇ ਢੰਗ ਨਾਲ ਨਿਭਾਉਂਦਿਆਂ ਮਜ਼ਬੂਤ ਰਾਸ਼ਟਰ ਸੰਗਠਨ ਦੇ ਪੰਜਾਬ ਹੈਡ ਈਸ਼ੂ ਰਾਂਚਲ ਨੇ ਆਏ ਹੋਏ ਸਾਰੀਆਂ ਸਖ਼ਸੀਅਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਹਾਰਾ ਕਲੱਬ ਤੋਂ ਮਾਸਟਰ ਜੋਗਿੰਦਰ ਸਿੰਘ, ਲੋਕ ਅਦਾਲਤ ਅਤੇ ਇਸਤਰੀ ਵਿੰਗ ਦੀ ਪ੍ਰਧਾਨ ਕੰਚਨ ਚੌਹਾਨ, ਹਰਿਆਵਲ ਪੰਜਾਬ ਅਤੇ ਇੱਕ ਪੌਦਾ ਦੇਸ਼ ਦੇ ਨਾਮ ਤੋਂ ਸੰਦੀਪ ਸਲਹੋਤਰਾ, ਸਾਬਕਾ ਮੈਨੇਜਰ ਨਰੇਸ਼ ਮਹਾਜਨ, ਸੁਨਹਿਰਾ ਭਾਰਤ ਪੰਜਾਬ ਦੇ ਵਾਇਸ ਪ੍ਰਧਾਨ ਮੈਨੇਜਰ ਅਤਰ ਸਿੰਘ, ਜਿਲਾ ਪ੍ਰਧਾਨ ਰਵੀ ਸ਼ਰਮਾ, ਸੀਨੀ. ਮੈਂਬਰ ਸੱਤਪਾਲ, ਜਿਲਾ ਵਾਇਸ ਪ੍ਰਧਾਨ ਗੁਰਵਿੰਦਰ ਸ਼ਰਮਾ ਗੁੱਲੂ, ਮਜ਼ਬੁੂਤ ਰਾਸ਼ਟਰ ਸੰਗਠਨ ਦੇ ਐਗਜੇਕਟਿਵ ਮੈਂਬਰ ਲਵਲੀ ਕੁਮਾਰ, ਜਸਵੰਤ ਸਿੰਘ ਜੱਸ ਦਾਲਮ, ਵਿਨੋਦ ਕੈਥ, ਹਰਪ੍ਰੀਤ ਸਿੰਘ ਮਠਾਰੂ, ਯਾਦਵਿੰਦਰ ਸਿੰਘ ਬੱਬਲੂ, ਪ੍ਰਤੀਕ ਅੰਗੂਰਾਲਾ, ਪ੍ਰੋਫੈ. ਗੁਰਵੰਤ ਸਿੰਘ, ਸੁਨੀਲ ਜੋਸ਼ੀ ਸੁਪਰਡੈਂਟ, ਸੁਨੀਲ ਨੰਦਾ ਅਕਾਊਂਟੈਂਟ, ਹਰੀਓਮ ਜੋਸ਼ੀ, ਦੀਪਕ ਵਰਮਾ, ਨੀਲਮ ਮਹਾਜਨ, ਰਜੇਸ਼ ਢੱਲ, ਨੀਵ ਵੈਲਫੇਅਰ ਸੁਸਾਇਟੀ ਤੋਂ ਮਹਿੰਦਰਪਾਲ ਚੰਗਾ, ਪ੍ਰਵੇਸ਼ ਰਿੰਕੂ, ਨਰਿੰਦਰ ਗੋਇਲ, ਦੀਪਕ ਪਥਰੀਆ, ਸੋਨੂੰ ਬਾਂਬਾ ਨੇ ਵਿਸ਼ੇਸ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਅਸ਼ੋਕ ਪੁਰੀ, ਵਿਜੈ ਪ੍ਰਭਾਕਰ, ਅਕਾਸ਼ ਜੁਲਕਾ, ਮਨਜਿੰਦਰ ਸੰਧੂ, ਲੱਕੀ ਰਾਜਪੂਤ, ਰਚਿਤ ਸੇਖੜੀ, ਪੱਤਰਕਾਰ ਭਾਈਚਾਰੇ ਤੋਂ ਐਨ.ਆਰ.ਆਈ.ਟੁਡੇ ਤੋਂ ਰਸ਼ਪਾਲ ਸਿੰਘ, ਸੋਨੂੰ ਸਿੰਘ, ਅਰੁਣ ਸੇਖੜੀ, ਅਮਰੀਕ ਸਿੰਘ, ਲੱਕੀ ਬਾਦਸ਼ਾਹ ਅਤੇ ਬਬਲੂ ਨੇ ਸ਼ਿਰਕਤ ਕੀਤੀ।