ਬੀਰ ਅਮਰ ਮਾਹਲ ਅਮ੍ਰਿਤਸਰ।
ਦਯਾਨੰਦ ਆਈ ਟੀ ਆਈ ਅੰਮ੍ਰਿਤਸਰ ਵਿਖੇ ਪ੍ਰਿੰਸੀਪਲ ਇੰਜ. ਸੰਜੀਵ ਸ਼ਰਮਾ ਦੀ ਯੋਗ ਅਗਵਾਹੀ ਹੇਠ ਅਤੇ ਸਮੂਹ ਸਟਾਫ ਅਤੇ ਸਿਖਿਆਰਥੀਆਂ ਦੇ ਸਹਿਯੋਗ ਨਾਲ ਐਨ. ਐਸ. ਐਸ. ਅਧੀਨ ਗੋ ਗ੍ਰੀਨ ਮੁਹਿਂਮ ਤਹਿਤ ਵੱਖ-ਵੱਖ ਕਿਸਮ ਦੇ ਫਲਦਾਰ ਅਤੇ ਹਵਾਦਾਰ ਪੌਧੇ ਲਗਵਾਏ ਗਏ। ਇਹ ਪ੍ਰੋਗਰਾਮ ਵਾਤਾਵਰਣ ਨਾਲ ਸਬੰਧਿਤ theme *focusing on land restoration, desertification and drought resilience* (ਜ਼ਮੀਨ ਦੀ ਬਹਾਲੀ, ਮਾਰੂਥਲੀਕਰਨ ਅਤੇ ਲਚਕਤਾ)ਨੂੰ ਉਤਸ਼ਾਹਿਤ ਕਰਨ ਹਿੱਤ ਉਲੀਕਿਆ ਗਿਆ। Plantation Drive ਦੌਰਾਨ ਪ੍ਰਿੰਸੀਪਲ ਸ਼੍ਰੀ ਸੰਜੀਵ ਸ਼ਰਮਾ ਜੀ ਅਤੇ ਸ੍ਰ ਬਰਿੰਦਰਜੀਤ ਸਿੰਘ ਟ੍ਰੇਨਿੰਗ ਅਫਸਰ ਕਮ ਨੋਡਲ ਅਫਸਰ ਸਵੀਪ ਹਲਕਾ ਸੈਂਟਰਲ ਅੰਮ੍ਰਿਤਸਰ ਨੇ ਸਿਖਿਆਰਥੀਆਂ ਨੂੰ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਸਾਨੂੰ ਸਾਡੀ ਜ਼ਿੰਦਗੀ ਵਿੱਚ ਵੱਧ ਤੋਂ ਵੱਧ ਪੌਧੇ-ਦਰਖਤ ਲਗਾਉਂਣੇ ਚਾਹੀਦੇ ਹਨ ਤਾਂ ਜੋ ਹਵਾ ਪ੍ਰਦੂਸ਼ਨ,ਭੂੰ ਖੋਰ ਅਤੇ ਗਲੋਬਲ ਵਾਰਮਿੰਗ ਵਰਗੀਆਂ ਯੂਨੀਵਰਸਲ ਸਮੱਸਿਆਵਾਂ ਨੂੰ ਨਜਿੱਠਣ ਵਿੱਚ ਆਪਣਾ ਯੋਗਦਾਨ ਪਾ ਸਕੀਏ। ਇਸ ਮੌਕੇ ਤੇ ਸ ਜੁਗਰਾਜ ਸਿੰਘ ਪੰਨੂ ,ਸਹਾਇਕ ਨੋਡਲ ਅਫਸਰ ਹਲਕਾ ਸੈਂਟਰਲ,ਰੰਜੀਤ ਸਿੰਘ ਪ੍ਰੋਗਰਾਮ ਅਫਸਰ ਐਨਐੱਸਐੱਸ, ਹਰਵਿੰਦਰ ਸਿੰਘ,ਨਵਜੋਤ ਜੋਸ਼ੀ, ਨਵਜੋਤ ਸ਼ਰਮਾ, ਅਮਨਦੀਪ ਸਿੰਘ, ਚਨਦੀਪ ਸਿੰਘ ਅਤੇ ਵਿਦਿਆਰਥੀ ਮੌਜੂਦ ਸਨ l ਕੈਪਸਨ। ਸਰਕਾਰੀ ਦਇਆਨੰਦ ਆਈਟੀਆਈ ਦੇ ਮੁਖੀ ਕੈਪਟਨ ਸੰਜੀਵ ਸ਼ਰਮਾ ਪ੍ਰਿੰਸੀਪਲ ਅਤੇ ਵਿਦਿਆਰਥੀ ਗੋਰੀਨ ਮੁਹਿੰਮ ਦਾ ਆਗਾਜ਼ ਕਰਦੇ ਹੋਏ।