ਸਾਂਝਾ ਉਪਰਾਲਾ ਕਰਨ ਨਾਲ ਭਾਰਤ ਮੂੜ੍ਹ ਬਣੇਗਾ ਵਿਸ਼ਵਗੁਰੂ — ਸ਼੍ਰੀ ਭਗਵਾਨ ਸਹਾਏ (ਰਾਸ਼ਟਰੀ ਨਗਰੀ ਕਾਰਜ ਪਰਮੁੱਖ)
ਬਟਾਲਾ।
ਸਥਾਨਕ ਕਮਿਊਨਿਟੀ ਸੈਂਟਰ ਵਿਖੇ ਵਨਵਾਸੀ ਕਲਿਆਣ ਆਸ਼ਰਮ ਵਲੋ ਪੁਸਤਕ ਵਿਮੋਚਨ ਸਮਾਰੋਹ ਕਰਵਾਇਆ ਗਿਆ ਜਿਸ ਦਾ ਲਾਭ ਲੈਣ ਲਈ ਵੱਡੀ ਗਿਣਤੀ ਵਿਚ ਸਮਾਜਿਕ , ਧਾਰਮਿਕ, ਰਾਜਨੀਤਿਕ ਅਤੇ ਬੁੱਧਜੀਵੀ ਵਰਗ ਨੇ ਹਿੱਸਾ ਲਿਆ।
ਇਸ ਮੌਕੇ ਤੇ ਅਖਿਲ ਭਾਰਤੀ ਵਨਵਾਸੀ ਕਲਿਆਣ ਆਸ਼ਰਮ ਦੇ ਨਗਰੀ ਪਰਮੁੱਖ ਸ਼੍ਰੀ ਭਗਵਾਨ ਸਹਾਏ ਨੇ ਮੁੱਖ ਬੁਲਾਰੇ ਦੇ ਤੋਰ ਤੇ ਸ਼ਿਰਕਤ ਕੀਤੀ। ਇਸ ਦੌਰਾਨ ਸ਼੍ਰੀ ਭਗਵਾਨ ਸਹਾਏ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸਾਂਝਾ ਉਪਰਾਲਾ ਕਰਨ ਨਾਲ ਭਾਰਤ ਮੂੜ੍ਹ ਵਿਸ਼ਵ ਗੁਰੂ ਬਣੇਗਾ। ਉਨ੍ਹਾਂ ਵਲੋ ਸਵਾਮੀ ਵਿਵੇਕਾਨੰਦ ਦੀ ਉਧਾਰਨ ਦਿੰਦੇ ਕਿਹਾ ਕਿ ਉਨ੍ਹਾਂ ਕਿਹਾ ਸੀ ਭਾਰਤ ਇਕ ਵਾਰ ਫੇਰ ਵਿਸ਼ਵ ਗੁਰੂ ਦੇ ਸਿੰਘਾਸਨ ਤੇ ਬੈਠੇਗਾ।ਉਨ੍ਹਾਂ ਸੰਬੋਧਨ ਦੌਰਾਨ ਸਵਾਮੀ ਵਿਵੇਕਾਨੰਦ ਜੀ ਦੀ ਯਾਦ ਤਾਜ਼ਾ ਕਰਦੇ ਕਿਹਾ ਕਿ ਉਨ੍ਹਾਂ ਕਿਹਾ ਸੀ ਕਿ ਵਿਸ਼ਵ ਗੁਰੂ ਭਾਰਤ ਕਿਸਾਨ ਦੇ ਹਲ ਵਿੱਚੋ ਨਿਕਲੇਗਾ,ਮਜ਼ਦੂਰ ਦੇ ਹਥੌੜੇ ਵਿੱਚੋ ਨਿਕਲੇਗਾ, ਲੋਹਾਰ ਦੀ ਜਾਂ ਕਿਸੇ ਵਨਵਾਸੀ ਦੀ ਝੋਪੜ੍ਹੀ ਨਿਕਲੇਗਾ ।
ਉਨ੍ਹਾਂ ਕਿਹਾ ਕਿ ਇਸ ਟੀਚੇ ਦੇ ਤਹਿਤ ਵਨਵਾਸੀ ਕਲਿਆਣ ਆਸ਼ਰਮ ਦੇਸ਼ ਨੂੰ ਵਿਸ਼ਵ ਗੁਰੂ ਬਣਾਉਣ ਦਾ ਕੰਮ ਸਭ ਦੇ ਸਹਿਯੋਗ ਨਾਲ਼ ਕਰ ਰਿਹਾ ਹੈ।ਇਸ ਦੇ ਨਾਲ ਹੀ ਜਨਜਾਤੀ ਗੌਰਵ ਗਾਥਾ ਪੁਸਤਕ ਦਾ 25 ਪ੍ਰਮੁੱਖ ਸ਼ਖਸ਼ਅਤਾਂ ਵਲੋਂ ਵਿਮੋਚਨ ਕੀਤਾ ਗਿਆ। ਜ਼ਿਕਰ ਯੋਗ ਹੈ ਕਿ ਇਹ ਪੁਸਤਕ ਕੇਂਦਰ ਸਰਕਾਰ ਅਤੇ ਕਲਿਆਣ ਆਸ਼ਰਮ ਦੇ ਸਾਂਝੇ ਪਰਯਾਸ ਨਾਲ ਪ੍ਰਿੰਟ ਕੀਤੀ ਗਈ ਹੈ, ਜਿਸ ਵਿੱਚ ਵਨਵਾਸੀ ਸਮਾਜ ਦੇ 75ਸਵਤੰਤਰਤਾ ਸੈਨਾਨੀ ਜਿਨ੍ਹਾਂ ਆਪਨੇ ਦੇਸ਼ ਖਾਤਿਰ ਅਜ਼ਾਦੀ ਲਈ ਜਾਨਾਂ ਕੁਰਬਾਨ ਕੀਤੀਆਂ ਸਨ, ਦੀਆਂ ਜੀਵਨੀ ਸੰਬੰਧੀ ਹੈ। ਇਹ ਸਮਾਰੋਹ ਵਿੱਚ 100 ਤੁਲਸੀ ਦੇ ਪੌਦਿਆਂ ਦਾ ਲੰਗਰ ਵੀ ਲਗਾਇਆ ਗਿਆ ਇਹ ਪੌਦੇ ਸ਼੍ਰੀ ਮਤੀ ਅੰਜੂ ਅਗਰਵਾਲ ਵਲੋਂ ਉਪਲਬਧ ਕਰਾਏ ਗਏ ਸਨ ।ਇਸ ਮੌਕੇ ਤੇ ਮੰਚ ਤੇ ਬੈਠੇ ਸ਼੍ਰੀ ਕੁਲਦੀਪ ਜੀ ਜਿਲਾ ਸੰਘ ਚਾਲਕ , ਸ਼੍ਰੀ ਅਰੁਣ ਅੱਗਰਵਾਲ ਜੀ ਜਿਲਾ ਸਹਿ ਸੰਘ ਚਾਲਕ ,ਸ਼੍ਰੀ ਸਵਰਨ ਸਲਾਰੀਆ ਜੀ ਚੇਅਰਮੈਨ ਵ੍ਹਾਈਟ ਮੈਡੀਕਲ ਕਾਲਜ, ਸ ਪਰਮਜੀਤ ਸਿੰਘ ਗਿੱਲ ਜੀ ਰਾਸ਼ਟਰੀ ਉਪ ਪ੍ਰਧਾਨ ਹਿਮਾਲਿਆ ਪਰਿਵਾਰ , ਸੰਗਠਨ ਮੰਤਰੀ ਸ਼੍ਰੀ ਅਨੰਦ ਸਰੂਪ, ਸ਼੍ਰੀ ਦਿਨੇਸ਼ ਸੱਤੀ ਜੀ ਪ੍ਰਾਂਤ ਸਚਿਵ ਵਨਵਾਸੀ ਕਲਿਆਣ ਆਸ਼ਰਮ , ਸ਼੍ਰੀ ਰਾਕੇਸ਼ ਕੁਮਾਰ ਜੀ ਉਪ ਪ੍ਰਧਾਨ ਵਲੋ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਕਲਿਆਣ ਆਸ਼ਰਮ ਦੇ ਸੇਵਾ ਕੰਮ ਸਮਾਜ ਦੇ ਲੋਕਾਂ ਦੇ ਸਹਿਯੋਗ ਨਾਲ਼ ਚਲਦੇ ਹਨ। ਸਾਨੂੰ ਸਭ ਨੂੰ ਸੁਹਿਰਦ ਹੋ ਕੇ ਸੰਸਥਾ ਦਾ ਸਹਿਯੋਗ ਕਰਨਾ ਚਾਹਿਦਾ ਹੈ । ਉਨ੍ਹਾਂ ਕਿਹਾ ਕਿ ਵਨਵਾਸੀ ਸਮਾਜ ਲਈ ਚਲਦੇ ਪਏ 22000 ਸੇਵਾ ਪ੍ਰਕਲਪ ਚਲਦੇ ਰਹਿਣ ਅਤੇ ਇਹ ਸਮਾਜ ਨਗਰੀ ਸਮਾਜ ਦਾ ਅਟੁੱਟ ਹਿੱਸਾ ਬਣਿਆ ਰਹੇ। ਮੰਚ ਸੰਚਾਲਨ ਜਿਲਾ ਮਹਾਸਚਿਵ ਸ ਅਜ਼ੋਧ ਸਿੰਘ ਵਲੋ ਬਾਖੂਬੀ ਨਿਭਾਈ ਗਈ। ਇਸ ਮੌਕੇ ਤੇ ਸ੍ਰੀ ਇਸ਼ੂ ਰੰਚਲ ਪ੍ਰਾਂਤ ਸਹਿ ਪ੍ਰਮੁੱਖ ਪ੍ਰਚਾਰ ਪ੍ਰਸਾਰ ਆਯਾਮ , ਸ੍ਰੀ ਰਾਜਨ ਬਹਿਲ ਵਿਭਾਗ ਨਗਰੀ ਕਾਰਜ ਪ੍ਰਮੁੱਖ , ਸ੍ਰ ਅਜੋਧ ਸਿੰਘ ਜਿਲਾ ਜਨਰਲ ਸਕੱਤਰ , ਸ੍ਰੀ ਹਰੀਕਿਸ਼ਨ ਮਹਾਜਨ ਜਿਲਾ ਮੀਤ ਪ੍ਰਧਾਨ , ਸ੍ਰੀ ਅਸ਼ੋਕ ਪੂਰੀ ਜਿਲਾ ਮੀਤ ਪ੍ਰਧਾਨ , ਸ੍ਰੀ ਰਮੇਸ਼ ਸ਼ਰਮਾ ਜਿਲਾ ਮੀਤ ਪ੍ਰਧਾਨ , ਸ੍ਰੀ ਸੁਖਦੇਵ ਰਾਜ ਜਿਲਾ ਮੀਤ ਪ੍ਰਧਾਨ , ਸ੍ਰੀ ਰਾਕੇਸ਼ ਮਹਾਜਨ ਜਿਲਾ ਖਜਾਨਚੀ ,ਸ੍ਰੀ ਸੁਰੇਸ਼ ਪਠਾਨੀਆ ਜਿਲਾ ਸਚੀਵ , ਸ੍ਰੀ ਯਸ਼ ਪਾਲ ਵਰਮਾ ਜਿਲਾ ਸਚਿਵ , ਸ੍ਰੀ ਸ਼ੰਕਰ ਕੁਮਾਰ ਐਡਵੋਕੇਟ ਨਗਰ ਪ੍ਰਧਾਨ , ਸ੍ਰੀ ਵਿਕਾਸ ਮਹਾਜਨ ਨਗਰ ਜਨਰਲ ਸਕੱਤਰ , ਸ੍ਰੀ ਹਰਭਜਨ ਲਾਲ ਨਗਰ ਮੀਤ ਪ੍ਰਧਾਨ , ਸ੍ਰੀ ਸਤਿ ਪਾਲ ਸ਼ਰਮਾ ਨਗਰ ਮੀਤ ਪ੍ਰਧਾਨ , ਸ੍ਰ. ਰਣਜੀਤ ਸਿੰਘ ਸੋਹਲ ਨਗਰ ਮੀਤ ਪ੍ਰਧਾਨ , ਸ੍ਰੀ ਦਿਨੇਸ਼ ਬੰਸਲ ਨਗਰ ਮੀਤ ਪ੍ਰਧਾਨ , ਸ੍ਰ. ਫ਼ਕੀਰ ਸਿੰਘ ਪੰਨੂ ਨਗਰ ਮੀਤ ਪ੍ਰਧਾਨ , ਹੈਡਮਾਸਟਰ ਸ੍ਰੀ ਰਵੀ ਭੂਸ਼ਣ ਜਿਲਾ ਯੁਵਾ ਕਾਰਜ ਪ੍ਰਮੁੱਖ , ਸ੍ਰੀ ਗੁਰਮੀਤ ਪਾਲ ਜਿਲਾ ਪ੍ਰਚਾਰ ਪ੍ਰਸਾਰ ਪ੍ਰਮੁੱਖ , ਸ੍ਰੀ ਰਾਜੇਸ਼ ਨਾਗੋਤ੍ਰਾ ਜਿਲਾ ਪ੍ਰਚਾਰ ਪ੍ਰਸਾਰ ਸਹਿ ਪ੍ਰਮੁੱਖ , ਸ੍ਰੀ ਵਰਿੰਦਰ ਸ਼ਰਮਾ ਜਿਲਾ ਸੰਪਰਕ ਪ੍ਰਮੁੱਖ , ਸ੍ਰੀ ਮਨੀ ਕੁਮਾਰ ਜਿਲਾ ਸਹਿ ਸੰਪਰਕ ਪ੍ਰਮੁੱਖ , ਸ੍ਰੀ ਤਰਸੇਮ ਲਾਲ ਪ੍ਰਧਾਨ ਫਤਹਿਗੜ੍ਹ ਚੂੜੀਆਂ ਜੋਗਿੰਦਰ ਅੰਗੁਰਾਲਾ ਰਾਸ਼ਟਰੀ ਪ੍ਰਧਾਨ ਮਜ਼ਬੂਤ ਰਾਸ਼ਟਰੀ , ਹਰਵੰਤ ਮਹਾਜਨ ਪ੍ਰਧਾਨ ਲਾਈਨ ਕਲੱਬ ਪ੍ਰਿੰਸ, ਬਿਕਰਮਜੀਤ ਸਿੰਘ ਰੰਧਾਵਾ ਭਾਜਪਾ ਆਗੂ ,ਹਰਸਿਮਰਤ ਸਿੰਘ ਵਾਲੀਆ ਜਿਲ੍ਹਾ ਪ੍ਰਧਾਨ ਭਾਰਤੀ ਜਨਤਾ ਪਾਰਟੀ, ਰਾਕੇਸ਼ ਭਾਟੀਆ ਪੂਰਵ ਜਿਲ੍ਹਾ ਪ੍ਰਧਾਨ, ਆਰਐਸਐਸ ਦੇ ਜਿਲ੍ਹਾ ਕਾਰਿਆਵਾਹ ਮੁਨੀਸ਼ ਮਹਾਜਨ, ਨਗਰ ਦੇ ਅਰੁਣ ਸ਼ਰਮਾ,ਡਾ ਸੰਜੀਵ ਭੱਲਾ ਸਾਬਕਾ ਐਸ.ਐਮ. ਓ, ,ਸੁਰੇਸ਼ ਮਹਾਜਨ ਕੌਂਸਲਰ,ਮਾਸਟਰ ਜੋਗਿੰਦਰ ਸਿੰਘ ,ਇੰਦਰ ਸੇਖੜੀ ਉੱਘੇ ਉਦਯੋਗਪਤੀ,ਬਾਉ ਸੰਜੀਵ ਦੈਤਯਾ ਪ੍ਰਧਾਨ ਲਵ ਕੁਸ਼ ਸੈਨਾ, ਚੇਅਰਮੈਨ ਬਟਵਾਲ ਸਭਾ ਨੀਰਜ ਕੁਮਾਰ ਢੋਲਾ , ਤਾਰਾ ਸਿੰਘ ਉੱਪਲ ਐਮ. ਡੀ ਵੈਦਿਕ ਕਰਮਾ ਹੌਸਪੀਟਲ,ਰਕੇਸ਼ ਕੁਮਾਰ,ਓਮ ਪ੍ਰਕਾਸ਼ ਡੀ ਪੀ ਪ੍ਰਧਾਨ ਪਰਜਾਪਤ ਸਭਾ,ਸ਼੍ਰੀਮਤੀ ਕੰਚਨ ਚੌਹਾਨ ਮੈਂਬਰ ਲੋਕ ਅਦਾਲਤ , ਲਵਲੀ ਕੁਮਾਰ ਜਿਲ੍ਹਾ ਪ੍ਰਧਾਨ ਵਰਲਡ ਹਿਊਮਨ ਰਾਇਟਸ ਅਨੁਪਮਾ ਸੰਗਰ,ਆਦਿ ਹਾਜ਼ਿਰ ਸਨ।