Fri. Jul 25th, 2025

 

ਕਾਂਗਰਸ ਤੋਂ ਫਾਇਦਾ ਲੈ ਕੇ ਹੁਣ ਦੂਜੇ ਧੜੇ ਵਿਚ ਸ਼ਾਮਲ ਹੋਣ ਵਾਲਿਆਂ ਦੀ ਆਉਣ ਵਾਲੇ ਸਮੇਂ ਵਿਚ ਘਰ ਵਾਪਸੀ ਨਹੀਂ ਹੋਵੇਗੀ – ਆਬਜਰਵਰ ਜੁਗਲ ਕਿਸ਼ੋਰ ਸਰਮਾ

ਬਟਾਲਾ,24 ਅਗਸਤ ( ਚਰਨਦੀਪ ਬੇਦੀ )

ਅੱਜ ਸਥਾਨਕ ਕਾਂਗਰਸ ਭਵਨ ਬਟਾਲਾ ਵਿਖੇ ਸ਼ਹਿਰੀ ਪ੍ਰਧਾਨ ਸੰਜੀਵ ਸਰਮਾ ਦੀ ਅਗਵਾਈ ਚ, ਵਿਧਾਨ ਸਭਾ ਹਲਕਾ ਬਟਾਲਾ ਦੇ ਆਬਜ਼ਰਵਰ ਜੁਗਲ ਕਿਸ਼ੋਰ ਸਾਬਕਾ ਵਿਧਾਇਕ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਲਕਾ ਬਟਾਲਾ ਦਾ ਇੰਚਾਰਜ ਲਗਾਉਣ ਦਾ ਫੈਸਲਾ ਕਾਂਗਰਸ ਹਾਈ ਕਮਾਡ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਫੈਸਲਾ ਲੈਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਅੱਜ ਫੇਰੀ ਦਾ ਉਦੇਸ਼ ਕਾਂਗਰਸ ਆਗੂਆਂ ਤੇ ਵਰਕਰਾਂ ਨਾਲ ਮਿਲ ਕੇ ਵਿਚਾਰ-ਵਟਾਂਦਰਾ ਕਰਨਾ ਸੀ। ਉਨ੍ਹਾਂ ਕਿਹਾ ਕਿ ਹਲਕਾ ਬਟਾਲਾ ਅੰਦਰ ਕਾਂਗਰਸ ਪੂਰੀ ਤਰ੍ਹਾਂ ਇਕਜੁਟ ਹੈ ਅਤੇ ਬਟਾਲਾ ਹਲਕੇ ਵਿੱਚ ਕਾਂਗਰਸ ਮਜ਼ਬੂਤ ਹੈ ਅਤੇ ਇਸ ਵੇਲੇ ਕਾਂਗਰਸ ਪਾਰਟੀ 2024 ਦੀਆਂ ਲੋਕ ਸਭਾ ਚੋਣਾਂ ਨੂੰ ਮੁਖ ਰੱਖ ਕੇ ਹੇਠਲੇ ਪੱਧਰ ’ਤੇ ਕੰਮ ਕਰ ਰਹੀ ਹੈ। ਅਤੇ ਲੋਕ ਸਭਾ ਦਿਆ ਚੌਣਾ ਮਿਹਨਤੀ ਵਰਕਰਾਂ ਦਾ ਪੂਰਾ ਮਾਨ ਸਨਮਾਨ ਕੀਤਾ ਜਾਵੇਗਾ ਅਤੇ ਜੇਕਰ ਕੋਈ ਪਾਰਟੀ ਦਿਆ ਗਤੀਵਿਧੀਆਂ ਦੇ ਖਿਲਾਫ਼ ਕੰਮ ਕਰੇਗਾ ਉਸ ਨੂੰ ਪਾਰਟੀ ਵਿੱਚੋਂ ਬਾਹਰ ਕਢ ਦਿੱਤਾ ਜਾਵੇਗਾ ਤਾ ਜੋ ਪਾਰਟੀ ਦੀ ਮਰਿਆਦਾ ਨੂੰ ਬਹਾਲ ਰੱਖਿਆ ਜਾ ਸਕੇ।
ਜੁਗਲ ਕਿਸ਼ੋਰ ਨੇ ਕਿਹਾ ਕੀ ਸਾਰੀ ਉਮਰ ਕਾਂਗਰਸ ਤੋ ਫਾਇਦਾ ਲੈਕੇ ਹੁਣ ਕਾਂਗਰਸ ਨੂੰ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਣ ਵਾਲੀਆ’ਤੇ ਅਸਿੱਧੇ ਤੌਰ ’ਤੇ ਸਿਆਸੀ ਪ੍ਰਹਾਰ ਕਰਦਿਆਂ ਕਿਹਾ ਕਿ ਕਾਂਗਰਸ ਤੋਂ ਫਾਇਦਾ ਲੈ ਕੇ ਹੁਣ ਦੂਜੇ ਧੜੇ ਵਿਚ ਸ਼ਾਮਲ ਹੋਣ ਵਾਲਿਆਂ ਦੀ ਆਉਣ ਵਾਲੇ ਸਮੇਂ ਵਿਚ ਘਰ ਵਾਪਸੀ ਨਹੀਂ ਹੋਵੇਗੀ ਅਤੇ ਕਾਂਗਰਸ ਅਜਿਹੇ ਦਲ ਬਦਲੂਆਂ ਨੂੰ ਮੂੰਹ ਨਹੀਂ ਲਗਾਵੇਗੀ।ਅਤੇ ਜੇਕਰ ਉਨ੍ਹਾਂ ਦੀ ਵਾਪਸੀ ਹੁੰਦੀ ਹੈ ਤਾਂ ਉਹ ਆਖਰੀ ਲਾਈਨ ਵਿੱਚ ਹੋਵੇਗੀ।ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਮਿਹਨਤੀ ਲੋਕਾਂ ਨੂੰ ਅੱਗੇ ਲਿਆਵੇਗੀ। ਪੱਤਰਕਾਰਾਂ ਵਲੋਂ ਬਟਾਲਾ ਵਿਚ ਕਾਂਗਰਸ ਦੀ ਫੁੱਟ ਸਬੰਧੀ ਪੁੱਛੇ ਸਵਾਲ ਦੇ ਜੁਆਬ ਵਿਚ ਆਬਜ਼ਰਵਰ ਨੇ ਕਿਹਾ ਕਿ ਬਟਾਲਾ ਵਿਚ ਧੜੇ ਭਾਵੇਂ ਜਿੰਨੇ ਮਰਜ਼ੀ ਹੋਣ, ਪਰ ਕਾਂਗਰਸ ਇਕਜੁਟ ਹੈ ਤੇ ਮੈਨੂੰ ਅਜੇ ਤੱਕ ਕੋਈ ਫੁਟ ਨਜ਼ਰ ਨਹੀਂ ਆਈ ਸਭ ਕਾਂਗਰਸ ਦੇ ਸਿਪਾਹੀ ਹਨ । ਉਨ੍ਹਾਂ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਭਾਰੀ ਬਹੁਮਤ ਨਾਲ ਜਿੱਤ ਹਾਸਲ ਕਰੇਗੀ। ਇਸ ਮੌਕੇ ਸਪੋਕਸਮੈਨ ਹੀਰਾ ਅੱਤਰੀ, ਸਾਬਕਾ ਚੇਅਰਮੈਨ ਕਸਤੂਰੀ ਲਾਲ ਸੇਠ, ਪਵਨ ਕੁਮਾਰ ਪੰਮਾ, ਮਨਜੀਤ ਸਿੰਘ ਹੰਸਪਾਲ, ਗੁਡੂ ਸੇਠ, ਬੱਲੂ, ਜਸਕਰਨ ਸਿੰਘ ਕਾਹਲੋਂ, , ਜਤਿੰਦਰ ਡਿੱਕੀ, ਨਿਸ਼ਾਨ ਸਿੰਘ, ਸਰਵਪ੍ਰੀਤ ਸਿੰਘ ਕਾਹਲੋਂ, ਨਿਰਮਲ ਦਾਸ ਪ੍ਰਧਾਨ ਠੇਲਾ ਮਜ਼ਦੂਰ ਯੂਨੀਅਨ, ਰਮੇਸ਼ ਵਰਮਾ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *