ਭਾਜਪਾ ਵਲੋ ਹਰ ਵਰਗ ਦੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਕੀਤੇ ਜਾਂਦੇ ਹਨ ਅਹਿਮ ਉਪਰਾਲੇ —-ਹੀਰਾ ਵਾਲੀਆ
ਬਟਾਲਾ 5 ਮਈ ( ਚਰਨਦੀਪ ਬੇਦੀ )
ਭਾਰਤੀ ਜਨਤਾ ਪਾਰਟੀ ਦੇ ਸਥਾਨਕ ਜਲੰਧਰ ਰੋਡ ਦੇ ਦਫਤਰ ਵਿਖੇ ਇਕ ਅਹਿਮ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਟਰੇਡ ਸੈੱਲ ਅਤੇ ਸੀਨੀਅਰ ਸਿਟੀਜਨ ਸੈੱਲ ਦੇ ਆਗੂ ਪਹੁੰਚੇ ਜਿਸ ਦੀ ਪ੍ਰਧਾਨਗੀ ਕਪਿਲ ਅੱਗਰਵਾਲ ਵਲੋ ਕੀਤੀ ਗਈ। ਇਸ ਮੌਕੇ ਤੇ ਜਿਲਾ ਪ੍ਰਧਾਨ ਹੀਰਾ ਵਾਲੀਆ ਨੇ ਜਾਣਕਾਰੀ ਦਿੰਦੇ ਕਿਹਾ ਕਿ ਭਾਜਪਾ ਵਲੋ ਹਰ ਵਰਗ ਦੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਸਮੇ ਸਮੇਂ ਤੇ ਅਹਿਮ ਉਪਰਾਲੇ ਕੀਤੇ ਜਾਂਦੇ ਰਹੇ ਹਨ।
ਉਨ੍ਹਾਂ ਕਿਹਾ ਕਿ ਭਾਜਪਾ ਦੇ ਗੁਰਦਾਸਪੁਰ ਤੋਂ ਲੋਕਸਭਾ ਚੋਣਾਂ ਲੜ ਰਹੇ ਉਮੀਦਵਾਰ ਦਿਨੇਸ਼ ਬੱਬੂ ਇਕ ਸੂਝਵਾਨ, ਤਜ਼ਰਬੇਕਾਰ ਅਤੇ ਜ਼ਮੀਨ ਨਾਲ ਜੁੜੇ ਹੋਏ ਲੀਡਰ ਹਨ ।
ਉਨ੍ਹਾਂ ਕਿਹਾ ਕਿ ਟਰੇਡ ਅਤੇ ਸੀਨੀਅਰ ਸਿਟੀਜਨ ਸੈੱਲ ਨਾਲ ਕਈ ਅਹਿਮ ਮੁੱਦੇ ਵਿਚਾਰੇ ਗਏ ਹਨ ਅਤੇ ਭਾਜਪਾ ਉਮੀਦਵਾਰ ਦਿਨੇਸ਼ ਬੱਬੂ ਨੂੰ ਵਡੀ ਲੀਡ ਜਿਤਾਉਣ ਲਈ ਯੋਜਨਾ ਬਣਾਈ ਗਈ ਹੈ।ਇਸ ਮੌਕੇ ਪਰਦੇਸ਼ ਕਾਰਿਆਕਰਨੀ ਮੈਂਬਰ ਰਾਕੇਸ਼ ਭਾਟੀਆ, ਜਿਲਾ ਜਨਰਲ ਸੈਕਟਰੀ ਰੋਸ਼ਨ ਲਾਲ ,ਸੀਨੀਅਰ ਸਿਟੀਜਨ ਸੈਲ ਦੇ ਪ੍ਰਧਾਨ ਵਿਜੇ ਸ਼ਰਮਾ, ਵਿਨੋਦ ਸ਼ਰਮਾ ,ਬੀਰ ਸੇਠ ਸੰਦੀਪ ਆਜਾਦ, ਅਤੇ ਹੋਰ ਵੀ ਸੀਨੀਅਰ ਲੀਡਰ ਆਦੀ ਮੌਜੂਦ ਸਨ।*