ਬਟਾਲਾ 5 ਮਈ ( ਚਰਨਦੀਪ ਬੇਦੀ)
ਪੰਜਾਬ ਵਿਚ ਚੌਣਾ ਦਾ ਬਿਗਲ ਵੱਜ ਚੁੱਕਾ ਹੈ ਅਤੇ ਸਾਰੀਆਂ ਹੀ ਪਾਰਟੀਆ ਦੇ ਉਮੀਦਵਾਰ ਚੋਣ ਪਿੜ ਵਿੱਚ ਉੱਤਰ ਚੁੱਕੇ ਹਨ ਅਤੇ ਉਹ ਆਪ ਅਤੇ ਉਹਨਾਂ ਦੇ ਸਮਰੱਥਕ ਰਾਤ ਦਿਨ ਇਕ ਕਰ ਰਹੇ ਹਨ ਅਤੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕਰ ਰਹੇ ਹਨ।
ਇਸ ਮੌਕੇ ਗੱਲਬਾਤ ਕਰਦਿਆਂ ਸੀਨੀਅਰ ਕਾਂਗਰਸੀ ਆਗੂ ਐਡਵੋਕੇਟ ਅਮਨਦੀਪ ਜੈਂਤੀਪੁਰ ਨੇ ਕਿਹਾ ਕਿ ਭਾਜਪਾ ਨੇ ਅੱਗੇ ਵੀ ਸੰਨੀ ਦਿਓਲ ਨੂੰ ਲੋਕ ਸਭਾ ਹਲਕਾ ਗੁਰਦਾਸਪੁਰ ਤੋ ਲਿਆਦਾ ਸੀ ਪਰ ਸੰਨੀ ਦਿਓਲ ਨੇ ਹਲਕੇ ਦੀ ਕੋਈ ਸਾਰ ਨਹੀਂ ਲਈ ਅਤੇ ਹਲਕੇ ਨੂੰ ਨਕਾਰ ਕੇ ਮੁਬੰਈ ਭੱਜ ਗਿਆ ਇਸ ਮੌਕੇ ਉਹਨਾਂ ਕਿਹਾ ਕਿ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਹਲਕੇ ਦੇ ਵਸਨੀਕ ਹਨ ਅਤੇ ਪੂਰੇ ਲੋਕ ਸਭਾ ਹਲਕਾ ਗੁਰਦਾਸਪੁਰ ਵਿਚ ਵਿਚਰਦੇ ਰਹਿੰਦੇ ਹਨ ਅਤੇ ਲੋਕਾਂ ਦੀ ਮੁਸ਼ਕਿਲਾ ਨੂੰ ਚੰਗੀ ਤਰਾਂ ਜਾਣਦੇ ਹਨ ।
ਇਸ ਮੌਕੇ ਉਹਨਾਂ ਕਿਹਾ ਕਿ ਲੋਕ ਆਪਣੀ ਜਮੀਰ ਦੀ ਅਵਾਜ ਸੁਣ ਕੇੇ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੂੰ ਵੋਟਾ ਪਾ ਕੇ ਜਿਤਾਉਣ ਤਾ ਕਿ ਲੋਕ ਸਭਾ ਹਲਕਾ ਗੁਰਦਾਸਪੁਰ ਦਾ ਵਿਕਾਸ ਹੋ ਸਕੇ ਅਤੇ ਹਲਕੇ ਵਿੱਚ ਵੱਡੇ ਪ੍ਜੈਕਟ ਲਿਆਦੇ ਜਾਣ ਜਿਸ ਨਾਲ ਹਲਕੇ ਦੇ ਲੋਕਾ ਨੂੰ ਰੁਜਗਾਰ ਮਿਲ ਸਕੇਗਾ ।