ਪ੍ਰਤੀਕ ਅੰਗੂਰਾਲਾ ਨੇ ਵਰਲਡ ਰਿਕਾਰਡ ਬਣਾ ਕੇ ਬਟਾਲਾ ਸ਼ਹਿਰ ਦਾ ਨਾਮ ਰੌਸ਼ਨ ਕੀਤਾ- ਪ੍ਰਧਾਨ ਯਸ਼ਪਾਲ ਚੌਹਾਨ
ਇਸ ਮੁਕਾਬਲੇਬਾਜ਼ੀ ਦੇ ਯੁੱਗ ਵਿੱਚ ਨੌਜ਼ਵਾਨ ਪੀੜੀ ਅੱਗੇ ਆ ਕੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰੇ- ਪ੍ਰਤੀਕ ਅੰਗੂਰਾਲਾ
ਬਟਾਲਾ, 6 ਮਈ ( ਚਰਨਦੀਪ ਬੇਦੀ, ਅਦੱਰਸ਼ ਤੁੱਲੀ, ਸੁਮਿਤ ਨੌਰੰਗ )
ਸਵਰਨਕਾਰ ਸੰਘ ਬਟਾਲਾ ਦੇ ਪ੍ਰਧਾਨ ਸ਼੍ਰੀ ਮਨੋਜ ਢੱਲਾ ਅਤੇ ਯੂਥ ਸਵਰਨਕਾਰ ਰਾਜਪੂਤ ਸਭਾ ਦੇ ਪ੍ਰਧਾਨ ਵਿਵੇਕ ਆਸ਼ਟ ਦੀ ਸਾਂਝੀ ਅਗਵਾਈ ਵਿੱਚ ਬਟਾਲਾ ਕਲੱਬ ਵਿਖੇ ਵਰਲਡ ਰਿਕਾਰਡ ਹੋਲਡਰ ਪ੍ਰਤੀਕ ਅੰਗੂਰਾਲਾ ਦਾ ਸਨਮਾਨ ਸਮਾਰੋਹ ਰੱਖਿਆ ਗਿਆ ਜਿਸ ਵਿੱਚ ਸਵਰਨਕਾਰ ਸੰਘ ਪੰਜਾਬ ਦੇ ਪ੍ਰਧਾਨ ਸ਼੍ਰੀ ਯਸ਼ਪਾਲ ਚੌਹਾਨ ਨੇ ਆਪਣੇ ਸਾਥੀਆਂ ਸਮੇਤ ਸ਼ਮੂਲੀਅਤ ਕੀਤੀ। ਇਸ ਮੌਕੇ ਪ੍ਰਧਾਨ ਸ਼੍ਰੀ ਯਸ਼ਪਾਲ ਚੌਹਾਨ ਨੇ ਕਿਹਾ ਕਿ ਪ੍ਰਤੀਕ ਅੰਗੂਰਾਲਾ ਨੇ ਵਰਲਡ ਰਿਕਾਰਡ ਬਣਾ ਕੇ ਜਿੱਥੇ ਬਟਾਲਾ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ ਉਥੇ ਹੀ ਪੂਰੀ ਦੁਨੀਆ ਦੇ ਵਿੱਚ ਆਪਣਾ ਡੰਕਾ ਵਜਾ ਕੇ ਇੱਕ ਵਿਲੱਖਣ ਪ੍ਰਾਪਤੀ ਕੀਤੀ ਹੈ ।
ਜਿਸ ਨਾਲ ਬਟਾਲਾ ਸ਼ਹਿਰ ਵਾਸੀ ਪ੍ਰਤੀਕ ਅੰਗੂਰਾਲਾ ‘ਤੇ ਮਾਣ ਮਹਿਸੁੂਸ ਕਰ ਰਹੇ ਹਨ। ਸਵਰਨਕਾਰ ਸੰਘ ਪੰਜਾਬ ਦੇ ਪ੍ਰਧਾਨ ਸ਼੍ਰੀ ਯਸ਼ਪਾਲ ਚੌਹਾਨ ਨੇ ਪ੍ਰਤੀਕ ਅੰਗੂਰਾਲਾ ਦੇ ਪਿਤਾ ਸ਼੍ਰੀ ਜੋਗਿੰਦਰ ਅੰਗੂਰਾਲਾ ਅਤੇ ਉਨਾਂ ਦੇ ਪਰਿਵਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਪ੍ਰਤੀਕ ਨੇ ਪੂਰੇ ਦੇਸ਼ ਵਿੱਚ ਅਹਿਮ ਪ੍ਰਾਪਤੀ ਕਰਕੇ ਆਪਣੇ ਦੇਸ਼ ਭਾਰਤ ਦਾ ਨਾਮ ਪੂਰੀ ਦੁਨੀਆ ਵਿੱਚ ਸੁਨਹਿਰੀ ਅੱਖਰਾਂ ਵਿੱਚ ਦਰਜ਼ ਕਰਵਾਇਆ ਹੈ। ਇਸ ਮੌਕੇ ਸਵਰਨਕਾਰ ਸੰਘ ਬਟਾਲਾ ਦੇ ਪ੍ਰਧਾਨ ਸ਼੍ਰੀ ਮਨੋਜ ਢੱਲਾ ਅਤੇ ਯੂਥ ਸਵਰਨਕਾਰ ਰਾਜਪੂਤ ਸਭਾ ਦੇ ਪ੍ਰਧਾਨ ਵਿਵੇਕ ਆਸ਼ਟ ਨੇ ਕਿਹਾ ਕਿ ਪ੍ਰਤੀਕ ਅੰਗੂਰਾਲਾ ਨੇ ਛੋਟੀ ਉਮਰ ਵਿੱਚ ਵੱਡੀਆਂ ਮੱਲਾਂ ਮਾਰੀਆਂ ਹਨ। ਇਸ ਮੌਕੇ ਪ੍ਰਤੀਕ ਅੰਗੂਰਾਲਾ ਦੇ ਪਿਤਾ ਸ਼੍ਰੀ ਜੋਗਿੰਦਰ ਅੰਗੂਰਾਲਾ ਨੇ ਕਿਹਾ ਕਿ ਪ੍ਰਤੀਕ ਅੰਗੂਰਾਲਾ ਨੌਜ਼ਵਾਨ ਪੀੜੀ ਦੇ ਲਈ ਇੱਕ ਰਾਹ ਦਸੇਰਾ ਬਣੇਗਾ। ਉਨਾਂ ਕਿਹਾ ਕਿ ਨੌਜ਼ਵਾਨਾਂ ਦੇ ਵਿੱਚ ਨੈਤਿਕ ਸਿੱਖਿਆ ਅਤੇ ਉਨਾਂ ਦੇ ਚੰਗੇ ਭਵਿੱਖ ਨੂੰ ਉਸਾਰਨ ਵਿੱਚ ਪ੍ਰਤੀਕ ਅੰਗੂਰਾਲਾ ਵੱਖ ਵੱਖ ਸਮਾਗਮਾਂ ਰਾਹੀਂ ਨੌਜ਼ਵਾਨ ਪੀੜੀ ਨੂੰ ਇੱਕ ਨਵੀਂ ਦਿਸ਼ਾ ਪ੍ਰਦਾਨ ਕਰੇਗਾ ਜਿਸ ਨਾਲ ਸਾਡੇ ਦੇਸ਼ ਦਾ ਨਾਮ ਹੋਰ ਬੁਲੰਦੀਆਂ ਤੇ ਜਾਵੇਗਾ। ਇਸ ਮੌਕੇ ਅਨੂਪ ਲੂਥਰਾ ਨੇ ਵੀ ਪ੍ਰਤੀਕ ਅੰਗੂਰਾਲਾ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਪ੍ਰਤੀਕ ਅੰਗੂਰਾਲਾ ਨੇ ਦੱਸਿਆ ਕਿ ਉਨਾਂ ਨੇ ਅੱਖਾਂ ‘ਤੇ ਪੱਟੀ ਬੰਨ ਕੇ 23. 8 ਸੈਕਿੰਡ ਵਿੱਚ ਇੱਕ ਤੋਂ 50 ਤੱਕ ਸਪੇਸ ਦੇ ਕੇ ਕੀ-ਬੋਰਡ ’ਤੇ ਟਾਈਪ ਕੀਤਾ ਸੀ ਜਿਸ ਕਾਰਨ ਉਹ ਵਰਲਡ ਰਿਕਾਰਡ ਪ੍ਰਾਪਤ ਕਰਨ ਵਿੱਚ ਕਾਮਯਾਬ ਹੋਏ। ਇਸ ਮੌਕੇ ਸਵਰਨਕਾਰ ਸੰਘ ਦੀ ਪੂਰੀ ਟੀਮ ਵਲੋਂ ਪ੍ਰਤੀਕ ਅੰਗੂਰਾਲਾ ਅਤੇ ਉਨਾਂ ਦੇ ਪਿਤਾ ਜੋਗਿੰਦਰ ਅੰਗੂਰਾਲਾ ਨੂੰ ਪੂਰੀ ਗਰਮਜ਼ੋਸੀ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ਼੍ਰੀ ਅਸ਼ੋਕ ਲੂਥਰਾ ਢਲਾਈ ਵਾਲੇ, ਸ਼੍ਰੀ ਨਰੇਸ਼ ਲੂਥਰਾ, ਸ਼੍ਰੀ ਵਿਕਰਮ ਚੌਹਾਨ, ਸ਼੍ਰੀ ਵਿਜੇ ਕਰਵਲ, ਸ਼੍ਰੀ ਪੁਨੀਤ ਮਰਵਾਹਾ, ਸ਼੍ਰੀ ਗੋਰਵ ਚੌਹਾਨ, ਸ਼੍ਰੀ ਅਨੂਥ ਲੂਥਰਾ, ਸ਼੍ਰੀ ਸਤਪਾਲ ਚੌਹਾਨ, ਸ਼੍ਰੀ ਅਰਜੁਨ ਲੂਥਰਾ, ਸ਼੍ਰੀ ਰਮੇਸ਼ ਵਰਮਾ, ਸ੍ਰੀ ਵਰਿੰਦਰ ਆਸਟ,ਸ਼੍ਰੀ ਰਕੇਸ਼ ਵਰਮਾ, ਸ਼੍ਰੀ ਹਰਿੰਦਰ ਸਿੰਘ, ਸ਼੍ਰੀ ਬੋਬੀ ਸ਼ੂਜ, ਸ਼੍ਰੀ ਭੁਪਿੰਦਰ ਸਿੰਘ, ਸ਼੍ਰੀ ਰੋਹਿਤ ਢੱਲ, ਸ਼੍ਰੀ ਕਮਲ ਕੰਡਾ, ਸ਼੍ਰੀ ਰੋਬਿਨ ਕਰਵਲ, ਸ਼੍ਰੀ ਨਰੇਸ਼ ਆਸ਼ਟ, ਸ਼੍ਰੀ ਰੁਸਤਮ ਚੌਹਾਨ, ਸ਼੍ਰੀ ਨਰਿੰਦਰ ਕਰਵਲ, ਸ਼੍ਰੀ ਪਾਹੁਲ ਵਰਮਾ, ਸ਼੍ਰੀ ਵਿਕਰਮਜੀਤ ਸਿੰਘ, ਸ਼੍ਰੀ ਸੋਨੂੰ ਆਸ਼ਟ ਅਤੇ ਸ਼੍ਰੀ ਇੰਦਰਜੀਤ ਢੱਲ ਆਦਿ ਹਾਜ਼ਰ ਸਨ।