ਹਾਰਵੈਸਟਿੰਗ ਸੀਜਨ ਦੌਰਾਨ ਅਸਥਮਾ ਸ਼ਾਹ ਛਾਤੀ ਦੇ ਮਰੀਜਾਂ ਦੇ ਰੋਗਾਂ ਵਿੱਚ ਹੁੰਦਾ ਹੈ ਵਾਧਾ, ਇਹਤਿਆਤ ਜਰੂਰੀ– ਡਾਕਟਰ ਚਾਵਲਾ
ਬੀਰ ਅਮਰ, ਮਾਹਲ ਸ਼੍ਰੀ ਅੰਮ੍ਰਿਤਸਰ ਸਹਿਬ
ਪੂਰੇ ਵਿਸ਼ਵ ਵਿੱਚ ਮਨਾਇਆ ਜਾ ਰਿਹਾ ਵਰਲਡ ਅਸਥਮਾ ਡੇ ਜੋ ਕਿ ਕਈ ਪ੍ਰਕਾਰ ਦੀਆਂ ਅਲਾਮਤਾਂ ਕਰਕੇ ਆਪਣੇ ਪੈਰ ਪਸਾਰ ਰਿਹਾ ਹੈ ,ਸਬੰਧੀ ਜਾਗਰੂਕ ਕਰਦੇ ਹੋਏ ਸਾਬਕਾ ਜਿਲਾ ਟੀਬੀ ਅਤੇ ਏਡਜ਼,ਕੰਟਰੋਲ ਅਧਿਕਾਰੀ ਡਾਕਟਰ ਨਰੇਸ਼ ਚਾਵਲਾ ਨੇ ਸਥਾਨਕ ਸਵਾਸ਼ ਕਲੀਨਿਕ ਸਰਕਲ ਰੋਡ ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਣਕ ਦੀ ਵਾਢੀ ਜਾਂ ਝੋਨੇ ਦੀ ਲਵਾਈ ਦੀ ਸ਼ੁਰੂਵਾਤ ਮੌਕੇ ਹਾਰਵੈਸਟਿੰਗ ਸੀਜਨ ਸਾਹ ਛਾਤੀ ਅਤੇ ਦਮੇ ਦੇ ਮਰੀਜ਼ਾਂ ਲਈ ਅਤੀ ਹਾਨੀਕਾਰਕ ਹੁੰਦਾ ਹੈ।
ਡਾਕਟਰ ਨਰੇਸ਼ ਚਾਵਲਾ ਨੇ ਬੜੇ ਸਪਸ਼ਟ ਲਫਜ਼ਾਂ ਦੇ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਕੀ ਇਸ ਸੀਜਨ ਦੌਰਾਨ ਹਵਾ ਵਿੱਚ ਉੱਡਦੇ ਹੋਏ ਕਣ ਵਾਸ਼ਪੀਕਰਨ ਅਤੇ ਵਾਢੀ ਦੇ ਕਾਰਨ ਜਾਂ ਨਾੜ ਨੂੰ ਅੱਗ ਲਗਾਉਣ ਦੇ ਕਾਰਨ ਅਤੀ ਹਾਨੀ ਕਾਰਕ ਕਟਾਣੂ ਹਵਾ ਦੇ ਵਿੱਚ ਘੁਲ ਜਾਂਦੇ ਹਨ, ਜੋ ਕੀ ਸਿੱਧੇ ਤੌਰ ਤੇ ਦਮੇਂ ਅਤੇ ਸਾਹ ਦੇ ਮਰੀਜ਼ਾਂ ਨੂੰ ਪ੍ਰਭਾਵਿਤ ਕਰਦੇ ਹਨ ਜਿਸ ਨਾਲ ਉਨਾਂ ਦਾ ਸਾਹ ਲੈਣਾ ਇੱਕ ਜੋਖਮ ਭਰਿਆ ਕੰਮ ਹੋ ਜਾਂਦਾ ਹੈ, ਅਤੇ ਉਹਨਾਂ ਨੂੰ ਜ਼ਿੰਦਗੀ ਮੌਤ ਦੀ ਲੜਾਈ ਵੀ ਲੜਨੀ ਪੈ ਜਾਂਦੀ ਹੈ ਅਤੇ ਇਹ ਸੰਘਰਸ਼ ਉਹਨਾਂ ਲਈ ਅਤੀ ਪੀੜਾ ਦਾਇਕ ਅਤੇ ਦੁੱਖ ਭਰਿਆ ਹੁੰਦਾ ਹੈ। ਇਸ ਸਮੇਂ ਇਸ ਸਥਿਤੀ ਨਾਲ ਨਜਿਠਣ ਲਈ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਅਤੇ ਹਮਦਰਦੀਆਂ ਦਾ ਇੱਕ ਵਿਸ਼ੇਸ਼ ਸਥਾਨ ਹੁੰਦਾ ਹੈ ਜੋ ਕਿ ਉਹਨਾਂ ਦੇ ਰੋਗ ਨੂੰ ਜਾਣਦੇ ਹਨ ,ਕਿਉਂਕਿ ਮਰੀਜ਼ ਅਜਿਹੀ ਸਥਿਤੀ ਦੇ ਵਿੱਚ ਬਹੁਤ ਹੀ ਜਿਆਦਾ ਪਰੇਸ਼ਾਨੀ ਦੇ ਆਲਮ ਵਿੱਚ ਚਲਾ ਜਾਂਦਾ ਹੈ। ਇਸ ਲਈ ਇਸ ਸਮੇਂ ਕੇਵਲ ਆਪਣੇ ਰੋਗਾਂ ਦੇ ਉਪਚਾਰ ਲਈ ਸਬੰਧਤ ਮਾਹਰ ਨੂੰ ਸੰਪਰਕ ਕਰਨਾ ਬਹੁਤ ਜਰੂਰੀ ਹੁੰਦਾ ਹੈ ,ਤਾਂ ਜੋ ਉਸ ਦੀ ਲਈ ਰਾਏ ਨਾਲ ਮਰੀਜ਼ ਨੂੰ ਮੁੜ ਜ਼ਿੰਦਗੀ ਦੀਆਂ ਲੀਹਾਂ ਤੇ ਇੱਕ ਚੰਗੇ ਇਲਾਜ ਅਤੇ ਸਲਾਹ ਦੇ ਨਾਲ ਤੋਰਿਆ ਜਾ ਸਕਦਾ ਹੈ। ਉਹਨਾਂ ਨੇ ਸਾਹ ਦੇ ਮਰੀਜ਼ਾਂ ਨੂੰ ਵਿਸ਼ੇਸ਼ ਤੌਰ ਤੇ ਦੱਸਿਆ ਕਿ ਉਹ ਘਰੋਂ ਬਾਹਰ ਨਿਕਲਣ ਸਮੇਂ ਮਾਸਕ ਜਾਂ ਨੱਕ ਮੂੰਹ ਨੂੰ ਜਰੂਰ ਢੱਕ ਲੈਣ ਅਤੇ ਕੋਸ਼ਿਸ਼ ਕਰਨ ਕਿ ਉਹ ਧੂੜ ਭਰੇ ਮਿੱਟੀ ਜਾਂ ਧੂਏਂ ਵਾਲੇ ਕੇਂਦਰ ਵਿੱਚ ਨਾ ਜਾਣ। ਉਹਨਾਂ ਨੇ ਕਿਹਾ ਕਿ ਉਹਨਾਂ ਦੇ ਸਥਾਨਕ ਸਵਾਸ ਕਲੀਨਿਕ ਵਿੱਚ ਆਉਣ ਵਾਲੇ ਕਿਸੇ ਵੀ ਲੋੜਵੰਦ ਵਿਅਕਤੀ ਦੇ ਇਲਾਜ ਲਈ ਸਦਾ ਹੀ ਦਰਵਾਜੇ ਖੁੱਲੇ ਹਨ ਅਤੇ ਬਿਨਾਂ ਕਿਸੇ ਲਾਲਚ ਤੇ ਰੋਗੀ ਵਿਅਕਤੀ ਦਾ ਇਲਾਜ ਪਹਿਲ ਦੇ ਅਧਾਰ ਤੇ ਕੀਤਾ ਜਾ ਰਿਹਾ ਹੈ ਇਸ ਲਈ ਬਿਨਾਂ ਸੰਕੋਚ ਤੁਸੀਂ ਰਾਏ ਲੈਣ ਲਈ ਅਤੇ ਇਲਾਜ ਲਈ ਸੰਪਰਕ ਕਰ ਸਕਦੇ ਹੋ। ਕੈਪਸਨ। ਬਦਲਦੇ ਮੌਸਮ ਅਤੇ ਦਮੇ ਸਾਹ ਦੇ ਮਰੀਜ਼ਾਂ ਲਈ ਜਾਣਕਾਰੀ ਦਿੰਦੇ ਹੋਏ ਜਿਲੇ ਦੇ ਪ੍ਰਸਿੱਧ ਸਾਹ ਛਾਤੀ ਰੋਗਾਂ ਦੇ ਮਾਹਰ ਡਾਕਟਰ ਨਰੇਸ਼ ਚਾਵਲਾ ਸਵਾਸ਼ ਕਲੀਨਿਕ।