ਬੀਰ ਅਮਰ, ਮਾਹਲ। ਸ਼੍ਰੀ ਅੰਮ੍ਰਿਤਸਰ ਸਹਿਬ।
ਦੇਸ਼ ਦੀ ਆਜ਼ਾਦੀ ਖਾਤਰ ਫਾਂਸੀ ਦਾ ਫੰਦਾ ਚੁੰਮਣ ਵਾਲੇ ਅਮਰ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ,ਰਾਜਗੁਰੂ ਅਤੇ ਸੁਖਦੇਵ ਦੇ ਪਦ ਚਿੰਨ ਤੇ ਚੱਲਣ ਵਾਲੇ ਸੁਖਦੇਵ ਥਾਪੜ ਦਾ 117ਵਾਂ ਜਨਮ ਦਿਵਸ ਖੱਤਰੀ ਮਹਾਸਭਾ ਅੰਮ੍ਰਿਤਸਰ ਵੱਲੋਂ ਵੱਡੇ ਪੱਧਰ ਸਥਾਨਕ ਰਣਜੀਤ ਐਵਨਿਊ ਵਿੱਚ ਮਨਾਇਆ ਗਿਆ।
ਜ਼ਿਕਰਯੋਗ ਹੈ ਕਿ ਅਮਰ ਸ਼ਹੀਦ ਸੁਖਦੇਵ ਥਾਪੜ ਇਹਨਾਂ ਸ਼ਹੀਦਾਂ ਦੇ ਸਹਿਯੋਗੀ ਅਤੇ ਕਰੀਬੀ ਸਨ। ਇਹ ਜਾਣਕਾਰੀ ਸਾਂਝੇ ਕਰਦੇ ਹੋਇਆ ਖੱਤਰੀ ਮਹਾਸਭਾ ਦੇ ਵਾਈਸ ਪ੍ਰਧਾਨ ਇਸ ਐਸਕੇ ਸਿਆਲ ,ਨੇ ਦੱਸਿਆ ਕੀ ਸ਼ਹੀਦ ਸੁਖਦੇਵ ਥਾਪੜ ਨੂੰ ਆਪਣਾ ਆਦਰਸ਼ ਚਿੰਨ ਮੰਨਦੇ ਹੋਏ ਇਹ ਨਿੱਘਾ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਜ਼ਿਕਰਯੋਗ ਹੈ ਕਿ ਸ਼ਹੀਦ ਸੁਖਦੇਵ ਥਾਪੜ ਦੇ ਗੋਰਿਆਂ ਦੇ ਕਾਲੇ ਕਾਨੂੰਨ ਦੀ ਖਾਤਰ ਵੱਧ ਚੜ ਕੇ ਦੇਸ਼ ਦੀ ਆਜ਼ਾਦੀ ਲਈ ਆਜ਼ਾਦੀ ਦਾ ਝੰਡਾ ਬੁਲੰਦ ਕਰਨ ਤਹਿਤ ਆਪਣੇ ਜੀਵਨ ਦੀ ਕੋਈ ਪਰਵਾਹ ਨਹੀਂ ਕੀਤੀ ਅਤੇ ਦੇਸ਼ ਦੇ ਮਹਾਨ ਸਪੂਤਾਂ ਦੇ ਨਾਲ ਮੋਢੇ ਨਾਲ ਮੋਢਾ ਜੋੜਦੇ ਹੋਏ ਖੁਦ ਵੀ ਫਾਂਸੀ ਦਾ ਰੱਸਾ ਚੁੰਮ ਕੇ ਦੇਸ਼ ਆਜ਼ਾਦ ਕਰਾਉਣ ਲਈ ਆਪਣਾ ਬਲੀਦਾਨ ਦੇ ਦਿੱਤਾ। ਉਨਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਖੱਤਰੀ ਮਹਾ ਸਭਾ ਵੱਲੋਂ ਰਿਸ਼ੀ ਚੋਪੜਾ, ਅਨਿਲ ਚੋਪੜਾ ਐਸਐਸ ਕਪੂਰ, ਐਚ ਐਸ ਲਾਂਬਾ, ਡਾਕਟਰ ਸੰਜੀਵ ਆਨੰਦ ਅਤੇ ਹੋਰ ਸਭਾ ਦੇ ਮੈਂਬਰਾਂ ਵੱਲੋਂ ਉਹਨਾਂ ਦੀ ਸ਼ਹਾਦਤ ਲਈ ਸੀਸ ਨਿਵਾਇਆ ਗਿਆ।
ਕੈਪਸਨ। ਸ਼ਹੀਦ ਸੁਖਦੇਵ ਥਾਪੜ ਨੂੰ ਉਹਨਾਂ ਦੇ ਜਨਮ ਦਿਵਸ ਮੌਕੇ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਖੱਤਰੀ ਮਹਾਂ ਸਭਾ ਦੇ ਨੁਮਾਇੰਦੇ।