ਮਾਂ ਬਾਪ ਦੀ ਸੇਵਾ ਕਰਨ ਵਾਲੇ ਬੱਚੇ ਹੀ ਜੀਵਨ ਵਿਚ ਮੁਕਾਮ ਹਾਸਿਲ ਕਰਦੇ ਹਨ — ਸੰਜੀਵ ਮੱਲ੍ਹਨ
ਬਟਾਲਾ 18 ਮਈ ( ਚਰਨਦੀਪ ਬੇਦੀ )
ਸਿੱਧ ਬਾਬਾ ਬਾਲਕ ਨਾਥ ਅਤੇ ਦੁਰਗਾ ਮਾਤਾ ਮੰਦਿਰ ਹੰਸਲੀ ਦੇ ਪੁਲ ਦੇ ਗੱਦੀਨਸ਼ੀਨ ਭਗਤ ਕੁਨਾਲ ਜੀ ਵਲੋ ਇਤਿਹਾਸਿਕ ਸ਼ਹਿਰ ਬਟਾਲਾ ਦਾ ਨਾਮ ਵਰਲਡ ਰਿਕਾਰਡ ਬਣਾ ਕੇ ਰੌਸ਼ਨ ਕਰਨ ਵਾਲੇ ਪ੍ਰਤੀਕ ਅੰਗੂਰਾਲਾ ਨੂੰ ਵਿਸੇਸ਼ ਤੋਰ ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਤੇ ਮਜਬੂਤ ਰਾਸ਼ਟਰ ਸੰਗਠਨ ਦੇ ਕੌਮੀ ਪ੍ਰਧਾਨ ਜੋਗਿੰਦਰ ਅੰਗੂਰਾਲਾ ਮੁੱਖ ਤੋਰ ਤੇ ਪਹੁੰਚੇ ਜਦ ਕਿ ਪੰਜਾਬ ਹੈਡ ਈਸ਼ੂ ਰਾਂਚਲ਼, ਜਿਲਾ ਪ੍ਰਧਾਨ ਲਵਲੀ ਕੁਮਾਰ ਅਤੇ ਸਮਾਜ ਸੇਵਕ ਪਰਦਾਨ ਮਨਦੀਪ ਰਿੰਕੂ ਚੌਧਰੀ ਵਿਸੇਸ਼ ਤੋਰ ਤੇ ਪਹੁੰਚੇ। ਇਸ ਮੌਕੇ ਤੇ ਗੱਦੀਨਸ਼ੀਨ ਭਗਤ ਕੁਨਾਲ ਜੀ ਵਲੋ ਪ੍ਰਤੀਕ ਅੰਗੂਰਾਲਾ ਨੂੰ ਸਿਰੋਪਾ ਪਾਂ ਕੇ ਸਨਮਾਨਿਤ ਕੀਤਾ ਗਿਆ ਅਤੇ ਜੀਵਨ ਵਿਚ ਹੋਰ ਮੇਹਨਤ ਕਰਨ ਦੀ ਪ੍ਰੇਰਨਾ ਅਤੇ ਅਸ਼ੀਰਵਾਦ ਦਿੱਤਾ ਗਿਆ।
ਇਸ ਮੌਕੇ ਤੇ ਪੇਡਾ ਦੇ ਸਾਬਕਾ ਚੇਅਰਮੈਨ ਅਤੇ ਗੌਰੀ ਸੰਕਰ ਸੇਵਾ ਸਮਿਤੀ ਦੇ ਚੈਅਰਮੈਨ ਪ੍ਰਸਿੱਧ ਸਮਾਜ ਸੇਵਕ ਸੰਜੀਵ ਮਲ੍ਹਨ ਨੇ ਕਿਹਾ ਕਿ ਮਾਂ ਬਾਪ ਦੀ ਸੇਵਾ ਕਰਨ ਵਾਲੇ ਬੱਚੇ ਹੀ ਜੀਵਨ ਵਿਚ ਮੁਕਾਮ ਹਾਸਿਲ ਕਰਦੇ ਹਨ।ਉਨ੍ਹਾਂ ਕਿਹਾ ਕਿ ਉਹ ਆਪਣੀ ਸੰਸਥਾ ਸਾਂਭ ਲਵੋ ਮਾਪੇ ਰੱਬ ਤਾਂ ਮਿਲ ਜਾਊ ਆਪੇ ਰਾਹੀਂ ਵੀ ਨੌਜਵਾਨ ਪੀੜ੍ਹੀ ਨੂੰ ਮਾਤਾ ਪਿਤਾ ਦੀ ਸੇਵਾ ਕਰਨ ਲਈ ਪ੍ਰੇਰਿਤ ਕਰਦੇ ਹਨ। ਇਸ ਮੌਕੇ ਤੇ ਵਿਸੇਸ਼ ਤੋਰ ਤੇ ਪਹੁੰਚੇ ਪੰਜਾਬ ਹੈਡ ਈਸ਼ੂ ਰਾਂਚਲ਼ ਅਤੇ ਸਮਾਜਿਕ ਆਗੂ ਮਨਦੀਪ ਰਿੰਕੂ ਚੌਧਰੀ ਨੇ ਸਾਂਝੇ ਤੋਰ ਤੇ ਕਿਹਾ ਕਿ ਪ੍ਰਤੀਕ ਅੰਗੂਰਾਲਾ ਨੇ ਸਖ਼ਤ ਮਿਹਨਤ ਕਰਕੇ ਆਪਣੀ ਵੱਖਰੀ ਪਛਾਣ ਬਣਾਈ ਹੈ ਜਿਸ ਤੇ ਹਰ ਸ਼ਹਿਰ ਵਾਸੀ ਨੂੰ ਮਾਣ ਹੈ। ਇਸ ਮੌਕੇਂ ਤੇ ਦਸਵੰਧ ਫਾਉਂਡੇਸ਼ਨ ਦੇ ਪਰਦਾਨ ਲਵਲੀ ਕੁਮਾਰ, ਅਮਰਜੋਤ ਸਿੰਘ ਜਯੋਤੀ ਚੌਧਰੀ , ਹਰਪ੍ਰੀਤ ਮੱਠਾਰੁ, ਅਰੁਣ ਸੇਖੜੀ ਮੌਜੂਦ ਰਹੇ।