ਸਵਰਗਵਾਸੀ ਸੀ੍ਮਤੀ ਅਮਰਤਕ ਦੇਵੀ ਜੀ ਦੀ ਰਸਮ ਕਿਰਿਆ 27 ਮਈ ਨੂੰ ਕਮਿਉਨਿਟੀ ਹਾਲ ਹੋਵੇਗੀ — ਦਿਨੇਸ਼ ਸਤੀ
ਬਟਾਲਾ 20 ਮਈ ( ਚਰਨਦੀਪ ਬੇਦੀ )
ਵਣ ਵਾਸੀ ਕਲਿਆਣ ਆਸ਼ਰਮ ਦੇ ਪ੍ਰਾਂਤ ਮਹਾਂਮੰਤਰੀ ਦਿਨੇਸ਼ ਸਤੀ ਨੂੰ ਸ਼ੁਕਰਵਾਰ 18 ਮਈ ਦੀ ਸਵੇਰ ਉਸ ਸਮੇਂ ਸਦਮਾ ਲਗਾ ਜਦੋਂ ਉਨ੍ਹਾਂ ਦੀ ਮਾਤਾ ਸ਼੍ਰੀਮਤੀ ਅਮਰਤੀ ਦੇਵੀ ਪਤਨੀ ਸਵਰਗਵਾਸੀ ਸ਼੍ਰੀ ਪ੍ਰੀਤਮ ਸਿੰਘ ਆਪਣੀ ਜੀਵਨ ਦੇ ਸਵਾਸਾਂ ਦੀ ਪੂੰਜੀ ਪੂਰੀ ਕਰਕੇ ਪਰਮਾਤਮਾ ਦੇ ਚਰਨਾਂ ਵਿਚ ਜਾ ਬਿਰਾਜੇ ਜਿਨ੍ਹਾਂ ਦਾ ਅੰਤਿਮ ਸੰਸਕਾਰ ਸ਼ਨੀਵਾਰ ਨੂੰ ਖੋਖਰ ਪੈਲੇਸ ਦੇ ਨਜਦੀਕ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ।
ਇਸ ਮੌਕੇ ਤੇ ਵਣਵਾਸੀ ਕਲਿਆਣ ਆਸ਼ਰਮ ਦੇ ਮਹਾਂਮੰਤਰੀ ਦਿਨੇਸ਼ ਸਤੀ ਨੇ ਜਾਣਕਾਰੀ ਦਿੰਦੇ ਕਿਹਾ ਕਿ ਸਵਰਗਵਾਸੀ ਅਮਰਤੀ ਦੇਵੀ ਜੀ ਦੀ ਰਸਮ ਕਿਰਿਆ 27 ਮਈ ਨੂੰ ਸਥਾਨਕ ਕਮਿਊਨਿਟੀ ਹਾਲ ਖਜੁਰੀ ਗੇਟ ਵਿਖੇ ਦੁਪਹਿਰ 1 ਤੋ 2 ਵਜੇ ਕੀਤੀ ਜਾਵੇਗੀ ।ਇਸ ਮੌਕੇ ਤੇ ਅਖਿਲ ਭਾਰਤੀ ਵਣ ਵਾਸੀ ਕਲਿਆਣ ਆਸ਼ਰਮ ਦੇ ਵਖੋ ਵੱਖ ਆਗੂਆਂ ਵਲੋ ਅਤੇ ਸਹਿਰ ਦੀਆਂ ਸਮਾਜਿਕ ,ਰਾਜਨੀਤਿਕ , ਅਤੇ ਧਾਰਮਿਕ ਆਗੂਆਂ ਵਲੋ ਦਿਨੇਸ਼ ਸਤੀ ਅਤੇ ਸੀਨੀਅਰ ਐਡਵੋਕੇਟ ਸੁਰੇਸ਼ ਸਤੀ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।