ਬੀਰ ਅਮਰ ਮਾਹਲ,
ਜਿਲਾ ਅੰਮ੍ਰਿਤਸਰ ਤੋਂ ਪੋਲਿੰਗ ਦੇ ਵਿੱਚ ਆਈ ਤੇਜੀ ਤਾਜੇ ਅੰਕੜਿਆਂ ਅਨੁਸਾਰ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਬੀਰ ਅਮਰ ਮਾਹਲ ਦੀ ਵਿਸ਼ੇਸ਼ ਰਿਪੋਰਟ। ਦੁਪਹਿਰ ਦੇ ਠੀਕ ਇਕ ਵਜ ਗਏ 45 ਮਿੰਟ ਤੱਕ ਵੱਖ ਵੱਖ ਪੋਲਿੰਗ ਬੂਥਾਂ ਤੇ ਜਾ ਕੇ ਕੀਤੇ ਗਏ ਵੇਰਵੇ ਅਤੇ ਸਰਵੇ ਅਨੁਸਾਰ ਹੁਣ ਤੱਕ ਅਜਨਾਲੇ ਵਿੱਚ 40% ਤੋਂ ਉੱਪਰ ਵੋਟਿੰਗ ਪੋਲ ਹੋ ਚੁੱਕੀ ਹੈ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਕੁਲਦੀਪ ਧਾਰੀਵਾਲ ਅਤੇ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ ਵਿਚਕਾਰ ਮੁਕਾਬਲਾ ਫਸਵਾ ਹੋ ਗਿਆ। ਇਸੇ ਕੜੀ ਤਹਿਤ ਅੰਮ੍ਰਿਤਸਰ ਸੈਂਟਰਲ ਵਿੱਚ 31% ਅੰਮ੍ਰਿਤਸਰ ਈਸਟ ਵਿੱਚ 33% ਅੰਮ੍ਰਿਤਸਰ ਨੌਰਥ ਵਿੱਚ 32% ਅੰਮ੍ਰਿਤਸਰ ਸਾਊਥ ਵਿੱਚ 27% ਅੰਮ੍ਰਿਤਸਰ ਵੈਸਟ ਵਿੱਚ 30% ਅਟਾਰੀ ਹਲਕੇ ਵਿੱਚ 30% ਮਜੀਠਾ ਹਲਕੇ ਵਿੱਚ 38% ਅਤੇ ਰਾਜਾ ਸਾਂਸੀ ਹਲਕੇ ਵਿੱਚ 37% ਦੇ ਵੇਰਵਿਆਂ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਇਸ ਦੌਰਾਨ ਇਹ ਵੀ ਪਤਾ ਲੱਗਾ ਹੈ ਕੁਝ ਵਰਕਰਾਂ ਵਿੱਚ ਖਿੱਚੋਤਾਨ ਅਤੇ ਗਰਮ ਜੋਸ਼ੀ ਦਾ ਮਾਹੌਲ ਵੀ ਸੀ ਪਰ ਸੁਰੱਖਿਆ ਬਲਾਂ ਦੇ ਮੱਦੇ ਨਜ਼ਰ ਫਿਲਹਾਲ ਸ਼ਾਂਤਮਈ ਢੰਗ ਦੇ ਨਾਲ ਵੋਟਾਂ ਦੀ ਪ੍ਰਕਿਰਿਆ ਜਾਰੀ ਹੈ।