ਵਿਸ਼ਵਾਸ ਫਾਉਂਡੇਸ਼ਨ ਵੱਲੋਂ ਬਟਾਲਾ ਵਿੱਚ ਖੋਲਿਵਿਸ਼ਵਾਸ ਫਾਊਂਡੇਸ਼ਨ ਨੂੰ ਬਟਾਲਾ ਵਾਸੀਆਂ ਦਾ ਮਿਲ ਰਿਹਾ ਪਿਆਰ ਭੁਲਾਇਆ ਨਹੀਂ ਜਾਵੇਗਾ,, ਸ਼ਮੀ ਕਪੂਰ , ਮਨੀਸ਼ਾ ਕਪੂਰ
ਬਟਾਲਾ 22 ਜੂਨ ( ਚਰਨਦੀਪ ਬੇਦੀ )
ਸਮਾਜ ਦੇ ਕੰਮਾਂ ਵਿੱਚ ਸਮਾਜ ਸੇਵਕ ਸ਼ਮੀ ਕਪੂਰ ਵੱਲੋਂ ਸ਼ੁਰੂ ਕੀਤੀ ਗਈ ਸੰਸਥਾ ਇਸ ਦਾ ਨਾਮ ਵਿਸ਼ਵਾਸ ਫਾਊਂਡੇਸ਼ਨ ਜਿਨਾਂ ਦੇ ਚੇਅਰਮੈਨ ਸ਼ਮੀ ਕਪੂਰ ਅਤੇ ਚੇਅਰ ਪਰਸਨ ਮਨੀਸ਼ਾ ਕਪੂਰ ਹਨ ਜਿਨ੍ਹਾਂ ਵਲੋ ਨਵੇ ਖੋਲ੍ਹੇ ਗਏ ਦਫ਼ਤਰ ਦਾਂ ਉਦਘਾਟਨ ਪਿਛਲੇ ਦਿਨੀ ਸ਼ਹਿਰ ਦੇ ਪ੍ਰਸਿੱਧ ਸਮਾਜ ਸੇਵਕ ਸੁਭਾਸ਼ ਓਹਰੀ ਵੱਲੋਂ ਨਵੇਂ ਬਣੇ ਦਫਤਰ ਅੰਦਰੂਨ ਹਾਥੀ ਗੇਟ ਵਿਚ ਉਹਨਾਂ ਵੱਲੋਂ ਕੀਤਾ ਗਿਆ
ਅਤੇ ਇਸ ਮੌਕੇ ਤੇ ਸੁਭਾਸ਼ ਓਹਰੀ ਨੇ ਕਿਹਾ ਕਿ ਸ਼ਮੀ ਕਪੂਰ ਵੱਲੋਂ ਸ਼ੁਰੂ ਕੀਤੇ ਗਏ ਸਮਾਜ ਸੇਵਾ ਦੇ ਕੰਮਾਂ ਨੂੰ ਅੱਜ ਬਟਾਲਾ ਹੀ ਨਹੀਂ ਬਲਕਿ ਪੰਜਾਬ ਦੇ ਕਈ ਸ਼ਹਿਰਾਂ ਵਿੱਚੋਂ ਇਸ ਸੰਸਥਾ ਦੀ ਕਈ ਲੋੜਵੰਦਾਂ ਦੀ ਮਦਦ ਕੀਤੀ ਗਈ ਹੈ ਅਤੇ ਉਹ ਉਹਨਾਂ ਵੱਲੋਂ ਸ਼ੁਰੂ ਕੀਤੇ ਗਏ ਸਮਾਜ ਦੇ ਕੰਮ ਨੂੰ ਬਟਾਲਾ ਦੇ ਹਰੇਕ ਸਮਾਜ ਸੇਵੀ ਵੱਲੋਂ ਭਰਪੂਰ ਸਮਰਥਨ ਮਿਲ ਰਿਹਾ ਹੈ ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਜੇਕਰ ਗੱਡੀ ਦਾ ਇੰਜਨ ਸਹੀ ਚੱਲੇ ਤਾਂ ਗੱਡੀ ਕਦੇ ਬੰਦ ਨਹੀਂ ਹੁੰਦੀ ਇਸੇ ਤਰ੍ਹਾਂ ਹੀ ਸ਼ਮੀ ਕਪੂਰ ਅਤੇ ਮਨੀਸ਼ਾ ਕਪੂਰ ਵੱਲੋਂ ਸ਼ੁਰੂ ਕੀਤੀ ਗਈ ਇਹ ਸੰਸਥਾ ਜਰੂਰ ਇੱਕ ਦਿਨ ਪੂਰਾ ਪੰਜਾਬ ਹੀ ਨਹੀਂ ਪੂਰੀ ਦੁਨੀਆ ਵਿੱਚ ਇਸ ਸੰਸਥਾ ਦਾ ਨਾਮ ਹੋਵੇਂਗਾ ਇਸ ਮੌਕੇ ਤੇ ਸ਼ਮੀ ਕਪੂਰ ਅਤੇ ਮਨੀਸ਼ਾ ਕਪੂਰ ਨੇ ਕਿਹਾ ਕਿ ਉਹਨਾਂ ਵੱਲੋਂ ਇਸ ਸੰਸਥਾ ਨੂੰ ਨਗਰ ਨਿਵਾਸੀਆਂ ਵੱਲੋਂ ਬੇਹਦ ਪਿਆ ਦਿੱਤਾ ਜਾ ਰਿਹਾ ਅਤੇ ਸਾਡੇ ਵੱਲੋਂ ਹਮੇਸ਼ਾ ਇਸ ਪਿਆਰ ਨੂੰ ਬਰਕਰਾਰ ਰੱਖਿਆ ਜਾਵੇਗਾ ਅਤੇ ਨਾ ਹੀ ਬਟਾਲਾ ਵਾਸੀਆਂ ਨੂੰ ਕਦੀ ਭੁਲਾਇਆ ਜਾ ਸਕਦਾ ਹੈ ਕਿਉਂਕਿ ਇੰਨਾ ਪਿਆਰ ਮਿਲਣ ਨਾਲ ਅੱਜ ਸਾਡੀ ਸੰਸਥਾ ਦਾ ਨਾਮ ਪੂਰੇ ਪੰਜਾਬ ਵਿੱਚ ਜਾਨਿਆ ਜਾਂਦਾ ਹੈ